ਬੱਸ ਅੱਡਾ ਬਚਾਉਣ ਲਈ ਕੱਢਿਆ ਰੋਸ ਮਾਰਚ, ਸ਼ਹਿਰ ਦੇ ਕਈ ਬਜ਼ਾਰਾਂ ਦੁਪਿਹਰ ਤੱਕ ਰਹੇ ਬੰਦ

Date:

spot_img

Bathinda News: ਬੱਸ ਅੱਡਾ ਬਚਾਉਣ ਲਈ ਅੰਬੇਡਕਰ ਪਾਰਕ ਵਿੱਚ ਚੱਲ ਰਹੇ ਸੰਘਰਸ਼ ਦੇ 100 ਦਿਨ ਪੂਰੇ ਹੋਣ ‘ਤੇ ਵਪਾਰੀ, ਕਿਸਾਨ, ਮਜ਼ਦੂਰ, ਵਿਦਿਆਰਥੀ ਜਥੇਬੰਦੀਆਂ ਨੇ ਸ਼ਹਿਰ ਦੇ ਬਸ ਅੱਡਾ ਮਾਰਕੀਟ, ਕੋਰਟ ਰੋਡ, ਸਬਜ਼ੀ ਮੰਡੀ, ਮਹਿਣਾ ਚੌਕ, ਮਿੱਠੂ ਵਾਲਾ ਮੋੜ ਅਤੇ ਆਰੀਆ ਸਮਾਜ ਚੌਕ ਨੂੰ ਦੁਪਹਿਰ 12 ਵਜੇ ਤੱਕ ਪੂਰੀ ਤਰ੍ਹਾਂ ਬੰਦ ਕਰਕੇ ਅੰਬੇਡਕਰ ਪਾਰਕ ਤੋਂ ਸਦਭਾਵਨਾ ਚੌਕ ਤੱਕ ਵੱਡਾ ਰੋਸ ਮਾਰਚ ਕੱਢਿਆ।ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਬਸ ਅੱਡਾ ਬਦਲਣ ਦੇ ਫ਼ੈਸਲੇ ਅਤੇ ਸਰਕਾਰ ਦੀ ਨੀਤੀ ਵਿਰੁੱਧ ਜ਼ਬਰਦਸਤ ਰੋਸ ਜ਼ਾਹਿਰ ਕੀਤਾ।

ਇਹ ਵੀ ਪੜ੍ਹੋ ED ਦੀ ਵਿਸ਼ੇਸ਼ ਅਦਾਲਤ ਵੱਲੋਂ Ex Minister ਦਾ ਪੁੱਤਰ ਭਗੋੜਾ ਕਰਾਰ

ਬੱਸ ਅੱਡਾ ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ ਅਤੇ ਆਪਣੀ ‘ਫੂਟ ਪਾਓ’ ਨੀਤੀ ਰਾਹੀਂ ਬਸ ਅੱਡਾ ਬਦਲ ਕੇ ਸ਼ਹਿਰ ਨੂੰ ਉਜਾੜਨਾ ਚਾਹੁੰਦੀ ਹੈ, ਜਿਸ ਨੂੰ ਕਦੇ ਵੀ ਸਹਿਨ ਨਹੀਂ ਕੀਤਾ ਜਾਵੇਗਾ। ਗੁਰਪ੍ਰੀਤ ਸਿੰਘ ਆਰਟਿਸਟ ਅਤੇ ਹਰਵਿੰਦਰ ਹੈਪੀ ਨੇ ਕਿਹਾ ਕਿ ਸਰਕਾਰ ਹੁਣ ਆਮ ਲੋਕਾਂ ਦੀ ਨਹੀਂ ਰਹੀ, ਸਗੋਂ ਖਾਸ ਲੋਕਾਂ ਦੀ ਬਣ ਗਈ ਹੈ। ਜਦ ਪ੍ਰਸਾਸ਼ਨ ਨੂੰ ਇੱਕ-ਇੱਕ ਆਂਕੜੇ ਅਤੇ ਤਰਕ ਦੇ ਕੇ ਮੌਜੂਦਾ ਬਸ ਅੱਡੇ ਦੇ ਫਾਇਦੇ ਦੱਸੇ ਗਏ ਹਨ ਤਾਂ ਫਿਰ ਬਦਲਣ ਦੀ ਹਠ ਕਿਉਂ ਕਰ ਰਹੇ ਹਨ। ਸੰਦੀਪ ਬਾਬੀ ਅਤੇ ਕੰਵਲਜੀਤ ਭੰਗੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਲੋਕ ਅਵਾਜ਼ ਸੁਣ ਕੇ ਬਸ ਅੱਡਾ ਬਦਲਣ ਵਾਲਾ ਫੈਸਲਾ ਤੁਰੰਤ ਰੱਦ ਕੀਤਾ ਜਾਵੇ।

ਇਹ ਵੀ ਪੜ੍ਹੋ ਮੇਲਾ ਕ+ਤ+ਲ ਕਾਂਡ; ਪੌਣੇ ਦੋ ਸਾਲਾਂ ਬਾਅਦ ਸ਼ੂਟਰਾਂ ਸਹਿਤ ਚਾਰ ਮੁਲਜਮਾਂ ਨੂੰ ਅਦਾਲਤ ਨੇ ਕੀਤਾ ਬਰੀ

ਵਿਦਿਆਰਥੀਆਂ ਦੀ ਵੱਡੀ ਗਿਣਤੀ ਦੇ ਨਾਲ ਪਹੁੰਚੀ ਯੂਨੀਅਨ ਨੇਤਾ ਪਾਇਲ ਅਰੋੜਾ ਨੇ ਕਿਹਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਸਮਾਂ ਲੰਘਣ ਨਾਲ ਸੰਘਰਸ਼ ਥੰਮ ਜਾਵੇਗਾ।ਭਾਜਪਾ ਆਗੂ ਸੰਦੀਪ ਅਗਰਵਾਲ ਨੇ ਕਿਹਾ ਕਿ ਸਰਕਾਰ ਆਮ ਲੋਕਾਂ ਦੀ ਦੁਸ਼ਮਣ ਬਣ ਕੇ ਕਦੇ ਬਸ ਅੱਡਾ ਬਦਲਣ ਦੀ ਨੀਤੀ ਤਾਂ ਕਦੇ ਟੋਹ ਵੈਨ ਰਾਹੀਂ ਲੁੱਟ ਕਰਨ ਦੀ ਨੀਤੀ ਬਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਤਾਨਾਸਾਹੀ ਭਰੇ ਫ਼ੈਸਲੇ ਨਾ ਵਾਪਸ ਲਏ ਤਾਂ 15 ਅਗਸਤ ਨੂੰ ਵੱਡੇ ਰੂਪ ‘ਚ ਸੰਘਰਸ਼ ਹੋਵੇਗਾ। ਵਪਾਰ ਮੰਡਲ ਪ੍ਰਧਾਨ ਜੀਵਨ ਗੋਇਲ ਨੇ ਕਿਹਾ ਕਿ ਜੇ ਸਰਕਾਰ ਲੋਕ-ਵਿਰੋਧੀ ਨੀਤੀਆਂ ਤੋਂ ਪਿੱਛੇ ਨਾ ਹਟੀ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਇੱਕ ਵੀ ਸੀਟ ਤੇ ਵੋਟ ਨਹੀਂ ਮਿਲੇਗੀ।

ਇਹ ਵੀ ਪੜ੍ਹੋ ਕੇਂਦਰ ਵੱਲੋਂ ਮੰਤਰੀ ਹਰਭਜਨ ਸਿੰਘ ਈਟੀਓ ਦੇ ਵਿਦੇਸ਼ੀ ਦੌਰੇ ਨੂੰ ਮੰਨਜੂਰੀ ਤੋਂ ਨਾਂਹ

ਖੇਤ ਮਜ਼ਦੂਰ ਯੂਨੀਅਨ ਸੱਭਾ ਦੇ ਪ੍ਰਧਾਨ ਪ੍ਰਕਾਸ਼ ਸਿੰਘ ਨੇ ਵੀ ਸਰਕਾਰ ਦੀ ਖ਼ਿਲਾਫ਼ ਜ਼ੋਰਦਾਰ ਬੋਲ ਕਰਦੇ ਹੋਏ ਉਨ੍ਹਾਂ ਨੂੰ ਪੰਜਾਬ ਵਿਰੋਧੀ ਕਰਾਰ ਦਿੱਤਾ। ਕੇਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਲਿਆਂਵਾਲੀ ਨੇ ਵੀ ਇਸ ਮੋਰਚੇ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕਹੀ। ਇਸ ਮੌਕੇ ਤੇ ਬੀਕੇਯੂ ਸਿੱਧੂਪੁਰ ਦੇ ਬਲਦੇਵ ਸਿੰਘ ਸੰਦੋਹਾ, ਬੂਟਾ ਸਿੰਘ ਤੁੰਗਵਾਲੀ (ਬੀਕੇਯੂ ਡਕੋਂਦਾ), ਅਮਰਜੀਤ ਹਨੀ, ਵਿਦਿਆਰਥੀ ਯੂਨੀਅਨ ਦੇ ਸੰਕੇਤ ਵੈਦ, ਜਗਸੀਰ ਝੁੰਬਾ (ਬੀਕੇਯੂ ਉਗਰਾਹਾਂ), ਡੇਜ਼ੀ ਜਿੰਦਲ, ਦੇਵੀ ਦਯਾਲ, ਬਲਵਿੰਦਰ ਬਾਹੀਆ, ਵਿਸ਼ਵਦੀਪ, ਹਨੀ ਸਿੰਘ, ਬਾਬੂ ਖਾਨ, ਰਵਿੰਦਰ ਗੁਪਤਾ ਆਦਿ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਜਨਕਪੁਰ ’ਚ ਸਜਿਆ ਸੀਤਾ ਸਵੰਬਰ, ਸ੍ਰੀ ਰਾਮ ਨੇ ਤੋੜਿਆ ਸ਼ਿਵ ਧਨੁਸ਼; ਮੰਚਨ ਨੇ ਮੋਹਿਆ ਦਰਸ਼ਕਾਂ ਦਾ ਮਨ

Mohali News: ਰਾਮਲੀਲਾ ਅਤੇ ਦੁਸਹਿਰਾ ਗਰਾਊਂਡ, ਫੇਜ਼-1, ਮੋਹਾਲੀ ਵਿਖੇ...

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...