Rupnagar News: ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਚਰਚਾ ਵਿਚ ਚੱਲ ਰਹੀਆਂ ਪੰਜਾਬ ਦੀਆਂ ਜੇਲ੍ਹਾਂ ’ਚ ਲਗਾਤਾਰ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਦੀ ਭੂਮਿਕਾ ਸਵਾਲ ਖੜ੍ਹੇ ਕਰ ਰਹੀ ਹੈ। ਕੁੱਝ ਦਿਨ ਪਹਿਲਾਂ ਬਰਨਾਲਾ ਜੇਲ੍ਹ ਵਿਚ ਤੈਨਾਤ ਇੱਕ ਡੀਐਸਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਰੋਪੜ ਜੇਲ੍ਹ ਵਿੱਚ ਪੁਲਿਸ ਨੇ ਇੱਕ ਨਸ਼ੀਲੇ ਪਦਾਰਥਾਂ ਅਤੇ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਦੀ ਅਗਵਾਈ ਕੋਈ ਹੋਰ ਨਹੀਂ, ਬਲਕਿ ਪੁਲਿਸ ਦਾ ਹੀ ਇੱਕ ਥਾਣੇਦਾਰ ਅਤੇ ਹੌਲਦਾਰ ਕਰ ਰਹੇ ਸਨ, ਜਿੰਨ੍ਹਾਂ ਦੀ ਡਿਊਟੀ ਇਸ ਜੇਲ੍ਹ ’ਚ ਨਸ਼ਿਆਂ ਦੀ ਰੋਕਥਾਮ ਲਈ ਲੱਗੀ ਹੋਈ ਸੀ।
ਇਹ ਵੀ ਪੜ੍ਹੋ ਵਰਦੀ ’ਚ ਥਾਣੇਦਾਰ ਦੀ ਗੁੰਡਾਗਰਦੀ, ਸਹੁਰਿਆਂ ਦੇ ਵਿਵਾਦ ’ਚ ਬਜੁਰਗ ਦੀ ਕੀਤੀ ਕੁੱਟਮਾਰ,ਦੇਖੋ ਵੀਡੀਓ
ਮੁਲਜਮ ਪੁਲਿਸ ਮੁਲਾਜਮਾਂ ਦੀ ਪਹਿਚਾਣ ਏਐਸਆਈ ਸੁਖਰਾਮ ਸਿੰਘ ਤੇ ਹੈੱਡ ਕਾਂਸਟੇਬਲ ਕੁਲਦੀਪ ਸਿੰਘ ਦੇ ਤੌਰ ’ਤੇ ਹੋਈ ਹੈ, ਜੋਕਿ ਪੀਏਪੀ ਦੇ ਮੁਲਾਜਮ ਹਨ। ਥਾਣਾ ਸਿਟੀ ਰੂਪਨਗਰ ਦੀ ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ ਇੰਨ੍ਹਾਂ ਕੋਲੋਂ 101 ਗ੍ਰਾਮ ਹਸ਼ੀਸ਼, 154 ਨਸ਼ੀਲੇ ਕੈਪਸੂਲ, 80 ਨਸ਼ੀਲੀਆਂ ਗੋਲੀਆਂ ਅਤੇ ਤੰਬਾਕੂ ਦੇ 6 ਪੈਕੇਟ ਬਰਾਮਦ ਕੀਤੇ ਗਏ ਹਨ। ਮੁਢਲੀ ਪੁੱਛਗਿੱਛ ਤੋਂ ਬਾਅਦ ਇੰਨ੍ਹਾਂ ਪੁਲਿਸ ਮੁਲਾਜਮਾਂ ਨੇ ਜੇਲ੍ਹ ’ਚ ਬੰਦ ਆਪਣੇ ਕਰਿੰਦਿਆਂ ਦਾ ਵੀ ਖ਼ੁਲਾਸਾ ਕੀਤਾ ਹੈ, ਜਿਹੜੇ ਅੱਗੇ ਜੇਲ੍ਹ ਦੇ ਅੰਦਰ ਇਹ ਨਸ਼ਾ ਵੇਚਦੇ ਸਨ।
ਇਹ ਵੀ ਪੜ੍ਹੋ ਪਤੀ ਦਾ ਕ.ਤ+ਲ ਕਰਕੇ ਫ਼ਰਾਰ ਹੋਈ ਕਲਯੁਗੀ ਪਤਨੀ ਤੇ ਉਸਦਾ ਪ੍ਰੇਮੀ ਗ੍ਰਿਫਤਾਰ
ਇੰਨ੍ਹਾਂ ਦੀ ਪਹਿਚਾਣ ਕੈਦੀ ਆਸਿਫ ਨਿਵਾਸੀ ਅਲੀਗੰਜ ਜ਼ਿਲ੍ਹਾ ਬਰੇਲੀ (ਉੱਤਰ ਪ੍ਰਦੇਸ਼), ਕੈਦੀ ਕਬੀਰ ਨਿਵਾਸੀ ਪਹਿਲਵਾੜਾ ਜ਼ਿਲ੍ਹਾ ਸੰਬਲ (ਯੂਪੀ) ਤੇ ਹਵਾਲਾ ਆਪਰੇਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਕਰਤਾਰ ਨਗਰ ਬਟਾਲਾ ਵਜੋਂ ਹੋਈ ਹੈ, ਜਿੰਨ੍ਹਾਂ ਨੂੰ ਵੀ ਪੁਲਿਸ ਨੇ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਧਰ, ਪੁਲਿਸ ਦੀ ਇਸ ਕਾਰਵਾਈ ਦੀ ਸਲਾਘਾ ਕਰਦਿਆਂ ਸਥਾਨਕ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ, ‘‘ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਵੀ ਨਸ਼ਾ ਤਸਕਰ ਨੂੰ ਨਹੀਂ ਬਖ਼ੇਸਗੀ, ਬੇਸ਼ੱਕ ਉਹ ਪੁਲਿਸ ਦਾ ਬੰਦਾ ਹੀ ਕਿਉਂ ਨਾ ਹੋਵੇ। ’’
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।