Bathinda News: ਐਸੋਸਿਏਸ਼ਨ ਆਫ਼ ਮਾਈਕ੍ਰੋਬਾਇਓਲੋਜਿਸਟਸ ਆਫ਼ ਇੰਡੀਆ ਵੱਲੋਂ ਦੇਵ ਭੂਮੀ ਉਤਰਾਖੰਡ ਯੂਨੀਵਰਸਿਟੀ ਵਿਖੇ ਕਰਵਾਈ ਗਈ 66ਵੀਂ ਸਲਾਨਾ ਕਾਨਫਰੰਸ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੂੰ ਡੇਅਰੀ ਉਤਪਾਦਾਂ, ਜਿਵੇਂ ਉੱਤਮ ਅਤੇ ਸਵਾਦਿਸ਼ਟ ਦਹੀਂ ਦੇ ਬੈਕਟੀਰਿਅਲ ਕਲਚਰ ਦੇ ਵਿਕਾਸ ਲਈ ਅਤੇ ਹੈਲਥ ਪ੍ਰਮੋਟਿੰਗ ਬੈਕਟੀਰੀਆ ਨੂੰ ਹੁਲਾਰਾ ਦੇਣ ਲਈ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਨੈਸ਼ਨਲ ਕਲੈਕਸ਼ਨ ਆਫ਼ ਡੇਅਰੀ ਕਲਚਰਜ਼ ਦੇ ਸਥਾਪਨ, ਮਜ਼ਬੂਤੀ, ਆਧੁਨਿਕੀਕਰਣ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਪਾਏ ਵਿਸ਼ੇਸ਼ ਯੋਗਦਾਨ, ਵਾਈਸ ਚਾਂਸਲਰ ਬਿਹਾਰ ਐਨੀਮਲ ਸਾਇੰਸ ਯੂਨੀਵਰਸਿਟੀ, ਪਟਨਾ, ਰਜਿਸਟਰਾਰ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਉਟ ਕਰਨਾਲ, ਪ੍ਰੋਜੈਕਟ ਡਾਇਰੈਕਟਰ ਆਈ.ਸੀ.ਏ.ਆਰ. ਨਵੀਂ ਦਿੱਲੀ ਵਜੋਂ ਕੀਤੇ ਪ੍ਰਬਧੰਕੀ, ਅਕਾਦਮਿਕ ਅਤੇ ਪ੍ਰਸ਼ਾਸਨਿਕ ਕਾਰਜਾਂ ਕਰਕੇ ਦਿੱਤਾ ਗਿਆ।
ਇਹ ਵੀ ਪੜ੍ਹੋ Tarn Taran by-election; AAP ਨੇ ਮੁੜ ਜਿੱਤ ਦੇ ਝੰਡੇ ਗੱਡੇ
ਇਸ ਵਿੱਚ ਸਨਮਾਨ ਪੱਤਰ, ਸਰਟੀਫਿਕੇਟ, ਦੁਸ਼ਾਲਾ ਅਤੇ ਕੈਸ਼ ਅਵਾਰਡ ਸ਼ਾਮਿਲ ਹੈ।ਇਸ ਮੌਕੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਸਮੂਹ ਗੁਰੂ ਕਾਸ਼ੀ ਪਰਿਵਾਰ ਵੱਲੋਂ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਡਾ. ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਨੇ ਵਰਸਿਟੀ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿਲੱਖਣ ਅਵਾਰਡ ਰਾਹੀਂ ਸਮਾਜ ਉਨ੍ਹਾਂ ਦੀ ਯੋਗ ਅਗਵਾਈ ਅਤੇ ਡੇਅਰੀ ਖੇਤਰ ਦੇ ਵਿਕਾਸ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਾ ਹੈ। ਉਨ੍ਹਾਂ ਡਾ. ਸਿੰਘ ਨੂੰ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।ਅਵਾਰਡ ਪ੍ਰਾਪਤੀ ਮੌਕੇ ਡਾ. ਸਿੰਘ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਸਾਥੀਆਂ, ਸਹਿਯੋਗੀਆਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ। ਉਨ੍ਹਾਂ ਦੇਸ਼ ਦੀ ਮਾਈਕ੍ਰੋਬਾਈਓਲੋਜੀ ਸਾਇੰਸ, ਖੇਤੀ ਅਤੇ ਡੇਅਰੀ ਵਿਗਿਆਨ ਵਿੱਚ ਭਵਿੱਖ ਮੁੱਖੀ ਖੋਜ ਕਾਰਜਾਂ ਵੱਲ ਕਿਰਿਆਸ਼ੀਲ ਹੋਣ ਦੀ ਗੱਲ ਆਖੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


