Tuesday, February 3, 2026

ਬੰਬਾਂ ਵਾਲੇ ਬਿਆਨ ’ਚ ਮੁੜ ਪੁਲਿਸ ਅੱਗੇ ਪੇਸ਼ ਹੋਏ ਪ੍ਰਤਾਪ ਬਾਜਵਾ, ਕਈ ਘੰਟੇ ਹੋਈ ਪੁਛਗਿਛ

Date:

spot_img

SAS Nagar News: ਕੁੱਝ ਦਿਨ ਪਹਿਲਾਂ ਪੰਜਾਬ ਵਿਚ 50 ਗ੍ਰਨੇਡਾਂ ਦੀ ਆਮਦ ਬਾਰੇ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਤੋਂ ਬਾਅਦ ਕਾਨੂੰਨੀ ਤੌਰ ’ਤੇ ਫ਼ਸੇ ਪ੍ਰਤਾਪ ਸਿੰਘ ਬਾਜਵਾ ਕੋਲੋਂ ਸ਼ੁੱਕਰਵਾਰ ਨੂੰ ਮੁੜ ਮੁਹਾਲੀ ਦੇ ਸਾਈਬਰ ਥਾਣੇ ਵਿਚ ਵਿਸ਼ੇਸ ਜਾਂਚ ਟੀਮ ਵੱਲੋਂ ਕਈ ਘੰਟੇ ਪੁੱਛਗਿਛ ਕੀਤੀ ਗਈ। ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਬਾਜਵਾ ਦੀ ਗ੍ਰਿਫਤਾਰੀ ਉਪਰ ਪਿਛਲੇ ਦਿਨੀਂ ਹਾਈਕੋਰਟ ਵੱਲੋਂ ਰੋਕ ਲਗਾਈ ਹੋਈ ਹੈ। ਉਹ ਦੂਜੀ ਵਾਰ ਪੁਲਿਸ ਅੱਗੇ ਇਸ ਮਾਮਲੇ ਵਿਚ ਪੁਛਗਿਛ ਲਈ ਪੇਸ਼ ਹੋਏ ਹਨ। ਇਸਤੋਂਂ ਪਹਿਲਾਂ 15 ਅਪ੍ਰੈਲ ਨੂੰ ਵੀ ਕਰੀਬ 6 ਘੰਟੇ ਤੱਕ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਇੰਨ੍ਹਾਂ ਬੰਬਾਂ ਦੀ ਆਮਦ ਦੀ ਜਾਣਕਾਰੀ ਦੇ ਸਰੋਤਾਂ ਬਾਰੇ ਪੁਛਿਆ ਸੀ।

ਇਹ ਵੀ ਪੜ੍ਹੋ  ਪਹਿਲਗਾਮ ਅੱਤਵਾਦੀ ਹਮਲਾ; ਰਾਹੁਲ ਗਾਂਧੀ ਪੁੱਜੇ ਕਸ਼ਮੀਰ, ਜਾਣਿਆ ਜਖ਼ਮੀਆਂ ਦਾ ਹਾਲ-ਚਾਲ

ਉਸ ਦਿਨ ਸ਼੍ਰੀ ਬਾਜਵਾ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੈਕੜੇ ਕਾਂਗਰਸੀ ਆਗੂ ਤੇ ਵਲੰਟੀਅਰਾਂ ਥਾਣੇ ਅੱਗੇ ਦੇਰ ਰਾਤ ਤੱਕ ਡਟੇ ਰਹੇ ਸਨ। ਪ੍ਰੰਤੂ ਅੱਜ ਉਹ ਕਰੀਬ 2 ਵਜੇਂ ਆਪਣੇ ਵਕੀਲ ਦੇ ਨਾਲ ਹੀ ਪੁਲਿਸ ਕੋਲ ਪੇਸ਼ ਹੋਏ। ਉਨ੍ਹਾਂ ਕੋਲੋਂ ਜਾਂਚ ਟੀਮ ਨੇ ਘੰਟੇ ਦੇ ਕਰੀਬ ਪੁਛਗਿਛ ਕੀਤੀ। ਦਸਣਾ ਬਣਦਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਟੀਵੀ ਚੈਨਲ ਦੀ ਇੰਟਰਵਿਊ ਦੌਰਾਨ ਵੱਡਾ ਦਾਅਵਾ ਕਰਦਿਆਂ ਕਿਹਾ ਸੀ ਕਿ, ‘‘ ਉਸਦੇ ਕੋਲ ਪੁਖ਼ਤਾ ਜਾਣਕਾਰੀ ਹੈ ਕਿ ਪੰਜਾਬ ਦੇ ਵਿਚ 50 ਬੰਬ ਆਏ ਹਨ, ਜਿੰਨ੍ਹਾਂ ਵਿਚੋਂ 18 ਚੱਲ ਚੁੱਕੇ ਹਨ ਅਤੇ 32 ਚੱਲਣੇ ਬਾਕੀ ਹਨ। ’’ ਬਾਜਵਾ ਦੇ ਇਸ ਬਿਆਨ ਨੂੰ ਲੈ ਕੇ ਕਾਫ਼ੀ ਬਖੇੜਾ ਖੜਾ ਹੋ ਗਿਆ ਸੀ। ਜਿਸਤੋਂ ਬਾਅਦ 14 ਅਪ੍ਰੈਲ ਨੂੰ ਮੁਹਾਲੀ ਦੇ ਥਾਣਾ ਸਾਈਬਰ ਸੈੱਲ ਦੇ ਵਿਚ ਉਨ੍ਹਾਂ ਵਿਰੁਧ ਬੀਐਨਐਸ ਦੀ ਧਾਰਾ 197 (1) (ਡੀ) ਅਤੇ 353(2) ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda Police ‘ਚ ਵੱਡੀ ਰੱਦੋਬਦਲ; ਡੇਢ ਦਰਜ਼ਨ SHO ਅਤੇ ਚੌਂਕੀ ਇੰਚਾਰਜ਼ ਬਦਲੇ, ਦੇਖੋ ਲਿਸਟ

Bathinda News: Bathinda Police;ਪਿਛਲੇ ਦਿਨੀਂ ਬਠਿੰਡਾ 'ਚ ਬਦਲ ਕੇ...

ਸਪੇਸ਼ਲ ਓਲੰਪਿਕ ਸਿਰਫ ਖੇਡ ਨਹੀਂ, ਸਵੈ-ਨਿਰਭਰ ਅਤੇ ਅਗਵਾਈ ਦਾ ਅੰਦੋਲਨ ਹੈ: ਨਾਇਬ ਸਿੰਘ ਸੈਣੀ

👉ਦਿਵਿਆਂਗ ਖਿਡਾਰੀਆਂ ਲਈ ਹਰਿਆਣਾ ਵਿੱਚ ਬਣੇਗਾ ਵਿਸ਼ੇਸ਼ ਸਟੇਡੀਅਮ, ਮੁੱਖ...