ਬਠਿੰਡਾ, 6 ਦਸੰਬਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਥਾਨਕ ਇੰਸਟੀਚਿਊਟ ਆਫ ਐਗਰੀਕਲਚਰ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਕੌਮਾਤਰੀ ਭੂਮੀ ਦਿਵਸ ਮਨਾਇਆ ਗਿਆ। ਇਸ ਦਿਨ ਨੂੰ ਸਮਰਪਿਤ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਾਏ ਗਏ,ਜਿਸ ਵਿੱਚ 50 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਬੈਂਕ ਦੇ ਖੇਤਰੀ ਮੈਨੇਜਰ ਆਸ਼ੂਤੋਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਭੂਮੀ ਦੀ ਸਿਹਤ ਸੰਭਾਲ ਲਈ ਜਾਗਰੂਕ ਕੀਤਾ।
ਵਿਜੀਲੈਂਸ ਵੱਲੋਂ ਰਿਸ਼ਵਤ ਦੇ ਦੋਸ਼ਾਂ ਹੇਠ ਕਾਬੂ ਕੀਤਾ ਮਿਲਕ ਪਲਾਂਟ ਦਾ ਮੈਨੇਜਰ ਨਿਕਲਿਆਂ ਕਰੋੜਪਤੀ
ਖੇਤਰੀ ਖੋਜ ਕੇਂਦਰ ਬਠਿੰਡਾ ਦੇ ਡਾਇਰੈਕਟਰ ਡਾ ਕਰਮਜੀਤ ਸਿੰਘ ਸੇਖੋ ਨੇ ਜਮੀਨ ਦੀ ਵਿਗੜ ਰਹੀ ਸਿਹਤ ਲਈ ਸਾਰਿਆਂ ਨੂੰ ਰਲ ਮਿਲ ਕੇ ਉਪਾਅ ਕਰਨ ਦੀ ਅਪੀਲ ਕੀਤੀ ਤਾਂ ਜੋ ਇਸ ਕੁਦਰਤ ਦੀ ਬਖਸ਼ਿਸ਼ ਜਰਖੇਜ ਨੂੰ ਹੋਰ ਉਪਜਾਊ ਅਤੇ ਸੋਹਾਵਣੀ ਬਣਾ ਸਕੀਏ। ਸੀਨੀਅਰ ਖੇਤੀ ਵਿਗਿਆਨੀ ਡਾ ਜੀ ਐਸ ਰੋਮਾਣਾ ਨੇ ਕਿਹਾ ਕਿ ਧਰਤੀ ਮਾਂ ਪ੍ਰਤੀ ਸਾਡੀ ਚਿੰਤਾ, ਸਾਡੇ ਵਿਚਾਰ, ਸਾਡਾ ਕਿਰਦਾਰ, ਪੋਸਟਰ ਦੇ ਜਰੀਏ ਨਿਕਲ ਕੇ ਬਾਹਰ ਆਇਆ ਹੈ ਜੋ ਕਿ ਬਾਕਮਾਲ ਅਤੇ ਸਾਂਭਣਯੋਗ ਹੈ।
ਸਰਕਾਰੀ ਦਫ਼ਤਰਾਂ ’ਚ ਕੰਮਕਾਜ਼ ਲਈ ਜਾਣ ਵਾਲੇ ਸਾਵਧਾਨ: ਬਾਬੂਆਂ ਦੀ ਹੜਤਾਲ 11 ਦਸੰਬਰ ਤੱਕ ਵਧੀ
ਪੋਸਟਰ ਬਨਾਉਣ ਦੇ ਮੁਕਾਬਲਿਆਂ ਵਿੱਚ ਦਿਲਸ਼ਾਨ ਕੌਰ ਨੇ ਪਹਿਲਾ ਸਥਾਨ, ਹਿਮਾਂਸ਼ੀ ਸ਼ਰਮਾ ਨੇ ਦੂਸਰਾ ਸਥਾਨ ਤੇ ਨਵਜੋਤ ਪਾਲ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਅਗਮਜੋਤ ਸਿੰਘ ਨੂੰ ਇੱਕ ਹੌਸਲਾ ਵਧਾਉ ਇਨਾਮ ਦਿੱਤਾ ਗਿਆ। ਸਾਰੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ । ਅੰਤ ਵਿੱਚ ਡਾ ਅਨੁਰੀਤ ਕੌਰ ਨੇ ਸਾਰੇ ਮਹਿਮਾਨਾਂ ਦਾ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।