ਮੋਗਾ ਦੇ ਲੁਧਿਆਣਾ ਰੋਡ ’ਤੇ ਸਥਿਤ ਨਾਮੀ ਹੋਟਲ ਉਪਰ ਪੁਲਿਸ ਦਾ ਛਾਪਾ, ਦੋ ਦਰਜ਼ਨ ਦੇ ਕਰੀਬ ਕੁੜੀਆਂ ਅਤੇ ਮੁੰਡੇ ਕਾਬੂ,ਦੇਖੋ ਵੀਡੀਓ

0
36

ਹੋਟਲ ਦੇ ਮਾਲਕਾਂ ਅਤੇ ਮੈਨੇਜਰ ਸਹਿਤ ਦਲਾਲਾਂ ਵਿਰੁਧ ਪਰਚਾ ਦਰਜ਼
ਮੋਗਾ, 19 ਨਵੰਬਰ: ਬੀਤੀ ਸ਼ਾਮ ਸਥਾਨਕ ਸਿਟੀ ਪੁਲਿਸ ਵੱਲੋਂ ਲੁਧਿਆਣਾ ਰੋਡ ’ਤੇ ਸਥਿਤ ਇੱਕ ਨਾਮੀ ਹੋਟਲ ’ਤੇ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਵੱਡੇ ਰੈਕੇਟ ਦਾ ਪਰਦਾਫ਼ਾਸ ਕਰਨ ਦੀ ਸੂਚਨਾ ਹੈ। ਰੌਕ ਸਟਾਰ ਨਾਂ ਦੇ ਇਸ ਹੋਟਲ ਦੇ ਵਿਚ ਬਾਹਰ ਤੋਂ ਲੜਕੀਆਂ ਨੂੰ ਮੰਗਵਾ ਕੇ ਦੇਹ ਵਪਾਰ ਦੇ ਵਿਚ ਧੱਕਣ ਦੀਆਂ ਚਰਚਾਵਾਂ ਪੁਲਿਸ ਦੇ ਕੰਨਾਂ ਤੱਕ ਵੀ ਪੁੱਜੀਆਂ ਸਨ। ਜਿਸਤੋਂ ਬਾਅਦ ਇਹ ਕਾਰਵਾਈ ਕੀਤੀ ਗਈ।ਸੂਚਨਾ ਮੁਤਾਬਕ ਐਸਐਚਓ ਸਿਟੀ ਗੁਰਪ੍ਰੀਤ ਸਿੰਘ ਅਤੇ ਵੂਮੈਨ ਸੈੱਲ ਦੀ ਇੰਚਾਰਜ਼ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਕੀਤੀ ਇੱਕ ਕਾਰਵਾਈ ਦੌਰਾਨ ਮੌਕੇ ਤੋਂ ਇੱਕ ਦਰਜ਼ਨ ਦੇ ਕਰੀਬ ਲੜਕੀਆਂ ਅਤੇ 8 ਲੜਕਿਆਂ ਨੂੰ ਹਿਰਾਸਤ ਵਿਚ ਲਿਆ ਗਿਆ।

ਇਹ ਵੀ ਪੜ੍ਹੋਬਠਿੰਡਾ ਦੇ ਮਹਿਣਾ ਚੌਕ ’ਚ ਦੇਰ ਸ਼ਾਮ ਨੌਜਵਾਨ ਦਾ ਸ਼ਰੇਬਜ਼ਾਰ ਗੋ+ਲੀਆਂ ਮਾਰ ਕੇ ਕੀਤਾ ਕ+ਤਲ

ਹਾਲਾਂਕਿ ਬਾਅਦ ਵਿਚ ਲੜਕੀਆਂ ਦੇ ਬਿਆਨ ਦਰਜ਼ ਕਰਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਪੰਤੂ ਦੇਹ ਵਪਾਰ ਕਰਵਾਉਣ ਦੇ ਦੋਸ਼ਾਂ ਹੇਠ ਹੋਟਲ ਦੇ ਮਾਲਕਾਂ ਸਮਿਤ ਕੁਮਾਰ ਅਤੇ ਪਰਮਬੀਰ ਸਿੰਘ ਮੋਗਾ ਤੋਂ ਇਲਾਵਾ ਮੈਨੇਜਰ ਰਣਜੀਤ ਸਿੰਘ ਅਤੇ ਕੁਬੀਰ ਸਿੰਘ ਸਹਿਤ ਕੁਲਵਿੰਦਰ ਸਿੰਘ ਆਦਿ ਵਿਰੁਧ ਪੁਲਿਸ ਵੱਲੋਂ ਪਰਚਾ ਦਰਜ਼ ਕਰ ਲਿਆ ਗਿਆ। ਮਾਮਲੇ ਦੀ ਪੁਸ਼ਟੀ ਕਰਦਿਆਂ ਮੋਗਾ ਦੇ ਐਸ.ਐਸ.ਪੀ ਅਜੈ ਗਾਂਧੀ ਨੇ ਦਸਿਆ ਕਿ ‘‘ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਵਿਰੁਧ ਪੁਲਿਸ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ ਤੇ ਇਸੇ ਕੜੀ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ’’ ਉਨ੍ਹਾਂ ਇਲਾਕੇ ਵਿਚ ਹੋਰਨਾਂ ਨੂੰ ਵੀ ਅਜਿਹਾ ਕੰਮ ਕਰਨ‘ਤੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਨੂੰ ਵੀ ਬਖ਼ਸਿਆਂ ਨਹੀਂ ਜਾਵੇਗਾ।

 

LEAVE A REPLY

Please enter your comment!
Please enter your name here