Monday, February 2, 2026

ਨਸ਼ਾ ਤਸਕਰੀ ਕੇਸ ’ਚ ਫ਼ੜੀ ਪੁਲਿਸ ਵਾਲੀ ‘ਅਮਨੇ’ ਦੇ ਫ਼ਰੈਡ ਦਾ ਪੁਲਿਸ ਨੂੰ ਮਿਲਿਆ ਤਿੰਨ ਰੋਜ਼ਾਂ ਰਿਮਾਂਡ, ਹੁਣ ਖੁੱਲਣਗੇ ਭੇਤ

Date:

spot_img

Bathinda News: ਪੂਰੇ ਪੰਜਾਬ ਵਿਚ ‘Insta Queen’ ਵਜੋਂ ਮਸ਼ਹੂਰ ਹੋਈ ਕਾਲੀ ‘ਥਾਰ’ ਵਿਚੋਂ ‘ਚਿੱਟੇ’ ਸਮੇਤ ਫ਼ੜੀ ਗਈ ਪੰਜਾਬ ਪੁਲਿਸ ਦੀ ਮਹਿਲਾ ਸਿਪਾਹੀ ਅਮਨਦੀਪ ਕੌਰ ਦੇ ਦੋਸਤ ਬਲਵਿੰਦਰ ਉਰਫ਼ ਸੋਨੂੰ ਦਾ ਹੁਣ ਬਠਿੰਡਾ ਪੁਲਿਸ ਨੂੰ ਤਿੰਨ ਦਿਨਾਂ ਰਿਮਾਂਡ ਮਿਲ ਗਿਆ ਹੈ। ਬੀਤੇ ਕੱਲ ਸੋਨੂੰ ਨੂੰ ਪੁਲਿਸ ਨੇ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਸੀ। ਜਿਸਤੋਂ ਬਾਅਦ ਅੱਜ ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਦੀ ਮੰਗ ’ਤੇ ਅਦਾਲਤ ਨੇ ਉਸਦਾ ਤਿੰਨ ਦਿਨਾਂ ਰਿਮਾਂਡ ਪੁਲਿਸ ਨੂੰ ਦੇ ਦਿੱਤਾ ਹੈ। ਸੋਨੂੰ ਦੀ ਪੁਲਿਸ ਹਿਰਾਸਤ ਦੌਰਾਨ ਹੁਣ ਕਈ ਰਾਜ਼ ਖੁੱਲਣ ਦੀ ਉਮੀਦ ਬੱਝ ਗਈ ਹੈ।

ਇਹ ਵੀ ਪੜ੍ਹੋ  Breaking News: ਬਠਿੰਡਾ ’ਚ 2500 ਰੁਪਏ ਦੀ ਰਿਸ਼ਵਤ ਲੈਂਦੇ ਤਹਿਸੀਲਦਾਰ ਤੇ ਪਟਵਾਰੀ ਨੂੰ ਵਿਜੀਲੈਂਸ ਨੇ ਦਬੋਚਿਆ

2 ਅਪ੍ਰੈਲ ਨੂੰ ਆਪਣੀ ਕਾਲੀ ਥਾਰ ਵਿਚੋਂ ਬਰਾਮਦ ਹੋਏ 17.71 ਗ੍ਰਾਂਮ ਚਿੱਟੇ ਬਾਰੇ ਅਮਨਦੀਪ ਨੇ ਪੁਲਿਸ ਕੋਲ ਕੋਈ ਜਿਆਦਾ ਖੁਲਾਸਾ ਨਹੀਂ ਕੀਤਾ ਸੀ ਤੇ ਉਸਨੇ ਜਿਆਦਾ ਕੁੱਝ ਸੋਨੂੰ ਉਪਰ ਹੀ ਸੁੱਟ ਦਿੱਤਾ ਸੀ। ਸੰਭਾਵਨਾ ਹੈ ਕਿ ਇੱਕ ਦੋ ਦਿਨਾਂ ਵਿਚ ਮੁੜ ਬਠਿੰਡਾ ਪੁਲਿਸ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਪੁਛਗਿਛ ਲਈ ਪ੍ਰੋਡਕਸ਼ਨ ਵਰੰਟ ਉਪਰ ਬਠਿੰਡਾ ਜੇਲ੍ਹ ਤੋਂ ਲਿਆ ਸਕਦੀ ਹੈ, ਜਿਸਤੋਂ ਬਾਅਦ ਦੋਨਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁਛਗਿਛ ਕਰ ਸਕਦੀ ਹੈ। ਇਸਤੋਂ ਇਲਾਵਾ ਦੋਨਾਂ ਵੱਲੋਂ ਬਣਾਈ ਜਾਇਦਾਦ ਬਾਰੇ ਵੀ ਸੋਨੂੰ ਕੋਲੋਂ ਪੁਛਗਿਛ ਦੌਰਾਨ ਅਹਿਮ ਖ਼ੁਲਾਸੇ ਹੋ ਸਕਦੇ ਹਨ।ਦਸਣਾ ਬਣਦਾ ਹੈ ਕਿ ਬਲਵਿੰਦਰ ਸੋਨੂੰ ਕਥਿਤ ਤੌਰ ’ਤੇ ਇੱਕ ਹੋਰ ਔਰਤ ਗੁਰਮੀਤ ਕੌਰ ਨਾਲ ਵਿਆਹਿਆ ਹੋਇਆ, ਜਿਸਦੇ ਵੱਲੋਂ ਅਕਸਰ ਹੀ ਆਪਣੇ ਪਤੀ ਉਪਰ ਕਾਂਸਟੇਬਲ ਅਮਨਦੀਪ ਕੌਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਦੇ ਦੋਸ਼ ਲਗਾਏ ਜਾਂਦੇ ਰਹੇ ਹਨ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਵੱਲੋਂ ਪੰਚਾਇਤ ਵਿਭਾਗ ਦੇ 3 ਬੀਪੀਪੀਓ ਮੁਅੱਤਲ, ਮਾਮਲਾ ਕਰੋੜਾਂ ਦੇ ਘਪਲੇ ਦਾ

ਇਸਤੋਂ ਇਲਾਵਾ ਸੋਨੂੰ ਉਪਰ ਉਸਦੀ ਘਰ ਵਾਲੀ ਨੇ 4 ਅਪ੍ਰੈਲ ਵਾਲੇ ਦਿਨ ਭਰੀ ਅਦਾਲਤ ਵਿਚ ਪੁਲਿਸ ਦੇ ਸਾਹਮਣੇ ਕੁੱਟਮਾਰ ਦੇ ਵੀ ਦੋਸ਼ ਲਗਾਏ ਸਨ। ਇਸ ਮਾਮਲੇ ਵਿਚ ਵੀ ਉਸਦੇ ਖਿਲਾਫ਼ ਅਲੱਗ ਤੋਂ ਬਠਿੰਡਾ ਦੇ ਥਾਣਾ ਸਿਵਲ ਲਾਈਨ ਵਿਚ ਪਰਚਾ ਦਰਜ਼ ਹੋਇਆ ਸੀ। ਜਦੋਂਕਿ ਚਿੱਟਾ ਤਸਕਰੀ ਦੇ ਮਾਮਲੇ ਵਿਚ ਉਸਨੂੰ 3 ਅਪ੍ਰੈਲ ਨੂੰ ਨਾਮਜਦ ਕੀਤਾ ਗਿਆ ਸੀ। ਅਮਨਦੀਪ ਕੌਰ 8 ਅਪ੍ਰੈਲ ਤੋਂ ਜੇਲ੍ਹ ਵਿਚ ਬੰਦ ਹੈ ਤੇ ਅੱਜ ਮੁੜ ਉਸਦੀ ਨਿਆਂਇਕ ਹਿਰਾਸਤ ਵਿਚ ਵਾਧਾ ਕਰ ਦਿੱਤਾ ਗਿਆ ਹੈ। ਅਮਨਦੀਪ ਕੌਰ ਨੂੰ ਪੁਲਿਸ ਵਿਭਾਗ ਵਿਚੋਂ ਬਰਖਾਸਤ ਵੀ ਕਰ ਦਿੱਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img

Popular

More like this
Related

ਥਾਣਾ ਢਕੌਲੀ ਖੇਤਰ ਵਿੱਚ ਗੋਲੀਆਂ ਚਲਾਉਣ ਵਾਲਾ ਦੋਸ਼ੀ ਗ੍ਰਿਫ਼ਤਾਰ

SAS Nagar News:ਸ਼੍ਰੀ ਹਰਮਨਦੀਪ ਸਿੰਘ ਹਾਂਸ ਐਸ.ਐਸ.ਪੀ. ਜ਼ਿਲ੍ਹਾ ਐੱਸ.ਏ.ਐੱਸ...