ਹਰਿਆਣਾ ਦੀ ਡਬਲ ਇੰਜਨ ਸਰਕਾਰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਪ੍ਰਤੀਬੱਧ : ਮੋਦੀ
ਚੰਡੀਗੜ੍ਹ, 16 ਫਰਵਰੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਨੂੰ ਏਮਜ਼ ਸਹਿਤ ਕਰੀਬ 10 ਹਜ਼ਾਰ ਕਰੋੜ ਦੇ ਪ੍ਰੋਜੈਕਟਾਂ ਦਾ ਵੱਡਾ ਤੋਹਫ਼ਾ ਦਿੰਦਿਆਂ ਦਾਅਵਾ ਕੀਤਾ ਹੈ ਕਿ ‘‘ ਸੂਬੇ ਵਿਚ ਡਬਲ ਇੰਜਨ ਵਾਲੀ ਸਰਕਾਰ ਨੇ ਹਰਿਆਣਾ ਦੇ ਵਿਕਾਸ ਲਈ ਵਿਸਵ ਪੱਧਰੀ ਬੁਨਿਆਦੀ ਢਾਂਚਾ ਖੜਾ ਕੀਤਾ ਹੈ। ’’ ਰਿਵਾੜੀ ਵਿਖੇ ਨਵੇਂ ਬਣਨ ਵਾਲੇ ਏਮਜ਼ ਦੀ ਸੁਰੂਆਤ ਕਰਨ ਤੋਂ ਬਾਅਦ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਦੀ ਜਨਤਾ ਤੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਆਸ਼ੀਰਵਾਦ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਅਗਲੇ ਸਾਲਾਂ ਵਿਚ ਭਾਰਤ ਨੁੰ ਦੁਨੀਆ ਦੀ ਤੀਜੀ ਸੱਭ ਤੋਂ ਵੱਡੀ ਆਰਥਕ ਮਹਾਸ਼ਕਤੀ ਬਣਾਉਣ ਲਈ ਉਨ੍ਹਾਂ ਦੇ ਸਹਿਯੋਗ ਦੀ ਜਰੂਰਤ ਹੈ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਹੋਰ ਸਖਸੀਅਤਾਂ ਵੀ ਮੌਜੂਦ ਸਨ।
ਅਰਵਿੰਦ ਕੇਜ਼ਰੀਵਾਲ ਨੈ ਅਪਣੀ ਸਰਕਾਰ ਦੇ ਹੱਕ ਪੇਸ਼ ਕੀਤਾ ਭਰੋਸੇ ਦਾ ਮਤਾ
ਉਨ੍ਹਾਂ ਕਿਹਾ ਕਿ ਜਦ ਸਾਲ 2013 ਵਿਚ ਭਾਰਤੀ ਜਨਤਾ ਪਾਰਟੀ ਨੇ ਉਸਨੁੰ ਪੀਐਮ ਦੇ ਉਮੀਦਵਾਰ ਵਜੋ ਐਲਾਨ ਕੀਤਾ ਸੀ ਤਾਂ ਮੇਰਾ ਪਹਿਲਾਂ ਪ੍ਰੋਗ੍ਰਾਮ ਰਿਵਾੜੀ ਵਿਚ ਹੋਇਆ ਸੀ। ਉਸ ਸਮੇਂ ਰਿਵਾੜੀ ਨੇ 272 ਪਾਰ ਦਾ ਆਸ਼ੀਰਵਾਦ ਦਿੱਤਾ ਸੀ, ਜੋ ਮੇਰੇ ਲਈ ਸਿੱਧੀ ਬਣ ਗਿਆ। ਹੁਣ ਜਨਤਾ ਕਹਿ ਰਹੀ ਹੈ ਕਿ ਫਿਰ ਇਕ ਵਾਰ ਰਿਵਾੜੀ ਆਇਆ ਹਾਂ, ਤਾਂ ਤੁਹਾਡਾ ਆਸ਼ੀਰਵਾਦ ਮਿਲੇਗਾ ਅਤੇ ‘‘ਅਬ ਕੀ ਬਾਰ ਐਨਡੀਏ ਸਰਕਾਰ 400 ਪਾਰ।’’ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੁਨੀਆ ਵਿਚ ਭਾਰਤ ਨੂੰ ਸਨਮਾਨ ਮਿਲਦਾ ਹੈ, ਉਹ ਮੋਦੀ ਦਾ ਸਨਮਾਨ ਨਹੀਂ, ਸਗੋ ਹਰ ਭਾਰਤੀ ਦਾ ਸਨਮਾਨ ਹੈ। ਭਾਰਤ ਦਾ ਤਿਰੰਗਾ ਚੰਦਰਮਾਂ ’ਤੇ ਉੱਥੇ ਪਹੁੰਚਿਆ, ਜਿੱਥੇ ਕੋਈ ਨਾ ਪਹੁੰਚ ਸਕਿਆ। ਪਿਛਲੇ 10 ਸਾਲਾਂ ਵਿਚ ਭਾਰਤ 11ਵੇਂ ਨੰਬਰ ਤੋਂ ਉੱਪਰ ਉੱਠ ਕੇ ਪੰਜਵੇਂ ਨੰਬਰ ਦੀ ਆਰਥਕ ਮਹਾਸ਼ਕਤੀ ਬਣਿਆ ਹੈ, ਇਹ ਵੀ ਜਨਤਾ ਦੇ ਆਸ਼ੀਰਵਾਦ ਨਾਲ ਹੋਇਆ ਹੈ ਅਤੇ ਹੁਣ ਅਗਲੀ ਟਰਮ ਵਿਚ ਜਨਤਾ ਦੇ ਆਸ਼ੀਰਵਾਦ ਨਾਲ ਭਾਰਤ ਨੂੰ ਦੁਨੀਆ ਦੀ ਤੀਜੀ ਸੱਭ ਤੋਂ ਵੱਡੀ ਆਰਥਕ ਮਹਾਸ਼ਕਤੀ ਬਨਾਉਣਾ ਹੈ।
ਪਾਸਪੋਰਟ ਘੋਟਾਲਾ: ਜਲੰਧੀ ਦੇ ਖੇਤਰੀ ਪਾਸਪੋਰਟ ਦਫ਼ਤਰ ਦੇ ਤਿੰਨ ਅਧਿਕਾਰੀ ਸੀਬੀਆਈ ਵੱਲੋਂ ਗ੍ਰਿਫਤਾਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿਹਾਕਿਆਂ ਤਕ ਕਾਂਗਰਸ ਨੇ ਜੰਮੂ -ਕਸ਼ਮੀਰ ਤੋਂ ਆਰਟੀਕਲ 370 ਹਟਾਉਣ ’ਤੇ ਰੋੜੇ ਅਟਕਾਏ ਸਨ। ਮੈਂ ਦੇਸ਼ਵਾਸੀਆਂ ਨੂੰ ਗਾਰੰਟੀ ਦਿੱਤੀ ਸੀ ਕਿ ਜੰਮੂ-ਕਸ਼ਮੀਰ ਤੋਂ ਆਰਟੀਕਲ-370 ਹਟਾ ਕੇ ਰਹਾਂਗਾ। ਕਾਂਗਰਸ ਦੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਆਰਟੀਕਲ 370 ਇਤਿਹਾਸ ਦੇ ਪੰਨਿਆਂ ਵਿਚ ਖੋ ਗਿਆ ਹੈ। ਸ੍ਰੀ ਮੋਦੀ ਨੇ ਰਿਵਾੜੀ ਵਿਚ ਸਾਬਕਾ ਸੈਨਿਕਾਂ ਨੂੰ ਦਿੱਤੀ ਗਈ ਵਨ ਰੈਂਕ ਵਨ ਪੈਂਸ਼ਨ ਦੀ ਗਾਰੰਟੀ ਦਾ ਜਿਕਰ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਓਆਰਓਪੀ ਲਈ 500 ਕਰੋੜ ਰੁਪਏ ਦਾ ਬਜਟ ਰੱਖ ਕੇ ਵਨ ਰੈਂਕ ਵਨ ਪੈਂਸ਼ਨ ਲਾਗੂ ਕਰਨ ਦਾ ਝੂਠ ਬੋਲਣ ਦਾ ਕੰਮ ਕੀਤਾ ਸੀ। ਅਸੀਂ ਸੱਤਾ ਵਿਚ ਆਉਂਦੀ ਹੀ ਓਆਰਓਪੀ ਨੂੰ ਲਾਗੂ ਕੀਤਾ ਅਤੇ ਹੁਣ ਤਕ ਸਾਬਕਾ ਸੈਨਿਕਾਂ ਨੂੰ ਕਰੀਬ 1 ਲੱਖ ਕਰੋੜ ਰੁਪਏ ਮਿਲ ਚੁੱਕੇ ਹਨ, ਜਿਸ ਵਿਚ ਹਰਿਆਣਾ ਦੀ ਵੀ ਸਾਬਕਾ ਸੈਨਿਕ ਨੂੰ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੋਚਦੀ ਹੈ ਕਿ ਸੱਤਾ ਵਿਚ ਰਹਿਣਾ ਉਨ੍ਹਾਂ ਦਾ ਜਨਮਸਿੱਧ ਅਧਿਕਾਰ ਹੈ।
ਪਾਸਪੋਰਟ ਘੋਟਾਲਾ: ਜਲੰਧੀ ਦੇ ਖੇਤਰੀ ਪਾਸਪੋਰਟ ਦਫ਼ਤਰ ਦੇ ਤਿੰਨ ਅਧਿਕਾਰੀ ਸੀਬੀਆਈ ਵੱਲੋਂ ਗ੍ਰਿਫਤਾਰ
ਨਰੇਂਦਰ ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਡਬਲ ਇੰਜਨ ਦੀ ਸਰਕਾਰ ਨੇ ਗਰੀਬ ਭਲਾਈ ਦੀ ਜੋ ਵੀ ਯੋਜਨਾਵਾਂ ਬਣਾਈਆਂ ਹਨ, ਉਨ੍ਹਾਂ ਨੁੰ ਸੌ-ਫੀਸਦੀ ਲਾਗੂ ਕਰਨ ਵਿਚ ਹਰਿਆਣਾ ਅਵੱਲ ਹੈ। ਇਸ ਮੌਕੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਦੀ ਜਨਤਾ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ, ਹੁਣ ਦੇਸ਼ ਦੇ 22ਵੇਂ ਏਮਸ ਦਾ ਇੱਥੇ ਨੀਂਹ ਪੱਥਰ ਰੱਖਿਆ ਗਿਆ ਹੈ। ਮਨੋਹਰ ਲਾਲ ਨੇ ਲਗਭਗ 5500 ਕਰੋੜ ਰੁਪਏ ਦੀ ਲਾਗਤ ਨਾਲ ਗੁਰੂਗ੍ਰਾਮ ਮੈਟਰੋ ਪ੍ਰੋਜੈਕਟ ਦਾ ਨੀਂਹ ਪੱਥਰ ਕਰਨ ਦੇ ਲਈ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਇਸ ਮੈਟਰੋ ਸੇਵਾ ਨਾਲ ਦੇਸ਼-ਵਿਦੇਸ਼ ਦੇ ਲੋਕਾਂ ਨੁੰ ਬਹੁਤ ਲਾਭ ਹੋਵੇਗਾ।ਇਸ ਮੌਕੇ ਕੇਂਦਰੀ ਰਾਜ ਮੰਤਰੀ ਰਾਓ ਇੰਦਰੀਜੀਤ, ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ, ਰਾਜਸਭਾ ਸਾਂਸਦ ਬਿਪਲਬ ਦੇਵ, ਲੋਕਸਭਾ ਸਾਂਸਦ ਤੇ ਭਾਜਪਾ ਸੂਬਾ ਪ੍ਰਧਾਨ ਨਾਇਬ ਸਿੰਘ ਸੈਨੀ ਅਤੇ ਸਾਂਸਦ ਧਰਮਬੀਰ ਸਿੰਘ ਆਦਿ ਵੀ ਮੌਜੂਦ ਰਹੇ।
Share the post "ਪ੍ਰਧਾਨ ਮੰਤਰੀ ਮੋਦੀ ਵੱਲੋਂ ਹਰਿਆਣਾ ਨੂੰ ਚੋਣਾਂ ਤੋਂ ਐਨ ਪਹਿਲਾਂ 10 ਹਜ਼ਾਰ ਕਰੋੜ ਦੇ ਪ੍ਰੋਜੈਕਟਾਂ ਦਾ ਤੋਹਫ਼ਾ"