Tuesday, February 3, 2026

ਦੀਵਾਲੀ ਦੀ ਰਾਤ ਗੋ+ਲੀਆਂ ਮਾਰ ਕੇ ਚਾਚੇ-ਭਤੀਜੇ ਦਾ ਕ+ਤਲ, ਮਾਸੂਮ ਪੁੱਤਰ ਹੋਇਆ ਗੰਭੀਰ ਜਖ਼ਮੀ

Date:

spot_img

ਨਵੀਂ ਦਿੱਲੀ, 1 ਨਵੰਬਰ: ਬੀਤੀ ਦੀਵਾਲੀ ਦੀ ਰਾਤ ਮੌਕੇ ਦਿੱਲੀ ਦੇ ਵਿਚ ਘਰ ਦੇ ਸਾਹਮਣੇ ਹੀ ਦੀਵਾਲੀ ਮਨਾਉਂਦੇ ਚਾਚੇ-ਭਤੀਜ਼ੇ ਦਾ ਕੁੱਝ ਅਗਿਆਤ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਵਿਚ ਇੱਕ ਹੋਰ ਬੱਚਾ ਵੀ ਜਖ਼ਮੀ ਹੋ ਗਿਆ, ਜਿਸਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ ਜੋਕਿ ਮ੍ਰਿਤਕ ਦਾ ਪੁੱਤਰ ਦਸਿਆ ਜਾ ਰਿਹਾ। ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਇਹ ਮਿਥ ਕੇ ਕੀਤਾ ਗਿਆ ਕਤਲ ਕਾਂਡ ਹੈ, ਜਿਸਦੇ ਵਿਚ ਪ੍ਰਵਾਰ ਦੇ ਨਾਲ ਸਬੰਧਤ ਰਿਸ਼ਤੇਦਾਰਾਂ ਦਾ ਨਾਮ ਸਾਹਮਣੈ ਆ ਰਿਹਾ, ਜਿੰਨ੍ਹਾਂ ਦੇ ਨਾਲ ਇਸ ਪ੍ਰਵਾਰ ਦੀ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ।

ਇਹ ਵੀ ਪੜ੍ਹੋ:ਦੀਵਾਲੀ ਤੋਂ ਦੂਜੇ ਦਿਨ ਮਹਿੰਗਾਈ ਦਾ ਝਟਕਾ, ਗੈਸ ਸਿਲੰਡਰਾਂ ਦੀ ਕੀਮਤ 62 ਰੁਪਏ ਵਧੀ

ਘਟਨਾ ਸਮੇਂ ਹਮਲਾਵਾਰ ਐਕਟਿਵਾ ’ਤੇ ਸਵਾਰ ਹੋ ਕੇ ਆਏ ਸਨ। ਮ੍ਰਿਤਕਾਂ ਦੀ ਪਹਿਚਾਣ ਅਕਾਸ਼ (40ਸਾਲ) ਅਤੇ ਉਸਦਾ ਭਤੀਜ਼ਾ ਰਿਸ਼ਭ (16 ਸਾਲ ) ਸ਼ਾਮਲ ਹੈ। ਇਸਤੋਂ ਇਲਾਵਾ ਘਟਨਾ ਸਮੇਂ ਅਕਾਸ਼ ਦਾ ਪੁੱਤਰ ਕ੍ਰਿਸ਼ (10 ਸਾਲ ) ਵੀ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ। ਸੂਚਨਾ ਮੁਤਾਬਕ ਅਕਾਸ ਆਪਣੇ ਪੁੱਤਰ ਅਤੇ ਭਤੀਜ਼ੇ ਨੂੰ ਲੈ ਕੇ ਦੀਵਾਲੀ ਮੌਕੇ ਫ਼ਰਸ ਬਜ਼ਾਰ ਇਲਾਕੇ ਵਿਚ ਖ਼ਰੀਦਦਾਰੀ ਕਰਨ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਘੇਰ ਕੇ ਇਹ ਹਮਲਾ ਕੀਤਾ ਗਿਆ। ਰਾਤ ਸਾਢੇ ਅੱਠ ਵਜੇਂ ਦੀ ਇਹ ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ।

 

LEAVE A REPLY

Please enter your comment!
Please enter your name here

Share post:

spot_img

Popular

More like this
Related

ਪੰਜਾਬ ‘ਚ ਤੜਕਸਾਰ ਭਿਆਨਕ ਹਾਦਸਾ; 4 ਨੌਜਵਾਨਾਂ ਦੀ ਹੋਈ ਮੌ+ਤ

Hoshiarpur News: ਪੰਜਾਬ ਵਿਚ ਮੰਗਲਵਾਰ ਤੜਕਸਾਰ ਵਾਪਰੇ ਇੱਕ ਭਿਆਨਕ...

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...