ਪੈਟਰੋਲ ਪੰਪ ਲੁੱਟਣ ਵਾਲਿਆਂ ਨੂੰ ਵੀ ਕੀਤਾ ਗ੍ਰਿਫਤਾਰ
ਪਟਿਆਲਾ, 16 ਸਤੰਬਰ: ਐਸ.ਐਸ.ਪੀ ਡਾਕਟਰ ਨਾਨਕ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਰਾਜਪੁਰਾ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਜੇਲ ਵਿੱਚੋ ਬੰਦ ਮੁਲਜਮਾਂ ਦੇ ਇਸ਼ਾਰਿਆ ’ਤੇ ਵਾਰਦਾਤਾ ਕਰਨ ਵਾਲੇ ਗਿਰੋਹ ਦੇ ਤਿੰਨ ਪੇਸ਼ੇਵਰ ਮੁਜਰਮਾਂ ਨੂੰ ਕਾਬੂ ਕਰਦਿਆਂ 3 ਪਿਸਟਲ, 5 ਮੈਗਜੀਨ, 26 ਜਿੰਦਾ ਕਾਰਤੂਸ ਅਤੇ 20 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਹੈ। ਸੋਮਵਾਰ ਨੂੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਕਪਤਾਨ ਡਾ ਨਾਨਕ ਸਿੰਘ ਨੇ ਦਸਿਆ ਕਿ ਐਸਪੀ ਇੰਨਵੈਸਟੀਗੇਸ਼ ਯੋਗੇਸ਼ ਸ਼ਰਮਾ ਦੀ ਨਿਗਰਾਨੀ ਹੇਠ ਡੀਐਸਪੀ ਰਾਜਪੁਰਾ ਵਿਕਰਮਜੀਤ ਸਿੰਘ ਬਰਾੜ ਅਤੇ ਡੀਐਸਪੀ ਡੀ ਗੁਰਦੇਵ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਪੈਸਲ ਸੈਲ ਰਾਜਪੁਰਾ ਦੇ ਇੰਚਾਰਜ ਇੰਸਪੇਕਟਰ ਹੈਰੀ ਬੋਪਾਰਾਏ ਦੀ ਪੁਲਿਸ ਪਾਰਟੀ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ, ਜਿਸਦੇ ਵਿਚ ਅਕਾਸ਼ਦੀਪ ਸਿੰਘ ਉਰਫ ਅਕਾਸ਼ ਵਾਸੀ ਪਿੰਡ ਪੰਡਵਾ ਜਿਲਾ ਕਪੂਰਥਲਾ, ਅਮ੍ਰਿਤਜੀਤ ਸਿੰਘ ਉਰਫ ਅਮ੍ਰਿਤ ਵਾਸੀ ਪਿੰਡ ਪ੍ਰਤਾਬਪੁਰਾ ਜਿਲਾ ਜਲੰਧਰ ਅਤੇ ਕਮਲਦੀਪ ਸਿੰਘ ਵਾਸੀ ਪਿੰਡ ਗੜਾ ਜਿਲਾ ਜਲੰਧਰ ਨੂੰ ਕਾਬੂ ਕੀਤਾ।
ਐਸ.ਐਸ.ਪੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਜਰਮ ਕਪੂਰਥਲਾ ਜੇਲ ਵਿੱਚ ਬੰਦ ਬਦਮਾਸ਼ਾਂ ਪ੍ਰਿੰਸ ਅਤੇ ਗੋਲੂ ਨਾਲ ਸਬੰਧ ਸਨ, ਜੋ ਡਕੈਤੀਆ ਕਰਨ, ਫਿਰੋਤਤੀਆ ਮੰਗਣ, ਅਸਲਾ ਤਸਕਰੀ ਅਤੇ ਹੋਰ ਸੰਗੀਨ ਜੁਰਮ ਕਰਨ ਵਿੱਚ ਕਾਫੀ ਜਿਆਦਾ ਸਰਗਰਮ ਹਨ। ਇੰਨ੍ਹਾਂ ਦੋਵਾ ਦੇ ਅੱਗੇ ਹੋਰ ਵੀ ਨਾਮੀ ਗੈਂਗਸਟਰਾ ਨਾਲ ਸਬੰਧ ਹਨ, ਜੋ ਆਪਣੇ ਇਸ਼ਾਰਿਆ ਉਪਰ ਜੇਲ ਵਿੱਚ ਬੈਠੇ ਹੀ ਵਾਰਦਾਤਾ ਨੂੰ ਅੰਜਾਮ ਦਿਵਾਉਂਦੇ ਹਨ। ਐਸ.ਐਸ.ਪੀ ਡਾ ਨਾਨਕ ਸਿੰਘ ਨੇ ਦਸਿਆ ਕਿ ਪੁਛਗਿਛ ਜਾਰੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸਤੋਂ ਇਲਾਵਾ ਇੱਕ ਹੋਰ ਮਾਮਲੇ ਦਾ ਖ਼ੁਲਾਸਾ ਕਰਦਿਆਂ ਐਸਐਸਪੀ ਡਾ ਨਾਨਕ ਸਿੰਘ ਨੈ ਦਸਿਆ ਕਿ ਥਾਣਾ ਸਦਰ ਅਧੀਨ ਇੱਕ ਪੈਟਰੋਲ ਪੰਪ ਉਪਰ 4 ਸਤੰਬਰ ਨੂੰ ਲੁੱਟ ਦੀ ਘਟਨਾ ਵਾਪਰੀ ਸੀ।
ਛੜੇ ਨੂੰ ਔਰਤ ਨਾਲ ਟਿੱਚਰ ਕਰਨੀ ਪਈ ਮਹਿੰਗੀ, ਕੁੱਟ-ਕੁੱਟ ਕੇ ਮਾਰਿਆਂ
ਜਿੱਥੇ ਦੋ ਜਣੇ ਪੰਪ ਉਪਰ ਤੇਲ ਪਵਾਉਣ ਆਏ ਸੀ ਤੇ ਉਸਤੋਂ ਬਾਅਦ ਹਥਿਆਰਾਂ ਦੀ ਨੌਕ ’ਤੇ ਕਰਿੰਦੇ ਤੋਂ ਪੈਸੇ ਲੁੱਟ ਕੇ ਲੈ ਗਏ ਸਨ। ਇਸ ਮਾਲਮੇ ਵਿਚ ਐਸ.ਪੀ ਡੀ, ਡੀਐਸਪੀ ਡੀ ਤੇ ਇੰਚਾਰਜ਼ ਸੀਆਈਏ ਸਹਿਤ ਥਾਣਾ ਸਦਰ ਦੀ ਟੀਮ ਨੇ ਕੰਮ ਕਰਦਿਆਂ 4 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇੰਨ੍ਹਾਂ ਵਿਚ ਇੱਕ ਮੁਜਰਮ ਵਾਰਦਾਤ ਕਰਨ ਵਾਲਾ ਸ਼ਾਮਲ ਹੈ, ਜਦਕਿ ਤਿੰਨ ਸਹਾਇਤਾ ਕਰਨ ਵਾਲੇ ਸ਼ਾਮਲ ਹਨ। ਜਦੋਂਕਿ ਵਾਰਦਾਤ ਵਿਚ ਸ਼ਾਮਲ ਇੱਕ ਮੁਜਰਮ ਹਾਲੇ ਫ਼ਰਾਰ ਹੈ। ਮੁਢਲੀ ਸੂਚਨਾ ਮੁਤਾਬਕ ਤਿੰਨ ਸਹਾਇਤਾ ਕਰਨ ਵਾਲੇ ਨੌਜਵਾਨ ਇਸ ਪੰਪ ਉਪਰ ਹੀ ਕੰਮ ਕਰਦੇ ਸਨ, ਜਿੰਨ੍ਹਾਂ ਵੱਲੋਂ ਆਪਣੇ ਸਾਥੀਆਂ ਨੂੰ ਦੇ ਕੇ ਇਹ ਲੁੱਟ ਕਰਵਾਈ ਸੀ।
Share the post "ਪਟਿਆਲਾ ਪੁਲਿਸ ਵੱਲੋਂ ਜੇਲ੍ਹ ’ਚ ਬੰਦ ਬਦਮਾਸ਼ਾਂ ਦੇ ਇਸ਼ਾਰਿਆਂ ’ਤੇ ਵਾਰਦਾਤਾਂ ਕਰਨ ਵਾਲੇ ਤਿੰਨ ਪੇਸ਼ੇਵਰ ਮੁਜਰਮ ਕਾਬੂ"