17 ਸਾਲਾਂ ਬਾਅਦ ਦੇਸ਼ ਲਈ ਜਿੱਤ ਦਾ ਇਹ ਪਲ ਬਹੁਤ ਹੀ ਖੁਸ਼ੀ ਵਾਲਾ: ਸ਼੍ਰੀ ਅਮਰਜੀਤ ਮਹਿਤਾ
ਬਠਿੰਡਾ,30 ਜੂਨ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਬੀਤੀ ਸ਼ਾਮ ਹੋਏ ਟੀ-20 ਅੰਤਰਰਾਸ਼ਟਰੀ ਵਿਸ਼ਵ ਕੱਪ ਮੈਚ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਅਤੇ 17 ਸਾਲ ਬਾਅਦ ਟੀ-20 ਕੱਪ ‘ਤੇ ਕਬਜ਼ਾ ਕੀਤਾ। ਉਪਰੋਕਤ ਜਿੱਤ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ 17 ਸਾਲਾਂ ਬਾਅਦ ਇਹ ਪਲ ਦੇਸ਼ ਲਈ ਬਹੁਤ ਹੀ ਇਤਿਹਾਸਕ ਅਤੇ ਖੁਸ਼ੀ ਵਾਲਾ ਬਣ ਗਿਆ ਹੈ।
ਸੋਸਲ ਮੀਡੀਆ ’ਤੇ ਵੀਡੀਓ ਪਾ ਕੇ ਧਮਕੀ ਦੇਣੀ ਮਹਿੰਗੀ ਪਈ, ਪਰਚਾ ਦਰਜ਼
ਉਨ੍ਹਾਂ ਕਿਹਾ ਕਿ ਅੱਜ 140 ਕਰੋੜ ਦੇਸ਼ ਵਾਸੀ ਟੀਮ ਇੰਡੀਆ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟੀਮ ਇੰਡੀਆ ਨੇ ਅੱਜ ਸਾਰਿਆਂ ਦਾ ਦਿਲ ਜਿੱਤ ਲਿਆ ਅਤੇ ਪੂਰੇ ਦੇਸ਼ ਨੂੰ ਟੀਮ ਇੰਡੀਆ ‘ਤੇ ਮਾਣ ਹੈ। ਸ਼੍ਰੀ ਮਹਿਤਾ ਨੇ ਕਿਹਾ ਕਿ ਸਾਡੇ ਨਿੱਡਰ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੇ ਵਿਸ਼ਵ ਭਰ ਵਿੱਚ ਭਾਰਤ ਮਾਤਾ ਦਾ ਸਤਿਕਾਰ ਵਧਾਇਆ ਹੈ।
ਭਾਰਤ ਨੇ 17 ਸਾਲਾਂ ਬਾਅਦ ਮੁੜ ਜਿੱਤਿਆ ਟੀ-20 ਵਿਸ਼ਵ ਕੱਪ
ਉਨ੍ਹਾਂ ਕਿਹਾ ਕਿ ਬੀਸੀਸੀਆਈ ਅਤੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਹੋਣਹਾਰ ਖਿਡਾਰੀਆਂ ਨੂੰ ਅੱਗੇ ਲਿਆਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਹੋਨਹਾਰ ਖਿਡਾਰੀ ਟੀਮ ਇੰਡੀਆ ਵਿੱਚ ਥਾਂ ਪ੍ਰਾਪਤ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਜਸ਼ਨ ਦੇ ਨਾਲ-ਨਾਲ ਟੀਮ ਇੰਡੀਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਖ਼ਤ ਮਿਹਨਤ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਹੋਣਹਾਰ ਖਿਡਾਰੀਆਂ ਨੂੰ ਟੀਮ ਇੰਡੀਆ ਵਿੱਚ ਥਾਂ ਮਿਲੇ ਅਤੇ ਹਰ ਵਿਸ਼ਵ ਕੱਪ ‘ਤੇ ਭਾਰਤ ਦਾ ਕਬਜ਼ਾ ਬਰਕਰਾਰ ਰਹੇ।
Share the post "ਪੀਸੀਏ ਪ੍ਰਧਾਨ ਨੇ ਟੀਮ ਇੰਡੀਆ ਨੂੰ ਵਿਸ਼ਵ ਕੱਪ ਵਿੱਚ ਇਤਿਹਾਸਕ ਜਿੱਤ ਲਈ ਦਿੱਤੀ ਵਧਾਈ"