ਚੰਡੀਗੜ੍ਹ, 29 ਅਗਸਤ: ਦੇਸ਼ ਭਰ ਵਿੱਚ ਅੱਜ ਰਾਤ ਤੋਂ ਪਾਸਪੋਰਟ ਸੇਵਾਵਾਂ ਅਗਲੇ ਪੰਜ ਦਿਨਾਂ ਲਈ ਬੰਦ ਹੋਣ ਜਾ ਰਹੀਆਂ ਹਨ। ਇਸ ਦੌਰਾਨ ਨਾਂ ਤਾਂ ਨਵੇਂ ਪਾਸਪੋਰਟ ਬਣਨਗੇ ਨਾ ਹੀ ਰਿਨਿਊ ਹੋਣਗੇ ਅਤੇ ਨਾ ਹੀ ਇਸਦੇ ਵਿੱਚ ਕੋਈ ਹੋਰ ਤਬਦੀਲੀ ਹੋਵੇਗੀ। ਇਸਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਮੈਂਟੀਨੈਸ ਦੇ ਚੱਲਦੇ ਇਹ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ। ਜਾਰੀ ਸ਼ਡਿਊਲ ਮੁਤਾਬਕ 29 ਅਗਸਤ ਦੀ ਸ਼ਾਮ 8 ਵਜੇ ਤੋਂ ਲੈ ਕੇ 2 ਸਤੰਬਰ 6 ਵਜੇ ਤੱਕ ਇਹ ਸੇਵਾਵਾਂ ਬੰਦ ਰਹਿਣਗੀਆਂ।
ਫਿਲਮੀ ਅੰਦਾਜ਼ ਦੇ ਵਿੱਚ ਨੇਵੀ ਵੱਲੋਂ ਆਪਰੇਸ਼ਨ: ਹਜ਼ਾਰਾਂ ਕਿਲੋ ਨਸ਼ੀਲਾ ਪਦਾਰਥ ਜ਼ਬਤ
ਪਾਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਇਹ ਸਮੇਂ ਦੌਰਾਨ ਜਿਨਾਂ ਨੂੰ ਪੁਰਾਣੀਆਂ ਡੇਟਾਂ ਮਿਲੀਆਂ ਹੋਈਆਂ ਹਨ, ਉਹਨਾਂ ਦੀਆਂ ਡੇਟਾਂ ਨੂੰ ਵੀ ਰੀ-ਸ਼ਡਿਊਲ ਕੀਤਾ ਜਾਵੇਗਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਕਿਸੇ ਖੱਜਲ ਖ਼ੁਆਰੀ ਤੋਂ ਬਚਣ ਲਈ ਇਸ ਸਮੇਂ ਦੌਰਾਨ ਪਾਸਪੋਰਟ ਦਫਤਰਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਪੂਰੇ ਦੇਸ਼ ਵਿੱਚੋਂ ਪੰਜਾਬ ਪਾਸਪੋਰਟ ਬਣਾਉਣ ਵਾਲਿਆਂ ਵਿੱਚ ਮੋਹਰਲੀ ਕਤਾਰ ਵਿੱਚ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਦੀ ਤਦਾਦ ਦੇ ਵਿੱਚ ਨਵੇਂ ਪਾਸਪੋਰਟ ਬਣਦੇ ਹਨ।
Share the post "ਦੇਸ਼ ਭਰ ਵਿੱਚ ਅੱਜ ਰਾਤ ਤੋਂ ਪਾਸਪੋਰਟ ਸੇਵਾਵਾਂ ਪੰਜ ਦਿਨਾਂ ਲਈ ਹੋਣਗੀਆਂ ਬੰਦ"