ਚੰਡੀਗੜ੍ਹ, 31 ਅਕਤੂਬਰ: ਉੱਤਰੀ ਭਾਰਤ ਦੇ ਵਿਚ ਜਿੱਥੇ ਪਰਾਲੀ ਦੇ ਧੂੰਏ ਨੇ ਵੱਡੀ ਸਮੱਸਿਆ ਪੈਦਾ ਕੀਤੀ ਹੋਈ ਹੈ, ਉਥੇ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਤੇ ਹੋਰ ਇਲਾਕਾ ਵੀ ਇਸਦੀ ਚਪੇਟ ਵਿਚ ਆਇਆ ਹੋਇਆ। ਇਸ ਮੁੱਦੇ ਨੂੰ ਲੈਕੇ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖ਼ਤਮ ਲਿਖਣ ਦਾ ਐਲਾਨ ਕੀਤਾ ਹੈ। ਦੀਵਾਲੀ ਮੌਕੇ ਲਾਹੌਰ ’ਚ ਹੋਏ ਇੱਕ ਸਮਾਗਮ ਦੌਰਾਨ ਸ਼ਿਰਕਤ ਕਰਨ ਸਮੇਂ ਕੀਤੀ ਤਕਰੀਰ ਦੌਰਾਨ ਉਨ੍ਹਾਂ ਇਸ ਗੱਲ ਦਾ ਜਿਕਰ ਕਰਦਿਆਂ ਕਿਹਾ ਕਿ ‘‘ ਦੋਨਾਂ ਪੰਜਾਬਾਂ ਦੀਆਂ ਸਾਝੀਆਂ ਸਮੱਸਿਆਵਾਂ ਹਨ, ਜਿਸਦੇ ਹੱਲ ਲਈ ਸਿਆਸਤ ਛੱਡ ਕੇ ਇਸ ਵੱਲ ਧਿਆਨ ਦੇਣਾ ਪਏਗਾ। ’’
ਇਹ ਵੀ ਪੜ੍ਹੋ:ਦੀਵਾਲੀ ਮੌਕੇ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਨੇ ਦਿੱਤੀ ਹਿੰਦੂਆਂ ਤੇ ਸਿੱਖਾਂ ਨੂੰ ਵਧਾਈ
ਗੌਰਤਲਬ ਹੈ ਕਿ ਪਾਕਿਸਤਾਨੀ ਪੰਜਾਬ ਦੇ ਵਿਚ ਵੀ ਪਰਾਲੀ ਦੇ ਧੂੰਏ ਕਾਰਨ ਸਥਿਤੀ ਕਾਫ਼ੀ ਗੰਭੀਰ ਬਣੀ ਹੋਈ ਹੈ ਤੇ ਉਥੇ ਦੀ ਸਰਕਾਰ ਨੇ ਸੂਬੇ ਦੇ ਕੁੱਝ ਸਰਕਾਰੀ ਸਕੂਲਾਂ ਵਿਚ ਛੂੱਟੀਆਂ ਦਾ ਐਲਾਨ ਵੀ ਕੀਤਾ ਹੈ। ਲਾਹੌਰ ਨੂੰ ਇਸ ਸਮੇਂ ਧੂੰਏ ਨੇ ਪੂਰੀ ਤਰ੍ਹਾਂ ਢਕਿਆ ਹੋਇਆ ਹੈ। ਪਾਕਿਸਤਾਨੀ ਮੁੱਖ ਮੰਤਰੀ ਦੀ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਵੀਡੀਓ ਵਿਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਸ ਮੁਸ਼ਕਿਲ ਦੇ ਹੱਲ ਲਈ ਉਨ੍ਹਾਂ ਵੱਲੋਂ ਇਹ ਪਹਿਲਕਦਮੀ ਕੀਤੀ ਜਾਵੇਗੀ। ਮਰੀਅਮ ਨਵਾਜ਼ ਦੇ ਮੁਤਾਬਕ ਇਹ ਇੱਕ ਇਨਸਾਨੀ ਮਸਲਾ ਹੈ, ਜਿਸਦੇ ਲਈ ਦੋਨਾਂ ਪੰਜਾਬਾਂ ਨੂੰ ਸਾਝੀ ਪਹਿਲਕਦਮੀ ਕਰਨੀ ਪੈਣੀ ਹੈ।
Share the post "ਪਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਲਿਖ਼ੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਖ਼ਤ’, ਜਾਣੋ ਵਜਾਹ"