ਪੀਸੀਪੀਐਨਡੀਟੀ ਅਡਵਾਈਜ਼ਰੀ ਕਮੇਟੀ ਦੀ ਹੋਈ ਮੀਟਿੰਗ

Date:

spot_img

 

ਬਠਿੰਡਾ, 11 ਦਸੰਬਰ: ਜਿਲ੍ਹਾ ਬਠਿੰਡਾ ਵਿੱਚ ਲਿੰਗ ਅਨੁੁਪਾਤ ਵਿਚ ਸਮਾਨਤਾ ਲਿਆਉਣ ਅਤੇ ਪੀਸੀਪੀਐਨਡੀਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਵਾਉਣ ਦੇ ਉਦੇਸ਼ ਨਾਲ ਸੋਮਵਾਰ ਨੂੰ ਸਿਵਲ ਸਰਜਨ ਕਮ ਜਿਲ੍ਹਾ ਐਪ੍ਰੋਪ੍ਰਾਈੲਟ ਅਥਾਰਟੀ ਡਾ ਤੇਜਵੰਤ ਸਿੰਘ ਢਿੱਲੋ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੈਡੀਕਲ ਅਫ਼ਸਰ ਡਾ ਜਗਰੂਪ ਸਿੰਘ ਦੀ ਪ੍ਰਧਾਨਗੀ ਹੇਠ ਅਡਵਾਇਜ਼ਰੀ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਵਿੱਚ ਰੇਡੀਓਲੋਜਿਸਟਾਂ ਵੱਲੋਂ ਕਲੀਨਿਕਾਂ-ਹਸਪਤਾਲਾਂ ਵਿੱਚ ਅਲਟਰਾਸਾਊਂਡ ਕਰਨ ਦੀ ਮੰਨਜੂਰੀ ਲੈਣਾ, ਰਜਿਸ਼ਟਰੇਸ਼ਨ ਰੱਦ ਕਰਨ, ਜਿਲ੍ਹੇੇ ਵਿੱਚ ਪ੍ਰਾਈਵੇਟ-ਸਰਕਾਰੀ ਹਸਪਤਾਲਾਂ ਵੱਲੋਂ ਨਵੀਆਂ ਮਸ਼ੀਨਾਂ ਦੀ ਰਜਿਸਟਰੇਸ਼ਨ ਕਰਵਾਉਣੀ, ਅਲਟਰਾ ਸਾਊਂਡ ਸੈਂਟਰਾਂ ਦੀ ਨਿਰੰਤਰ ਇੰਸਪੈਕਸ਼ਨਾਂ ਕਰਨੀਆਂ, ਜਾਗਰੂਕਤਾ ਮੁੁਹਿੰਮਾਂ ਤੇਜ਼ ਕਰਨ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ।

ਤਿੰਨ ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ‘ਚ ਕਾਂਗਰਸ ਤੇ ਆਪ ਦਾ ਹੋਵੇਗਾ ਗਠਜੋੜ !

ਮੀਟਿੰਗ ਵਿਚ ਡਾ ਜਗਰੂਪ ਸਿੰਘ ਤੋਂ ਇਲਾਵਾ ਨਵੀਨ ਕੁਮਾਰ, ਸ੍ਰੀਮਤੀ ਟਵਿੰਕਲ ਗੁਪਤਾ ਐਨ ਜੀ ਓ, ਸ੍ਰੀਮਤੀ ਭਾਵਨਾ ਗਰਗ ਐਨ ਜੀ ਓ, ਵਿਨੋਦ ਖੁੁਰਾਣਾ, ਕੁੁਲਵੰਤ ਸਿੰਘ ਅਤੇ ਸੁੁਮਨ ਹਾਜ਼ਰ ਸਨ। ਇਸ ਦੌਰਾਨ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੇ ਕੁੁਝ ਸਾਲਾਂ ਵਿੱਚ ਜਿਲ੍ਹੇੇ ਵਿੱਚ ਪੀਸੀਪੀਐਨਡੀਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸਦਕਾਹੀ ਲਿੰਗ ਅਨੁੁਪਾਤ ਵਿੱਚ ਕਾਫ਼ੀ ਸੁੁਧਾਰ ਆਇਆ ਹੈ ਅਤੇ ਹੋਰ ਸੁਧਾਰ ਲਿਆਉਣ ਲਈ ਉਪਰਾਲੇ ਜਾਰੀ ਹਨ। ਉਨ੍ਹਾਂ ਕਿਹਾ ਕਿ ਐਕਟ ਦੀ ਉਲੰਘਣਾ ਕਰਨ ਵਾਲੇ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਬਖਸਿਆ ਜਾਵੇਗਾ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਕਾਂਟਰੈਕਟ ਮਲਟੀਪਰਪਜ਼ ( ਫੀਮੇਲ ) ਹੈਲਥ ਵਰਕਰਜ ਵਲੋਂ ਸਿਵਲ ਸਰਜਨ ਬਠਿੰਡਾ ਨੂੰ ਮੰਗ ਪੱਤਰ

👉ਪਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵਫ਼ਦ ਵੱਲੋਂ ਮੰਗਾਂ...

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

👉ਵਪਾਰੀ ਘਬਰਾਉਣ ਨਾ, ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਅਸੀਂ...