Panchayat Elections: ਪੰਜਾਬ ਦੇ ਇਸ ਪਿੰਡ ਵਿਚ ਕਿਸੇ ਨੇ ਨਹੀਂ ਭਰੇ ਕਾਗਜ਼, ਜਾਣੋ ਕਾਰਨ

0
92
+1

ਫ਼ਰੀਦਕੋਟ, 7 ਅਕਤੂੁਬਰ: Panchayat Elections: ਇੱਕ ਪਾਸੇ ਜਿੱਥੇ ਪੰਚਾਇਤੀ ਚੋਣਾਂ ਲਈ ਪਿੰਡ-ਪਿੰਡ ਵਿਚ ਚੋਣ ਮਾਹੌਲ ਭਖਿਆ ਹੋਇਆ ਹੈ ਤੇ ਹਰ ਪਿੰਡ ਵਿਚ ਦਰਜਨਾਂ ਦੀ ਤਾਦਾਦ ਵਿਚ ਸਰਪੰਚ ਤੇ ਪੰਚ ਬਣਨ ਦੇ ਲਈ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ, ਉਥੇ ਦੂਜੇ ਪੰਜਾਬ ਦਾ ਇੱਕ ਪਿੰਡ ਅਜਿਹਾ ਵੀ ਹੈ, ਜਿੱਥੇ ਕੋਈ ਵਿਅਕਤੀ ਕਾਗਜ਼ ਭਰਨ ਲਈ ਅੱਗੇ ਨਹੀਂ ਆਇਆ ਹੈ। ਇਹ ਜ਼ਿਲ੍ਹਾ ਫ਼ਰੀਦਕੋਟ ਦੇ ਬਲਾਕ ਜੈਤੋ ਦਾ ਪਿੰਡ ਬਹਿਬਲ ਕਲਾਂ ਹੈ, ਜਿੱਥੇ ਪਿੰਡ ਦੇ ਨਾਲ ਹੀ ਸਬੰਧਤ ਇੱਕ ਗੈਂਗਸਟਰ ਦੀ ਦਹਿਸ਼ਤ ਕਾਰਨ ਲੋਕਾਂ ਨੇ ਪੰਚਾਇਤੀ ਚੋਣਾਂ ’ਚ ਹਿੱਸਾ ਲੈਣ ਤੋਂ ਟਾਲਾ ਵੱਟ ਲਿਆ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਬਦਮਾਸ਼ ਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਗਈ ਹੈ ਪ੍ਰੰਤੂ ਕਾਗਜ਼ ਨਾ ਭਰਨ ਪਿੱਛੇ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ।

ਇਹ ਵੀ ਪੜ੍ਹੋ: ਜਿਮਨੀ ਚੋਣਾਂ: ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ ਤੇ ਬਰਨਾਲਾ ਤੋਂ ਕੇਵਲ ਢਿੱਲੋਂ ਨੂੰ ਭਾਜਪਾ ਨੇ ਦਿੱਤੀ ਹਰੀ ਝੰਡੀ!

ਮੀਡੀਆ ਵਿਚ ਸਾਹਮਣੇ ਆ ਰਹੀਆਂ ਰੀਪੋਰਟਾਂ ਮੁਤਾਬਕ ਪਿੰਡ ਦਾ ਹੀ ਸਿੰਮਾ ਨਾਂ ਦਾ ਗੈਗਸਟਰ ਆਪਣੇ ਪਿਊ ਨੂੰ ਸਰਪੰਚ ਬਣਾਉਣਾ ਚਾਹੁੰਦਾ ਸੀ ਤੇ ਆਪਣੇ ਸਮਰਥਕਾਂ ਨੂੰ ਮੈਂਬਰ। ਇਸਦੇ ਲਈ ਕੁੱਝ ਦਿਨ ਪਹਿਲਾਂ ਉਸਦੇ ਵੱਲੋਂ ਪਿੰਡ ਵਿਚ ਇਕੱਠ ਵੀ ਰੱਖਿਆ ਗਿਆ ਸੀ ਤੇ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਜੇਕਰ ਕਿਸੇ ਨੇ ਉਨ੍ਹਾਂ ਦੇ ਮੁਕਾਬਲੇ ਕਾਗਜ਼ ਭਰੇ ਤਾਂ ਨਤੀਜ਼ੇ ਭੁਗਤਣ ਲਈ ਤਿਆਰ ਰਹੇ। ਉਧਰ ਫ਼ਰੀਦੋਕਟ ਦੇ ਐਸਪੀ ਬਲਜੀਤ ਸਿੰਘ ਭੁੱਲਰ ਨੇ ਮਾਮਲਾ ਸਾਹਮਣੇ ਆਉਣ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ‘‘ਜਿਊਂ ਹੀ ਪੁਲਿਸ ਨੂੰ ਸਿੰਮਾ ਵੱਲੋਂ ਇਕੱਠ ਕਰਨ ਦੀ ਸੂਚਨਾ ਮਿਲੀ ਤਾਂ ਮੌਕੇ ‘ਤੇ ਛਾਪੇਮਾਰੀ ਕੀਤੀ ਗਈ ਸੀ

ਇਹ ਵੀ ਪੜ੍ਹੋ: ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਹੋਸਟਲ ’ਚ ਕੀਤੀ ਆਤਮ+ਹੱਤਿਆ

ਇਸ ਦੌਰਾਨ ਕੁੱਝ ਨੋਜਵਾਨਾਂ ਸਹਿਤ ਇੱਕ ਬੰਦੂਕ, ਦੋ ਗੱਡੀਆਂ ਕਾਬੂ ਕੀਤੀਆਂ ਗਈਆਂ ਪ੍ਰੰਤੂ ਖ਼ੁਦ ਸਿੰਮਾ ਤੇ ਉਸਦਾ ਬਾਪ ਹੱਥ ਨਹੀਂ ਆਏ। ’’ ਪੁਲਿਸ ਅਧਿਕਾਰੀ ਮੁਤਾਬਕ ਇਸ ਸਬੰਧ ਵਿਚ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਨੰਬਰ 79 ਦਰਜ਼ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਅਮਨ ਤੇ ਕਾਨੂੰਨ ਬਣਾਈ ਰੱਖਣਾ ਪੁਲਿਸ ਦੀ ਡਿਊਟੀ ਹੈ ਪ੍ਰੰਤੂ ਪਿੰਡ ਵਿਚ ਪੰਚਾਇਤੀ ਚੌਣਾਂ ਲਈ ਕਾਗਜ਼ ਨਾਂ ਭਰਨ ਦੇ ਕਾਰਨ ਕੁੱਝ ਹੋਰ ਵੀ ਹੋ ਸਕਦੇ ਹਨ। ਗੌਰਤਲਬ ਹੈ ਕਿ ਪਿੰਡ ਬਹਿਬਲ ਕਲਾਂ ਸਾਲ 2015 ਦੇ ਵਿਚ ਵੀ ਚਰਚਾ ’ਚ ਆਇਆ ਸੀ, ਕਿਉਂਕਿ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਰੋਸ਼ ਪ੍ਰਗਟ ਕਰਨ ਦੌਰਾਨ ਇਸ ਪਿੰਡ ਦੇ ਦੋ ਸਿੱਖ ਸ਼ਹੀਦ ਹੋ ਗਏ ਸਨ।

 

+1

LEAVE A REPLY

Please enter your comment!
Please enter your name here