ਲੁਧਿਆਣਾ, 25 ਜੁਲਾਈ : ਰਾਸ਼ਟਰੀ ਖੇਤੀ ਸਿੱਖਿਆ ਮਾਣਤਾ ਬੋਰਡ ਨੇ ਪੀ.ਏ.ਯੂ. ਨੂੰ 1 ਅਪ੍ਰੈਲ 2024 ਤੋਂ 31 ਮਾਰਚ 2029 ਤੱਕ ਪੰਜ ਸਾਲਾ ਲਈ ਮਾਨਤਾ ਨਾਲ ਨਿਵਾਜਿਆ ਹੈ। ਯੂਨੀਵਰਸਿਟੀ ਨੂੰ ਕੁੱਲ ਮਿਲਾ ਕੇ 4.00 ਵਿੱਚੋਂ 3.59 ਅੰਕ ਹਾਸਲ ਹੋਏ ਅਤੇ ਏ+ ਦਾ ਸਰਵੋਤਮ ਗਰੇਡ ਮਿਲਿਆ। ਇਹ ਗਰੇਡ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਪ੍ਰਦਾਨ ਕੀਤਾ ਗਿਆ। ਪੀ.ਏ.ਯੂ. ਦੇ ਸਾਰੇ ਕਾਲਜਾਂ ਨੂੰ ਵੀ ਮਾਨਤਾ ਦੀ ਪ੍ਰਵਾਨਗੀ ਹਾਸਲ ਹੋ ਗਈ।ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਪ੍ਰਾਪਤੀ ਉੱਪਰ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਸ ਨੂੰ ਯੂਨੀਵਰਸਿਟੀ ਦੀ ਖੇਤੀ ਸਿੱਖਿਆ ਬਾਰੇ ਸਮਰਪਣੀ ਪਹੁੰਚ ਦਾ ਸਦਕਾ ਕਿਹਾ।
ਪੀ.ਏ.ਯੂ. ਨੇ ਰਾਸ਼ਟਰੀ ਸਾਈਕਲ ਧਾਵਕ ਦਵਿੰਦਰ ਸਿੰਘ ਬਾਂਸਲ ਦੀ ਯਾਦ ਵਿਚ ਸਾਈਕਲ ਰੈਲੀ ਕਰਵਾਈ
ਉਹਨਾਂ ਕਿਹਾ ਕਿ ਵਿਗਿਆਨੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ, ਲਗਨ ਅਤੇ ਸਮਰਪਣ ਸਦਕਾ ਇਹ ਪ੍ਰਾਪਤੀ ਹਾਸਲ ਹੋਈ ਹੈ। ਉਹਨਾਂ ਕਿਹਾ ਕਿ ਪ੍ਰੀਸ਼ਦ ਨੇ ਦੇਖਿਆ ਕਿ ਅਸੀਂ ਸਰਵੋਤਮ ਮਿਆਰ ਬਰਕਰਾਰ ਰੱਖੇ ਹਨ ਅਤੇ ਲਗਾਤਾਰ ਮਿਹਨਤ ਸਦਕਾ ਤਰੱਕੀ ਦੀਆਂ ਸਿਖਰਾਂ ਛੂਹੀਆਂ ਹਨ। ਡਾ. ਗੋਸਲ ਨੇ ਮੁਕਾਬਲੇਬਾਜ਼ੀ ਦੇ ਇਸ ਦੌਰ ਵਿਚ ਸਿਖਰ ਦੇ ਪਹੁੰਚਣ ਅਤੇ ਉਸ ਸਥਾਨ ਨੂੰ ਬਰਕਰਾਰ ਰੱਖਣ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਪੀ.ਏ.ਯੂ. ਦੀ ਅਕਾਦਮਿਕ ਉੱਚਤਾ ਸਦਕਾ ਬਹੁਤ ਚੰਗੇ ਵਿਦਿਆਰਥੀਆਂ ਦਾ ਇਥੇ ਆਉਣਾ ਅਤੇ ਵਿਗਿਆਨੀਆਂ ਮੁਹਾਰਤ ਨਾਲ ਨਵੇਂ ਖੇਤੀ ਮਾਹਿਰਾਂ ਦੀ ਸਮਰਥਾ ਦਾ ਨਿਰਮਾਣ ਸੰਭਵ ਹੁੰਦਾ ਹੈ।
ਐਮ.ਪੀ ਰਾਘਵ ਚੱਢਾ ਨੇ ਸੰਸਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਤਖ਼ਤ ਨੂੰ ਵਾਪਸ ਲਿਆਉਣ ਦੀ ਰੱਖੀ ਮੰਗ
ਡਾ. ਗੋਸਲ ਨੇ ਇਹ ਵੀ ਕਿਹਾ ਕਿ ਇਸ ਨਾਲ ਪੀ.ਏ.ਯੂ. ਦੀ ਖੇਤੀ ਸਿੱਖਿਆ ਲਈ ਨਵਾਂ ਅਧਿਆਏ ਸ਼ੁਰੂ ਹੋਵੇਗਾ।ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰ ਸਿੰਘ ਗਿੱਲ ਇਸ ਮਾਨਤਾ ਪ੍ਰਕਿਰਿਆ ਦੇ ਜ਼ਿੰਮੇਵਾਰ ਅਧਿਕਾਰੀ ਸਨ। ਉਹਨਾਂ ਨੇ ਪੀ.ਏ.ਯੂ. ਭਾਈਚਾਰੇ ਦੀਆਂ ਸਾਂਝੀਆਂ ਕੋਸ਼ਿਸ਼ਾਂ ਨੂੰ ਵਡਿਆਇਆ। ਉਹਨਾਂ ਕਿਹਾ ਕਿ ਇਹ ਮਾਨਤਾ ਮਿਲਣਾ ਸਿਰਫ ਇਕ ਘਟਨਾ ਨਹੀਂ ਬਲਕਿ ਇਸ ਨਾਲ ਸਮੁੱਚੀ ਸੰਸਥਾ ਦੇ ਕੰਮਾਂ ਨੂੰ ਸੰਨਦ ਹਾਸਲ ਹੋਈ ਹੈ। ਡਾ. ਗਿੱਲ ਨੇ ਕਿਹਾ ਕਿ ਅਸੀਂ ਹਰ ਖੇਤਰ ਵਿਚ ਸਰਵੋਤਮ ਮਿਆਰ ਸਿਰਜੇ ਹਨ ਅਤੇ ਇਹ ਪ੍ਰਕਿਰਿਆ ਬਦਸਤੂਰ ਜਾਰੀ ਰਹੇਗੀ।