👉ਸਹੁਰਿਆਂ ਦਾ ਪੀੜਤ ਨਾਲ ਚੱਲਦਾ ਸੀ ਜਮੀਨੀ ਵਿਵਾਦ; ਪੀੜਤ ਹਸਪਤਾਲ ’ਚ ਦਾਖ਼ਲ, ਪੁਲਿਸ ਵੱਲੋਂ ਜਾਂਚ
Moga News: ਆਪਣੇ ਸਹੁਰਿਆਂ ਦੇ ਜਮੀਨੀ ਵਿਵਾਦ ’ਚ ਆਪਣੀ ਵਰਦੀ ਦੀ ਆੜ ਵਿਚ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਵੱਲੋਂ ਦਿਨ ਦਿਹਾੜੇ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਦੋਧਰ ’ਚ ਵਾਪਰੀ ਹੈ, ਜਿੱਥੇ ਮੋਗਾ ਪੁਲਿਸ ਲਾਈਨ ’ਚ ਤੈਨਾਤ ਦੱਸੇ ਜਾ ਰਹੇ ਥਾਣੇਦਾਰ ਚਰਨਜੀਤ ਸਿੰਘ ਦੇ ਸਹੁਰੇ ਹਨ। ਉਸਦੇ ਸਹੁਰੇ ਰਣਜੀਤ ਸਿੰਘ ਦੇ ਪਿੰਡ ਦੇ ਹੀ ਭਾਰਤੀ ਫ਼ੌਜ ਦੇ ਸਾਬਕਾ ਕੈਪਟਨ ਹਰਦੇਵ ਸਿੰਘ ਨਾਲ ਜਮੀਨੀ ਵਿਵਾਦ ਚੱਲਦਾ ਆ ਰਿਹਾ ਸੀ।
ਇਹ ਵੀ ਪੜ੍ਹੋ ਕੈਨੇਡਾ ਦੀ ਫ਼ਾਈਲ ਰਿਫ਼ਿਊਜ਼ ਹੋਣ ’ਤੇ ਮਾਪਿਆਂ ਦੇ 20 ਸਾਲਾਂ ਇਕਲੌਤੇ ‘ਪੁੱਤ’ ਨੇ ਚੁੱਕਿਆ ਆਖ਼ਰੀ ਕਦਮ….
ਇਸ ਦੌਰਾਨ ਜਦ ਕੈਪਟਨ ਹਰਦੇਵ ਸਿੰਘ ਪਿੰਡ ਦੇ ਸਰਪੰਚ ਦੇ ਘਰ ਜਾ ਰਿਹਾ ਸੀ ਤਾਂ ਚੁਰੱਸਤੇ ਵਿਚ ਖੜ੍ਹੇ ਰਣਜੀਤ ਸਿੰਘ ਤੇ ਉਸਦੇ ਪ੍ਰਵਾਰ ਮੈਂਬਰਾਂ ਦੇ ਨਾਲ ਹੀ ਵਰਦੀ ਵਿਚ ਖੜ੍ਹੇ ਥਾਣੇਦਾਰ ਚਰਨਜੀਤ ਸਿੰਘ ਵੱਲੋਂ ਬਜੁਰਗ ਹਰਦੇਵ ਸਿੰਘ ਦੀ ਬੁਰੀ ਤਰ੍ਹਾਂ ਡਾਂਗਾ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਕਿਸੇ ਰਾਹਗੀਰ ਨੇ ਥਾਣੇਦਾਰ ਵੱਲੋਂ ਪਿੰਡ ਦੇ ਚਰੁੱਸਤੇ ’ਚ ਬਜ਼ੁਰਗ ਦੀ ਸ਼ਰੇਆਮ ਕੀਤੀ ਜਾ ਰਹੀ ਕੁੱਟ ਦੀ ਵੀਡੀਓ ਬਣਾ ਲਈ ਤੇ ਉਸਨੂੰ ਸੋਸਲ ਮੀਡੀਆ ’ਤੇ ਵਾਈਰਲ ਕਰ ਦਿੱਤਾ।ਜਿਸਤੋਂ ਬਾਅਦ ਬਦਨਾਮੀ ਝੱਲ ਰਹੀ ਮੋਗਾ ਪੁਲਿਸ ਨੂੰ ਲੋਕਾਂ ਤੋਂ ਤਾਅਨੇ ਸੁਣਨ ਨੂੰ ਮਿਲ ਰਹੇ ਹਨ।
ਇਹ ਵੀ ਪੜ੍ਹੋ ਸ਼੍ਰੀ ਮੁਕਤਸਰ ਸਾਹਿਬ ਤੋਂ ਤਿੰਨ ਕਥਿਤ ਅਪਰਾਧੀ ਗ੍ਰਿਫ਼ਤਾਰ;174 ਗ੍ਰਾਮ ਹੈਰੋਇਨ,ਦੋ ਪਿਸਤੌਲਾਂ ਬਰਾਮਦ
ਉਧਰ, ਵਰਦੀਧਾਰੀ ਚਰਨਜੀਤ ਸਿੰਘ ਤੇ ਉਸਦੇ ਸਹੁਰਿਆਂ ਦੀ ਕੁੱਟਮਾਰ ਦਾ ਸ਼ਿਕਾਰ ਹਰਦੇਵ ਸਿੰਘ ਮੋਗਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਦਸਿਆ ਜਾ ਰਿਹਾ। ਇਸ ਸਬੰਧ ਵਿਚ ਉਸਦੇ ਵੱਲੋਂ ਥਾਣਾ ਬੱਧਨੀ ਕਲਾਂ ’ਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਦੂਜੇ ਪਾਸੇ ਮੋਗਾ ਦੇ ਡੀਐਸਪੀ ਡੀ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।