Tuesday, February 3, 2026

ਹਰਿਆਂਣਾ ਵਿਚ ਉੱਦਮ ਅਤੇ ਨਿਵੇਸ਼ ਨੂੰ ਪ੍ਰੋਤਸਾਹਨ ਲਈ ਨੀਤੀਆਂ ਦਾ ਕੀਤਾ ਜਾਵੇਗਾ ਸਰਲੀਕਰਣ – ਨਾਇਬ ਸਿੰਘ ਸੈਣੀ

Date:

spot_img

👉ਮੁੱਖ ਮੰਤਰੀ ਨੇ ਫਰੀਦਾਬਾਦ ਵਿਚ ਸੂਬੇ ਦੇ ਆਗਾਮੀ ਬਜਟ ਨੂੰ ਲੈ ਕੇ ਮੈਨੁਫੈਕਚਰਿੰਗ ਸੈਕਟਰ ਨਾਲ ਸਬੰਧਿਤ ਹਿੱਤਧਾਰਕਾਂ ਨਾਲ ਕੀਤੀ ਪ੍ਰੀ-ਬਰਟ ਕੰਸਲਟੇਸ਼ਨ ਮੀਟਿੰਗ
ਚੰਡੀਗੜ੍ਹ, 30 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ ਆਰਥਕ ਉਨੱਤੀ ਲਈ ਉਦਯੋਗਿਕ ਸੰਸਥਾਨਾਂ ਤੇ ਨਿਵੇਸ਼ ਨੁੰ ਪ੍ਰੋਤਸਾਹਨ ਨੂੰ ਲੈ ਕੇ ਨਵੀਂ ਪਹਿਲ ਕੀਤੀ ਜਾ ਰਹੀ ਹੈ। ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗਾਂ ਵਿਚ ਮਿਲੇ ਸੁਝਾਆਂ ਦੇ ਆਧਾਰ ‘ਤੇ ਨੀਤੀਆਂ ਦਾ ਵੀ ਸਰਲੀਕਰਣ ਕੀਤਾ ਜਾਵੇਗਾ ਅਤੇ ਉਹ ਖੁਦ ਹਰ ਤਿੰਨ ਮਹੀਨੇ ਵਿਚ ਉਦਮੀਆਂ ਤੇ ਨਿਵੇਸ਼ਕਾਂ ਦੇ ਹਰਿਆਣਾ ਉੱਦਮ ਪ੍ਰੋਤਸਾਹਨ ਸੈਂਟਰ (ਐਚਈਪੀਸੀ) ਨਾਲ ਜੁੜੇ ਵਿਸ਼ਿਆਂ ਦੀ ਸਮੀਖਿਆ ਕਰਣਗੇ।ਮੁੱਖ ਮੰਤਰੀ ਅੱਜ ਫਰੀਦਾਬਾਦ ਵਿਚ ਵਿੱਤ ਸਾਲ 2025-26 ਲਈ ਮੈਨੂਫੈਕਚਰਿੰਗ ਖੇਤਰ ਨਾਲ ਸਬੰਧਿਤ ਹਿੱਤਧਾਰਕਾਂ ਦੇ ਨਾਲ ਪ੍ਰਬੰਧਿਤ ਪ੍ਰੀ-ਬਜਟ ਕੰਸਲਟੇਸ਼ਨ ਦੀ ਛੇਵੀਂ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਮੈਨੂਫੈਕਚਰਿੰਗ ਖੇਤਰ ਨਾਲ ਜੁੜੇ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਧੀਆਂ ਨੇ ਆਗਾਮੀ ਬਜਟ ਲਈ ਆਪਣੇ ਸੁਝਾਅ ਰੱਖੇ।

ਇਹ ਵੀ ਪੜ੍ਹੋ  ਪੰਜਾਬ ਪੁਲਿਸ ਵੱਲੋਂ ਸੰਖੇਪ ਮੁਕਾਬਲੇ ਤੋਂ ਬਾਅਦ ਲੰਡਾ ਮਾਡਿਊਲ ਦੇ ਚਾਰ ਕਾਰਕੁਨ ਗ੍ਰਿਫ਼ਤਾਰ; ਦੋ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਦ

ਮੀਟਿੰਗ ਵਿਚ ਸੂਬੇ ਦੇ ਉਦਯੋਗ ਅਤੇ ਵਪਾਰ, ਵਾਤਾਵਰਣ, ਵਨ ਅਤੇ ਮੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ, ਮਾਲ ਅਤੇ ਆਪਦਾ ਪ੍ਰਬੰਧਨ ਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ, ਖੁਰਾਕ ਅਤੇ ਸਿਵਲ ਸਪਲਾਈ ਰਾਜ ਮੰਤਰੀ ਰਾਜੇਸ਼ ਨਾਗਰ, ਖੇਡ ਰਾਜ ਮੰਤਰੀ ਗੌਰਵ ਗੌਤਮ ਤੇ ਸਾਬਕਾ ਮੰਤਰੀ ਅਤੇ ਵਿਧਾਇਕ ਮੂਲਚੰਦ ਸ਼ਰਮਾ ਆਦਿ ਮੌਜੂਦ ਰਹੇ। ਨਾਇਬ ਸਿੰਘ ਸੈਣੀ ਨੇ ਮੀਟਿੰਗ ਵਿਚ ਪਹੁੰਚੇ ਪ੍ਰਤੀਨਿਧੀਆਂ ਦੇ ਸੁਝਾਆਂ ਨੂੰ ਧਿਆਨ ਨਾਲ ਸੁਣਿਆ ਅਤੇ ਆਗਾਮੀ ਬਜਟ ਵਿਚ ਜਰੂਰੀ ਵਿਸ਼ਿਆਂ ‘ਤੇ ਵਿਚਾਰ ਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਨੇ ਦਸਿਆ ਕਿ ਆਗਾਮੀ ਬਜਟ ਵਿਚ ਮੌਜੂਦਾ ਜਰੂਰਤਾਂ ਦੇ ਨਾਲ-ਨਾਲ ਲੰਬੇ ਸਮੇਂ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਸਾਰਥਕ ਯਤਨ ਕੀਤੇ ਜਾਣਗੇ। ਆਗਾਮੀ ਬਜਟ ਸਾਡੀ ਸਮੂਹਿਕ ਉਮੀਦਾਂ ਅਤੇ ਪ੍ਰਾਥਮਿਕਤਾਵਾਂ ਦਾ ਪ੍ਰਤਿਬਿੰਬ ਹੋਵੇਗਾ। ਆਗਾਮੀ ਬਜਟ ਦੀ ਤਿਆਰੀਆਂ ਲਈ ਇਹ ਜਰੂਰੀ ਹੈ ਕਿ ਅਸੀਂ ਸਮਾਜ ਦੇ ਸਾਰੇ ਵਰਗਾਂ ਦੇ ਨਾਲ ਸੰਵਾਦ ਕਰਨ ਤਾਂ ਜੋ ਹਰਿਆਣਾ ਦੇ ਹਰਕੇ ਨਾਗਰਿਕ ਦੀ ਜਰੂਰਤਾਂ ਤੇ ਸਪਨਿਆਂ ਨੂੰ ਪੂਰਾ ਕਰਨ ਲਈ ਜਰੂਰੀ ਸਾਕਾਰਤਮਕ ਯਤਨ ਕੀਤੇ ਜਾ ਸਕਣ।

ਇਹ ਵੀ ਪੜ੍ਹੋ ਬਾਜ਼ੀ ਪਲਟੀ, ਚੰਡੀਗੜ੍ਹ ਮੇਅਰ ਭਾਜਪਾ ਦਾ ਅਤੇ ਸੀਨੀ: ਤੇ ਡਿਪਟੀ ਮੇਅਰ ਕਾਂਗਰਸ ਦਾ ਬਣੇ

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿਚ ਹਰਿਆਣਾ ਨੇ ਖੇਤੀ, ਉਦਯੋਗ, ਸਿਖਿਆ ਦੀ ਬੁਨਿਆਦੀ ਢਾਂਚੇ ਤੇ ਤਕਨਾਲੋਜੀਆਂ ਸਮੇਤ ਵੱਖ -ਵੱਖ ਖੇਤਰ ਵਿਚ ਵਰਨਣਯੋਗ ਪ੍ਰਗਤੀ ਕੀਤੀ ਹੈ। ਗ੍ਰਾਮੀਣ ਅਰਥਵਿਵਸਥਾ ਨੁੰ ਸ਼ਸ਼ਕਤ ਕਰਨ, ਉਦਯੋਗਿਕ ਨਿਵੇਸ਼ ਨੂੰ ਪ੍ਰੋਤਸਾਹਨ ਦੇਣ, ਨੌਜੁਆਨਾਂ ਨੁੰ ਸਕਿਲ ਵਿਕਾਸ ਰਾਹੀਂ ਸ਼ਸ਼ਕਤ ਬਨਾਉਣ ਅਤੇ ਸਮਾਜ ਭਲਾਈ ਲਈ ਤੁਹਾਡੇ ਸਾਰਿਆਂ ਦੇ ਰਚਨਾਤਮਕ ਸੁਝਾਆਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਆਗਾਮੀ ਬਜਟ ਵਿਚ ਸਹੀ ਪ੍ਰਤੀਨਿਧੀਤਵ ਦਿੱਤਾ ਜਾਵੇਗਾ। ਬਜਟ ਨੂੰ ਸਮਾਵੇਸ਼ੀ ਬਨਾਉਣ ਲਈ ਵੱਖ-ਵੱਖ ਖੇਤਰ ਦੇ ਪ੍ਰਤੀਨਿਧੀਆਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਦੇ ਸੁਝਾਅ ਵੀ ਲਏ ਗਏ ਹਨ। ਮੁੱਖ ਮੰਤਰੀ ਨੇ ਪ੍ਰਤੀਨਿਧੀਆਂ ਵੱਲੋਂ ਫੂਡ ਪ੍ਰੋਸੈਸਿੰਗ, ਪਬਲਿਕ ਟ੍ਰਾਂਸਪੋਰਟ ਨੂੰ ਬਿਤਹਰ ਬਨਾਉਣ, ਉਦਯੋਗਿਕ ਖੇਤਰਾਂ ਵਿਚ ਸਹੂਲਤਾਂ ਨੂੰ ਪ੍ਰੋਤਸਾਹਨ ਦੇਣ, ਮਿਨੀ ਉਦਯੋਗਾਂ ਨੂੰ ਪ੍ਰੋਤਸਾਹਨ, ਸਕਿਲ ਵਿਕਾਸ, ਐਮਐਸਐਮਈ ਨੂੰ ਪ੍ਰੋਤਸਾਹਨ, ਨੌਨ-ਕੰਫਰਮਿੰਗ ਏਰਿਆ ਨੂੰ ਕਨਫਰਮ ਕਰਨਾ, ਈਜ ਆਫ ਡੂਇੰਗ ਬਿਜਨੈਸ ਵਿਚ ਇੰਡਸਟਰਿਅਲ ਪੋਲਿਸੀ ਵਿਚ ਜਰੂਰੀ ਸੁਧਾਰ ਨੂੰ ਲੈ ਕੇ ਰੱਖੇ ਗਏ ਸੁਝਾਅ ‘ਤੇ ਸਹਾਨੁਭੁਮੀਪੂਰਵਕ ਵਿਚਾਰ ਕਰਨ ਦਾ ਵੀ ਭਰੋਸਾ ਦਿੱਤਾ।

ਇਹ ਵੀ ਪੜ੍ਹੋ  106 ਮੋਬਾਇਲ ਟਰੇਸ ਕਰ ਕੇ ਆਮ ਲੋਕਾਂ ਨੂੰ ਕੀਤੇ ਸਪੁਰਦ : ਅਮਨੀਤ ਕੌਂਡਲ

ਬਜਟ ਲਈ ਆਨਲਾਇਨ ਵੀ ਦੇ ਸਕਦੇ ਹਨ ਸੁਝਾਅ – ਰਾਜੇਸ਼ ਖੁੱਲਰ
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਨੇ ਦਸਿਆ ਕਿ ਮੁੱਖ ਕੰਤਰੀ ਸ੍ਰੀ ਨਾਇਬ ਸਿੰਘ ਸੈਣੀ, ਜਿਨ੍ਹਾਂ ਦੇ ਕੋਲ ਵਿੱਤ ਮੰਤਰਾਲੇ ਦਾ ਕਾਰਜਭਾਰ ਵੀ ਹੈ, ਨੇ ਇਸ ਵਾਰ ਬਜਟ ਲਈ ਇੱਕ ਨਵੀਂ ਪਹਿਲ ਕੀਤੀ ਹੈ। ਹਰਿਆਣਾ ਦੇ ਆਗਾਮੀ ਬਜਟ ਲਈ ਇਸ ਵਾਰ ਸੂਬੇ ਦੇ ਨਾਲ-ਨਾਲ ਹੋਰ ਨਾਗਰਿਕ ਵੀ ਆਨਲਾਇਨ ਰਾਹੀਂ ਆਪਣੇ ਸੁਝਾਅ ਦੇ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ https://bamsharyana.nic.in ਪੋਰਟਲ ਰਾਹੀਂ ਸੈਕਟਰ ਤੇ ਸਬ-ਸੈਕਟਰ ਸ਼੍ਰੇਣੀ ਵਿਚ ਜਾ ਕੇ ਆਪਣੈ ਸੁਝਾਅ ਦਿੱਤੇ ਜਾ ਸਕਦੇ ਹਨ। ਇਸ ਪੋਰਟਲ ਰਾਹੀਂ ਹੁਣ ਤੱਕ 9 ਹਜਾਰ ਤੋਂ ਵੱਧ ਸੁਝਾਅ ਪ੍ਰਾਪਤ ਹੋਏ ਹਨ।ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗ ਵਿਚ ਮਿਲੇ ਸੁਝਾਆਂ ਨਾਲ ਬਣੇ ਸਫਲ ਪ੍ਰੋਗਰਾਮ ਵਿੱਤ, ਉਦਯੋਗ ਅਤੇ ਵਪਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਕਿਹਾ ਕਿ ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗ ਰਾਹੀਂ ਪਹਿਲਾਂ ਵੀ 407 ਤੋਂ ਵੱਧ ਸੁਝਾਅ ਪ੍ਰਾਪਤ ਹੋਏ ਹਨ। ਇੰਨੀ ਸੁਝਾਆਂ ਦੇ ਆਧਾਰ ‘ਤੇ ਹਰਹਿੱਤ ਸਟੋਰ, ਡਰੋਨ ਤਕਨਾਲੋਜੀ, ਸਟੇਮ ਲੈਬ, ਸੁਪਰ 30 ਵਰਗੇ ਸਫਲ ਪ੍ਰੋਗਰਾਮ ਬਣਾਂਏ ਗਏ। ਉਨ੍ਹਾਂ ਨੇ ਦਸਿਆ ਕਿ ਬਜਟ ਲਈ ਆਨਾਲਇਨ ਪੋਰਟਲ ‘ਤੇ ਤਿੰਨ ਫਰਵਰੀ ਤੱਕ ਸੁਝਾਅ ਦਿੱਤੇ ਜਾ ਸਕਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda Police ‘ਚ ਵੱਡੀ ਰੱਦੋਬਦਲ; ਡੇਢ ਦਰਜ਼ਨ SHO ਅਤੇ ਚੌਂਕੀ ਇੰਚਾਰਜ਼ ਬਦਲੇ, ਦੇਖੋ ਲਿਸਟ

Bathinda News: Bathinda Police;ਪਿਛਲੇ ਦਿਨੀਂ ਬਠਿੰਡਾ 'ਚ ਬਦਲ ਕੇ...

ਸਪੇਸ਼ਲ ਓਲੰਪਿਕ ਸਿਰਫ ਖੇਡ ਨਹੀਂ, ਸਵੈ-ਨਿਰਭਰ ਅਤੇ ਅਗਵਾਈ ਦਾ ਅੰਦੋਲਨ ਹੈ: ਨਾਇਬ ਸਿੰਘ ਸੈਣੀ

👉ਦਿਵਿਆਂਗ ਖਿਡਾਰੀਆਂ ਲਈ ਹਰਿਆਣਾ ਵਿੱਚ ਬਣੇਗਾ ਵਿਸ਼ੇਸ਼ ਸਟੇਡੀਅਮ, ਮੁੱਖ...