Bathinda News: ਲੰਘੀ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ Bathinda ਦੇ ਭੁੱਚੋਂ ਮੰਡੀ ਕੈਂਚੀਆਂ ਕੋਲ ਸਥਿਤ flipkart Store ‘ਚੋਂ ਕਰੋੜਾਂ ਦੀ ਹੋਈ ਚੋਰੀ ਦੇ ਮਾਮਲੇ ਦਾ ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਪਰਦਾਫ਼ਾਸ ਕਰ ਦਿੱਤਾ ਹੈ। ਇਸ ਬਹੁ-ਕਰੋੜੀ ਚੋਰੀ ਦੀ ਘਟਨਾ ਵਿਚ ਇਸ ਸਟੋਰ ਦੇ ਤਿੰਨ ਮੁਲਾਜ਼ਮ ਵੀ ਮੁਲਜ਼ਮ ਨਿਕਲੇ ਹਨ, ਜਿੰਨ੍ਹਾਂ ਵਿਚੋਂ 2 ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਭੁੱਚੋਂ ਚੌਂਕੀ ਦੇ ਇੰਚਾਰਜ਼ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਦੂਜੇ ਸਾਥੀਆਂ ਬਾਰੇ ਪਤਾ ਲਗਾਇਆ ਜਾਵੇਗਾ। ਦਸਣਾ ਬਣਦਾ ਹੈ ਕਿ 23 ਦੀ ਰਾਤ ਨੂੰ ਸਟੋਰ ਦੇ ਵਿਚੋਂ ਸੈਮਸੰਗ ਕੰਪਨੀ ਦੇ 980 ਮੋਬਾਇਲ ਚੋਰੀ ਹੋ ਗਏ ਸਨ, ਜਿੰਨ੍ਹਾਂ ਦੀ ਮਾਰਕੀਟ ਕੀਮਤ 4 ਕਰੋੜ 58 ਲੱਖ ਰੁਪਏ ਬਣਦੀ ਹੈ।
ਇਹ ਵੀ ਪੜ੍ਹੋ 👉PM Modi ਪੰਜਾਬ ਦੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ: ਅਰਵਿੰਦ ਕੇਜਰੀਵਾਲ
ਸਵੇਰ ਸਮੇਂ ਇਸਦਾ ਪਤਾ ਲੱਗਣ ‘ਤੇ ਸਟੋਰ ਦੇ ਅਧਿਕਾਰੀ ਹਰਿਜੰਦਰ ਕੁਮਾਰ ਵਾਸੀ ਅੰਮ੍ਰਿਤਸਰ ਵੱਲੋਂ ਪੁਲਿਸ ਕੋਲ ਸਿਕਾਇਤ ਦਰਜ਼ ਕਰਵਾਈ ਗਈ ਸੀ। ਹਾਲਾਂਕਿ ਮੁਲਜ਼ਮ ਜਾਂਦੇ ਸਮੇਂ ਚੋਰੀ ਦੇ ਮਾਲ ਨਾਲ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਲੈ ਗਏ ਸਨ ਪ੍ਰੰਤੂ ਉਹ ਕਾਨੂੰਨ ਦੇ ਲੰਮੇ ਹੱਥਾਂ ਅਤੇ ਤਿੱਖੀਆਂ ਨਜ਼ਰਾਂ ਤੋਂ ਬਚ ਨਹੀਂ ਪਾਏ। ਜਿਸਦੇ ਚੱਲਦਿਆਂ ਪੁਲਿਸ ਅਧਿਕਾਰੀਆਂ ਦੀ ਪਹਿਲੀ ਨਜ਼ਰੇ ਸ਼ੱਕ ਦੀ ਸੂਈ ਇੱਥੇ ਕੰਮ ਕਰਨ ਵਾਲਿਆਂ ਉੱਪਰ ਹੀ ਪਈ। ਸਖ਼ਤੀ ਨਾਲ ਪੁਛਗਿਛ ਤੋਂ ਬਾਅਦ ਤਿੰਨ ਸਟੋਰਮੈਨਾਂ ਲਵਪ੍ਰੀਤ ਸਿੰਘ ਵਾਸੀ ਅੱਕਾਵਾਲੀ ਜਿਲ੍ਹਾ ਮਾਨਸਾ, ਬਲਜਿੰਦਰ ਸਿੰਘ ਵਾਸੀ ਹੜੌਲੀ (ਹਰਿਆਣਾ) ਤੇ ਸੁਰਿੰਦਰ ਸਿੰਘ ਬੱਬੂ ਵਾਸੀ ਅਜਾਦ ਨਗਰ ਤਪਾ ਮੰਡੀ ਨੂੰ ਨਾਮਜ਼ਦ ਕਰਕੇ ਲਵਪ੍ਰੀਤ ਸਿੰਘ ਤੇ ਸੁਰਿੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਅ। ਮੁਢਲੀ ਪੁਛਗਿਛ ਤੋਂ ਬਾਅਦ ਇਸ ਕਾਂਡ ਵਿਚ ਬਾਕੀ ਮੁਲਜ਼ਮਾਂ ਦੀ ਪਹਿਚਾਣ ਗੋਤਮ ਵਾਸੀ ਟੋਹਾਣਾ,ਸੁਖਪ੍ਰੀਤ ਸਿੰਘ ਸੋਨੀ ਵਾਸੀ ਮਾਨਸਾ ਅਤੇ ਇੱਕ ਹੋਰ ਨਾ ਮਲੂਮ ਵਿਅਕਤੀ ਬਾਰੇ ਪਤਾ ਲੱਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



