ਕੋਰਟ ਦੇ ਪਿਆਦੇ ਤੋਂ ਸਿਕਾਇਤ ਵਾਪਸ ਲੈਣ ਬਦਲੇ ਡੇਢ ਲੱਖ ਲੈਂਦਾ ਪ੍ਰਾਈਵੇਟ ਟਾਈਪਿਸਟ ਵਿਜੀਲੈਂਸ ਨੇ ਦਬੋਚਿਆ

Date:

spot_img

ਬਰਨਾਲਾ, 15 ਜੁਲਾਈ: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਪ੍ਰਾਇਵੇਟ ਟਾਈਪਿਸਟ ਨੂੰ ਕਾਬੂ ਕੀਤਾ ਹੈ, ਜਿਹੜਾ ਅਦਾਲਤ ਦੇ ਪਿਆਦੇ ਵਿਰੁਧ ਦਿੱਤੀ ਸਿਕਾਇਤ ਨੂੰ ਵਾਪਸ ਲੈਣ ਬਦਲੇ ਢਾਈ ਲੱਖ ਦੀ ਮੰਗ ਕਰ ਰਿਹਾ ਸੀ। ਬਾਅਦ ਵਿਚ ਇਹ ਸੌਦਾ 1,50,000 ਰੁਪਏ ਵਿਚ ਤੈਅ ਹੋਇਆ ਤੇ ਅੱਜ ਸੋਮਵਾਰ ਨੂੰ ਵਿਜੀਲੈਂਸ ਨੇ ਟਾਈਪਿਸਟ ਪਰਵੀਨ ਕੁਮਾਰ ਵਾਸੀ ਕਸਬਾ ਭਦੌੜ ਜ਼ਿਲ੍ਹਾ ਬਰਨਾਲਾ ਨੂੰ ਇਹ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਮੱਧ ਪ੍ਰਦੇਸ਼ ਤੋਂ ਭੁੱਕੀ ਦਾ ਭਰ ਕੇ ਲਿਆਂਦਾ ਕੰਟੇਨਰ ਬਠਿੰਡਾ ’ਚ ਫ਼ੜਿਆ, 41 ਕੁਇੰਟਲ ਭੁੱਕੀ ਕੀਤੀ ਬਰਾਮਦ, ਇੱਕ ਗ੍ਰਿਫ਼ਤਾਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਇਸ ਤੋਂ ਪਹਿਲਾਂ ਮਹਿੰਦਰ ਸਿੰਘ ਵਾਸੀ ਬਰਨਾਲਾ ਜੋਕਿ ਅਦਾਲਤ ਵਿਚ ਇੱਕ ਪਿਆਦੇ ਦੇ ਤੌਰ ’ਤੇ ਕੰਮ ਕਰਦਾ ਹੈ, ਵਿਰੁੱਧ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਰਿਸ਼ਵਤ ਮੰਗਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਉਪਰੰਤ ਉਕਤ ਮੁਲਜ਼ਮ ਪਰਵੀਨ ਕੁਮਾਰ ਨੇ ਆਪਣੀ ਆਨਲਾਈਨ ਸ਼ਿਕਾਇਤ ਵਾਪਸ ਲੈਣ ਬਦਲੇ ਮਹਿੰਦਰ ਸਿੰਘ ਨੂੰ ਪੈਸੇ ਦੇਣ ਲਈ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

ਪੰਜਾਬ ਪੁਲਿਸ ਵੱਲੋਂ ਲਖਬੀਰ ਲੰਡਾ ਗਿਰੋਹ ਦੇ 2 ਮੈਂਬਰਾਂ ਕਾਬੂ, 6 ਅਤਿ ਆਧੁਨਿਕ ਪਿਸਤੌਲ ਬਰਾਮਦ

ਉਨ੍ਹਾਂ ਅੱਗੇ ਦੱਸਿਆ ਕਿ ਇਸ ਉਪਰੰਤ ਉਕਤ ਮਹਿੰਦਰ ਸਿੰਘ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਕਥਿਤ ਮੁਲਜ਼ਮ ਪਰਵੀਨ ਕੁਮਾਰ ਅਤੇ ਉਸਦੇ ਸਾਥੀ ਸਹਿ-ਮੁਲਜ਼ਮ ਗੱਜੂ ਰਾਮ ਵਾਸੀ ਪਿੰਡ ਭੱਦਲਵੱਢ ਜ਼ਿਲ੍ਹਾ ਬਰਨਾਲਾ ਨੇ ਆਨਲਾਈਨ ਸ਼ਿਕਾਇਤ ਵਾਪਸ ਲੈਣ ਸਬੰਧੀ ਉਸ (ਸ਼ਿਕਾਇਤਕਰਤਾ) ਨਾਲ ਸਮਝੌਤਾ ਕਰਨ ਬਦਲੇ 2,50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ।

ਮਨੀ ਐਕਸਚੇਂਜਰ ਨੂੰ ਲੁੱਟਣ ਵਾਲੇ ਬਠਿੰਡਾ ਪੁਲਿਸ ਵੱਲੋਂ ਕਾਬੂ

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਪਰਵੀਨ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 1,50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕੇਸ ਦਾ ਸਹਿ-ਮੁਲਜ਼ਮ ਫਰਾਰ ਹੈ। ਇਸ ਸਬੰਧੀ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

 

spot_img
spot_img

Share post:

Popular

More like this
Related

ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ‘ਤੇ ਗੁਰਸ਼ਰਨ ਮਾਖਾ ਨੇ ਦਿੱਤੀ ਵਧਾਈ

ਔਖੇ ਸਮੇਂ 'ਚ ਕਾਂਗਰਸ ਦੀ ਕਮਾਂਡ ਸੰਭਾਲਣ ਵਾਲੇ ਰਾਜਾ...

CM Mann ਨਾਲ ਮੀਟਿੰਗ ਮਾਮਲੇ ‘ਚ ਸਪਸ਼ਟੀਕਰਨ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਪੁੱਜੇ ਬਾਬਾ ਲੱਖਾ ਸਿੰਘ

Amritsar News: ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ...

ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾਂ ਬਿਆਨ ਆਇਆ ਸਾਹਮਣੇ…

👉ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਲਿਆ ਆਸ਼ੀਰਵਾਦ, ਨਫ਼ਰਤ ਦੀ...

ਲਾਲਚ ਬੁਰੀ ਬਲਾ ਹੈ; ਦੂਜੀ ਵਾਰ ਹਸਪਤਾਲ ‘ਚ ਚੋਰੀ ਕਰਨ ਆਇਆ ਕਾਬੂ

Bathinda News : ਪੰਜਾਬੀ ਦੀ ਇੱਕ ਕਹਾਵਤ ਹੈ ਕਿ...