Police Encounter: ਖੁਦ ਨੂੰ ‘ਨਾਢੂ ਖਾਂ’ ਕਹਾਉਂਦੇ ਬਦਮਾਸ਼ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਕੀਤਾ ਕਾਬੂ

0
29

21 ਨਵੰਬਰ ਨੂੰ ਨਾਭਾ ਤੋਂ ਥਾਰ ਖੋਹ ਕੇ ਭੱਜਿਆ ਸੀ, ਪਹਿਲਾਂ ਵੀ ਅੱਧੀ ਦਰਜ਼ਨ ਦਰਜ਼ ਹਨ ਮੁਕੱਦਮੇ
ਪਟਿਆਲਾ, 25 ਨਵੰਬਰ: ਕੁੱਝ ਦਿਨ ਪਹਿਲਾਂ ਨਾਭਾ ਇਲਾਕੇ ਵਿਚੋਂ ਥਾਰ ਗੱਡੀ ਖੋਹਣ ਵਾਲੇ ਬਦਮਾਸ਼ ਅੱਜ ਪਟਿਆਲਾ-ਸੰਗਰੂਰ ਬਾਈਪਾਸ ’ਤੇ ਹੋਏ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ ਗਿਆ। ਇਸ ਦੌਰਾਨ ਸਰੋਵਰ ਨਾਂ ਦਾ ਇਹ ਬਦਮਾਸ ਪੁਲਿਸ ਦੀ ਗੋਲੀ ਲੱਗਣ ਕਾਰਨ ਗੰਭੀਰ ਜਖ਼ਮੀ ਵੀ ਹੋ ਗਿਆ, ਜਿਸਨੂੰ ਇਲਾਜ਼ ਲਈ ਰਜਿੰਦਰਾ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸਐਸਪੀ ਡਾ ਨਾਨਕ ਸਿੰਘ ਨੇ ਦਸਿਆ ਕਿ ਲੰਘੀ 21 ਨਵੰਬਰ ਨੂੰ ਕੁੱਝ ਨੌਜਵਾਨ ਨਾਭਾ ਇਲਾਕੇ ਵਿਚੋਂ ਇੱਕ ਥਾਰ ਗੱਡੀ ਖੋਹ ਕੇ ਭੱਜ ਗਏ ਸਨ। ਇਸ ਸਬੰਧ ਵਿਚ ਮਾਮਲੇ ਦੀ ਜਾਂਚ ਲਈ ਐਸਪੀ ਡੀ ਦੀ ਅਗਵਾਈ ਹੇਠ ਟੀਮਾਂ ਬਣਾਈਆਂ ਹੋੲਆਂ ਸਨ ਤੇ ਅੱਜ ਸੀਆਈਏਸਟਾਫ਼ ਦੇ ਇੰਚਾਰਜ਼ ਨੂੰ ਸੂਚਨਾ ਮਿਲੀ ਸੀ ਕਿ ਥਾਰ ਗੱਡੀ ਖੋਹਣ ਵਾਲਾ ਮੁੱਖ ਮੁਲਜਮ ਇਹ ਗੱਡੀ ਲੈ ਕੇ ਪਟਿਆਲਾ ਸੰਗਰੂਰ ਬਾਈਪਾਸ ’ਤੇ ਜਾ ਰਿਹਾ।

ਇਹ ਵੀ ਪੜ੍ਹੋ ‘ਕੁੜੀ’ ਦੇ ਮਾਮਲੇ ਨੂੰ ਲੈ ਕੇ ਅਕਾਲੀ ਆਗੂ ਦੇ ਪੁੱਤਰ ਦੇ ਘਰ ਅੱਗੇ ਚੱਲੀਆਂ ਸਨ ਗੋਲੀਆਂ, ਇੱਕ ਕਾਬੂ

ਜਦ ਪੁਲਿਸ ਨੇ ਸੂਚਨਾ ਮਿਲਦੇ ਹੀ ਨਾਕਾਬੰਦੀ ਕਰਕੇ ਇਸਨੂੰ ਰੋਕਣ ਦਾ ਯਤਨ ਕੀਤਾ ਮੁਲਜਮ ਨੇ ਭੱਜਣ ਦੀ ਕੋਸ਼ਿਸ ਕਰਦਿਆਂ ਪੁਲਿਸ ਉਪਰ ਗੋਲੀ ਚਲਾ ਦਿੱਤੀਆਂ। ਪੁਲਿਸ ਨੇ ਵੀ ਜਵਾਬ ਵਿਚ ਫ਼ਾਈਰ ਖੋਲਿਆ ਤਾਂ ਇਕ ਗੋਲੀ ਇਸਨੂੰ ਲੱਗੀ ਤੇ ਜਖ਼ਮੀ ਹੋ ਗਿਆ। ਜਿਸਤੋਂ ਬਾਅਦ ਇਸਨੂੰ ਕਾਬੂ ਕਰ ਲਿਆ ਗਿਆ। ਐਸਐਸਪੀ ਨੇ ਅੱਗੇ ਦਸਿਆ ਕਿ ਸਰਵੋਰ ਕੁੱਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਇਸਦੇ ਵਿਰੁਧ ਪਹਿਲਾਂ ਹੀ ਅੱਧੀ ਦਰਜ਼ਨ ਮੁਕੱਦਮੇ ਦਰਜ਼ ਹਨ, ਜਿੰਨ੍ਹਾਂ ਵਿਚ ਜਿਆਦਾਤਰ ਲੁੱਟ ਖੋਹ ਦੇ ਹਨ। ਉਨ੍ਹਾਂ ਦਸਿਆ ਕਿ ਇਹ ਬਦਮਾਸ਼ ਨਾਭਾ ਇਲਾਕੇ ਵਿਚ ਕਾਫ਼ੀ ਸਰਗਰਮ ਸੀ ਤੇ ਲੋਕਾਂ ਵਿਚ ਦਹਿਸਤ ਪਾਊਣ ਦਾ ਯਤਨ ਕਰਦਾ ਸੀ। ਇਸ ਮੌਕੇ ਪੁਲਿਸ ਨੇ ਖੋਹੀ ਹੋਈ ਥਾਰ ਗੱਡੀ ਤੋਂ ਇਲਾਵਾ ਇਸਦੇ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ।

 

LEAVE A REPLY

Please enter your comment!
Please enter your name here