ਵਿਧਾਇਕ ਜਗਰੂਪ ਸਿੰਘ ਗਿੱਲ ਦੀ ਅਗਵਾਈ ਹੇਠ ਵਲੰਟੀਅਰਾਂ ਤੇ ਆਗੂਆਂ ਨੇ ਮੋਦੀ ਸਰਕਾਰ ਵਿਰੁਧ ਕੀਤੀ ਨਾਅਰੇਬਾਜ਼ੀ
ਬਠਿੰਡਾ, 29 ਜੂਨ: ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਦੀ ਜੇਲ੍ਹ ਵਿਚ ਸੀਬੀਆਈ ਵੱਲੋਂ ਕੀਤੀ ਗ੍ਰਿਫਤਾਰੀ ਦੇ ਵਿਰੋਧ ਵਿਚ ਅੱਜ ਦੇਸ ਭਰ ਵਿਚ ਭਾਜਪਾ ਵਿਰੁਧ ਦਿੱਤੇ ਪ੍ਰਦਰਸ਼ਨ ਦੇ ਸੱਦੇ ਹੇਠ ਬਠਿੰਡਾ ਦੇ ਵਿਚ ਵੀ ਪਾਰਟੀ ਆਗੂਆਂ ਤੇ ਵਲੰਟੀਅਰਾਂ ਵੱਲੋਂ ਮੋਦੀ ਸਰਕਾਰ ਵਿਰੁਧ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਅਗਵਾਈ ਹੇਠ ਇੰਨ੍ਹਾਂ ਵਲੰਟੀਅਰਾਂ ਤੇ ਆਗੂਆਂ ਨੇ ਭਾਜਪਾ ਨੂੰ ਘੇਰਦਿਆਂ ਬਦਲਾਖ਼ੋਰੀ ਦੇ ਤਹਿਤ ਸ਼੍ਰੀ ਕੇਜ਼ਰੀਵਾਲ ਨੂੰ ਗ੍ਰਿਫਤਾਰ ਕਰਨ ਦੇ ਦੋਸ਼ ਲਗਾਏ।
ਛੁੱਟੀ ਕੱਟਣ ਆਏ ਫ਼ੌਜੀ ਦੀ ਸ਼ੱਕੀ ਹਾਲਾਤਾਂ ’ਚ ਮੌ+ਤ
ਆਪ ਆਗੂਆਂ ਨੇ ਕਿਹਾ ਕਿ ਜਦ ਈਡੀ ਵੱਲੋਂ ਕਥਿਤ ਝੂਠੇ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਅਰਵਿੰਦ ਕੇਜ਼ਰੀਵਾਲ ਦੀ ਪੱਕੀ ਜਮਾਨਤ ’ਤੇ ਸੁਪਰੀਮ ਕੋਰਟ ਵਿਚ ਮੋਹਰ ਲੱਗਣ ਦੀ ਪੱਕੀ ਸੰਭਾਵਨਾ ਸੀ ਤਾਂ ਭਾਜਪਾ ਦੀਆਂ ਹਿਦਾਇਤਾਂ ’ਤੇ ਸੀਬੀਆਈ ਨੇ ਉਨ੍ਹਾਂ ਵਿਰੁਧ ਇੱਕ ਹੋਰ ਝੂਠਾ ਕੇਸ ਦਰਜ਼ ਕਰਕੇ ਤਿਹਾੜ ਜੇਲ੍ਹ ਵਿਚੋਂ ਹੀ ਅੱਧੀ ਰਾਤ ਨੂੰ ਸ਼੍ਰੀ ਕੇਜ਼ਰੀਵਲ ਨੂੰ ਗ੍ਰਿਫਤਾਰ ਕਰ ਲਿਆ। ਜਿਸਤੋਂ ਸਾਫ਼ ਪਤਾ ਲੱਗਦਾ ਹੈ ਕਿ ਮੋਦੀ ਦੀ ਅਗਵਾਈ ਹੇਠਲੀ ਤਾਨਾਸਾਹ ਸਰਕਾਰ ਕੇਂਦਰੀ ਏਜੰਸੀਆਂ ਨੂੰ ਵਰਤ ਕੇ ਵਿਰੋਧੀਆਂ ਨੂੰ ਸਿਆਸੀ ਤੌਰ ’ਤੇ ਖ਼ਤਮ ਕਰਨ ਲੱਗੇ ਹੋਏ ਹਨ।
ਫ਼ਰੀਦਕੋਟ ਦੇ ਨਸ਼ਾ ਛੁਡਾਊ ਕੇਂਦਰ ’ਚ ਮਰੀਜ਼ਾਂ ਦਾ ਭੱਜਣਾ ਲਗਾਤਾਰ ਜਾਰੀ, ਹੁਣ ਤੱਕ ਪੰਜ ਮਰੀਜ਼ ਭੱਜੇ
ਇਸ ਮੌਕੇ ਵਿਧਾਇਕ ਗਿੱਲ ਨੇ ਕਿਹਾ ਕਿ ਨਾਂ ਤਾਂ ਪਹਿਲਾਂ ਅਰਵਿੰਦ ਕੇਜ਼ਰੀਵਾਲ ਮੋਦੀ ਤੋਂ ਡਰੇ ਹਨ ਤੇ ਨਾਂ ਹੀ ਹੁਣ ਡਰਨਗੇ। ਉਨ੍ਹਾਂ ਕਿਹਾ ਕਿ ਕੇਜ਼ਰੀਵਾਲ ਇੱਕ ਸੋਚ ਹਨ ਤੇ ਜਿੰਨ੍ਹਾਂ ਇਹ ਤਾਨਾਸ਼ਾਹ ਸਰਕਾਰਾਂ ਇਸ ਸੋਚ ਨੂੰ ਦਬਾਉਣ ਦਾ ਯਤਨ ਕਰਨਗੀਆਂ, ਉਨ੍ਹਾਂ ਹੀ ਇਹ ਸੱਚ ਹੋਰ ਲੋਕਾਂ ਤੱਕ ਪੁੱਜੇਗਾ। ਇਸ ਮੌਕੇ ਆਪ ਆਗੂਆਂ ਨੇ ਮੰਗ ਕੀਤੀ ਕਿ ਤੁਰੰਤ ਸ਼੍ਰੀ ਕੇਜ਼ਰੀਵਾਲ ਨੂੰ ਰਿਹਾਅ ਕੀਤਾ ਜਾਵੇ।