ਪੰਜਾਬ ਦੇ ਵਿਚ ਪੰਚਾਇਤੀ ਚੋਣਾਂ ਦਾ ਵੱਜਿਆ ਬਿਗਲ, 15 ਅਕਤੂਬਰ ਨੂੰ ਪੈਣਗੀਆਂ ਵੋਟਾਂ

0
16

ਚੰਡੀਗੜ੍ਹ, 25 ਸਤੰਬਰ: ਪੰਜਾਬ ਦੇ ਵਿਚ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਪੰਚਾਇਤ ਚੋਣਾਂ ਦਾ ਐਲਾਨ ਅੱਜ ਹੋ ਗਿਆ ਹੈ। ਸੂਬੇ ਦੀਆਂ 13,237 ਪੰਚਾਇਤਾਂ ਲਈ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੇ ਨਤੀਜ਼ੇ ਇਸੇ ਦਿਨ ਹੀ ਸ਼ਾਮ ਨੂੰ ਆ ਜਾਣਗੇ।ਚੋਣ ਰਾਜ ਕਮਿਸ਼ਨਰ ਵੱਲੋਂ 27 ਨੂੰ ਚੋਣਾਂ ਸਬੰਧੀ ਨੋਟੀਫਿਕੇਸ਼ਨ ਕੀਤੀ ਜਾਵੇਗੀ ਅਤੇ ਇਸੇ ਦਿਨ ਹੀ ਨਾਮਜਦਗੀਆਂ ਸ਼ੁਰੂ ਹੋ ਜਾਣਗੀਆਂ ਅਤੇ 4 ਅਕਤੂਬਰ ਨੂੰ 3 ਵਜੇਂ ਤੱਕ ਨਾਮਜਦਗੀਆਂ ਦਾ ਕੰਮ ਚੱਲੇਗਾ। 5 ਅਕਤੁਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ। 7 ਅਕਤੂਬਰ ਤੱਕ ਕਾਗਜ਼ ਵਾਪਸ ਲਏ ਜਾ ਸਕਦੇ ਹਨ। ਜਦੋਂਕਿ 15 ਅਕਤੂਬਰ 2024 ਨੂੰ ਵੋਟਾਂ ਪੈਣਗੀਆਂ। ਵੋਟਾਂ ਪੈਣ ਦਾ ਸਮਾਂ ਸਵੇਰੇ 8 ਵਜੇਂ ਤੋਂ ਲੈ ਕੇ ਸ਼ਾਮ 4 ਵਜੇਂ ਤੱਕ ਪੋਲੰਗ ਹੋਵੇਗੀ। ਅੱਜ ਇੱਥੇ ਪੰਜਾਬ ਰਾਜ ਚੋਣ ਕਮਿਸ਼ਨਰ ਸ਼੍ਰੀ ਰਾਜ ਕਮਲ ਚੌਧਰੀ ਨੇ ਜਾਣਕਾਰੀ ਦਿੱਤੀ।

ਪੰਜਾਬ ਸਰਕਾਰ ਵੱਲੋਂ ਮੁੜ ਵੱਡਾ ਪ੍ਰਸ਼ਾਸਨਿਕ ਫ਼ੇਰਬਦਲ, 49 IAS ਅਤੇ PCS ਅਫ਼ਸਰ ਬਦਲੇ

ਉਨ੍ਹਾਂ ਦਸਿਆ ਕਿ ਸਰਪੰਚ ਦੀ ਚੋਣ ਸਿੱਧੀ ਵੋਟਰਾਂ ਵੱਲੋਂ ਕੀਤੀ ਜਾਵੇਗੀ ਤੇ ਪੰਚਾਂ ਦੇ ਲਈ ਵਾਰਡ ਵਾਈਜ਼ ਚੋਣ ਹੋਵੇਗੀ। ਇਸਦੇ ਲਈ ਸਾਰੇ ਵੋਟਰਾਂ ਨੂੰ ਦੋ ਬੈਲਟ ਪੇਪਰ ਦਿੱਤੇ ਜਾਣਗੇ। ਉਨ੍ਹਾਂ ਦਸਿਆ ਕਿ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਚੋਣ ਜਾਬਤਾ ਹੁਣ ਤੋਂ ਹੀ ਲੱਗ ਚੁੱਕਿਆ ਹੈ।ਚੋਣ ਜਾਬਤੇ ਬਾਰੇ ਜਾਣਕਾਰੀ ਦਿੰਦਿਆਂ ਚੋਣ ਰਾਜ ਕਮਿਸ਼ਨਰ ਨੇ ਦਸਿਆ ਕਿ ਇਹ ਚੋਣ ਜਾਬਤਾ ਸਿਰਫ਼ ਉਥੇ ਹੀ ਲਾਗੂ ਹੋਵੇਗਾ, ਜਿੱਥੇ ਚੋਣਾਂ ਹੋ ਰਹੀਆਂ ਹਨ ਪ੍ਰੰਤੂ ਜੇਕਰ ਕਿਸੇ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋ ਜਾਵੇਗੀ ਤ ਊਥੇ ਇਹ ਜਾਬਤਾ ਲਾਗੂ ਨਹੀਂ ਹੋਵੇਗਾ। ਸ਼੍ਰੀ ਚੌਧਰੀ ਨੇ ਦਸਿਆ ਕਿ ਇੰਨ੍ਹਾਂ ਚੋਣਾਂ ਉਪਰ ਡੂੰਘੀ ਨਜ਼ਰ ਰੱਖਣ ਦੇ ਲਈ ਚੋਣ ਆਬਜਰਬਰ ਵੀ ਲਗਾਏ ਜਾਣਗੇ। ਉਨ੍ਹਾਂ ਦਸਿਆ ਕਿ ਗ੍ਰਾਮ ਪੰਚਾਇਤਾਂ ਲਈ ਵੋਟਰ ਸੂਚੀ ਵੱਖਰੀ ਹੁੰਦੀ ਹੈ।

Big News: ਭਾਜਪਾ ਐਮ.ਪੀ ਕੰਗਨਾ ਰਣੌਤ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ, ਦੇਖੋ ਵੀਡੀਓ

ਚੋਣ ਰਾਜ ਕਮਿਸ਼ਨਰ ਮੁਤਾਬਕ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਰਾਜ ਐਕਟ ਵਿਚ ਸੋਧ ਕੀਤੇ ਜਾਣ ਤੋਂ ਬਾਅਦ ਹੁਣ ਕੋਈ ਵੀ ਉਮੀਦਵਾਰ ਕਿਸੇ ਸਿਆਸੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਨਹੀਂ ਲੜ ਸਕੇਗਾ।  ਇਸਦੇ ਲਈ ਚੋਣ ਕਮਿਸ਼ਨਰ ਨੇ ਸਰਪੰਚਾਂ ਅਤੇ ਪੰਚਾਂ ਲਈ ਵੱਖੋ-ਵੱਖਰੇ ਚੋਣ ਨਿਸ਼ਾਨ ਬਣਾਏ ਗਏ ਹਨ। ਸਰਪੰਚ ਦੀ ਚੋਣ ਲਈ 38 ਚੋਣ ਨਿਸ਼ਾਨ ਤੈਅ ਕੀਤੇ ਗਏ ਹਨ। ਪੰਚਾਂ ਦੇ ਲਈ 70 ਚੋਣ ਨਿਸ਼ਾਨ ਬਣਾਏ ਗਏ ਹਨ ਜਦੋਂਕਿ ਬਲਾਕ ਸਮੰਤੀ ਦੇ ਉਮੀਦਵਾਰਾਂ ਲਈ 32 ਚੋਣ ਨਿਸ਼ਾਨ ਤੈਅ ਕੀਤੇ ਗਏ ਹਨ। ਸਰਪੰਚਾਂ ਵਾਸਤੇ ਖਰਚਾ 40 ਹਜ਼ਾਰ ਹੋਵੇਗਾ ਤੇ ਪੰਚ ਆਪਣੀ ਚੋਣ ਉਪਰ 30 ਹਜ਼ਾਰ ਰੁਪਏ ਖ਼ਰਚ ਕਰ ਸਕਣਗੇ। ਇਸਤੋਂ ਇਲਾਵਾ ਵੋਟਰਾਂ ਵਾਸਤੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੀ ਤਰਜ਼ ’ਤੇ ਨੋਟਾਂ ਦਾ ਬਟਨ ਵੀ ਦਿੱਤਾ ਗਿਆ ਹੈ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਪੰਜਾਬ ਸਰਕਾਰ ਨੇ 20 ਅਕਤੂੁਬਰ ਤੋਂ ਪਹਿਲਾਂ ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਹੈ।

 

LEAVE A REPLY

Please enter your comment!
Please enter your name here