Bus Accident: PRTC ਦੀ ਬੱਸ ਹੋਈ ਹਾਦਸਾਗ੍ਰਸਤ, ਦੋ ਸਵਾਰੀਆਂ ਦੀ ਹੋਈ ਮੌ+ਤ ਅਤੇ ਦਰਜ਼ਨ ਜਖ਼ਮੀ

0
60
+1

ਭਵਾਨੀਗੜ੍ਹ, 5 ਅਕਤੂੁਬਰ: Bus Accident: ਬੀਤੀ ਸ਼ਾਮ ਸਥਾਨਕ ਸ਼ਹਿਰ ਵਿਚੋਂ ਗੁਜਰਦੇ ਕੌਮੀ ਮਾਰਗ ’ਤੇ ਪੀਆਰਟੀਸਪੀ ਦੇ ਬਠਿੰਡਾ ਡਿੱਪੂ ਦੀ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਹੈ। ਇਹ ਬੱਸ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਸੀ ਕਿ ਅਚਾਨਕ ਹਨੀ ਢਾਬੇ ਦੇ ਕੋਲ ਇੱਕ ਤੇਜ ਰਫ਼ਤਾਰ ਕੈਂਟਰ ਨੂੰ ਬਚਾਉਣ ਦੇ ਚੱਕਰ ਵਿਚ ਖੇਤਾਂ ’ਚ ਪਲਟ ਗਈ।ਇਸ ਹਾਦਸੇ ਵਿਚ ਇੱਕ ਔਰਤ ਸਹਿਤ ਦੋ ਸਵਾਰੀਆਂ ਦੀ ਮੌਤ ਹੋਣ ਅਤੇ ਦਰਜ਼ਨਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਜਿੰਨ੍ਹਾਂ ਵਿਚੋਂ ਕੁੱਝ ਦੀ ਹਾਲਾਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿਚੋਂ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ਼ ਵਿਚ ਰੈਫ਼ਰ ਕਰਨਾ ਪਿਆ।

ਇਹ ਖ਼ਬਰ ਵੀ ਪੜ੍ਹੋ:2 pilgrims killed:ਪਾਲਕੀ ਸਾਹਿਬ ਦੇ ਹਾਈਵੋਲਟੇਜ਼ ਤਾਰਾਂ ਨਾਲ ਟਕਰਾਉਣ ਨਾਲ 2 ਸ਼ਰਧਾਲੂਆਂ ਦੀ ਮੌ+ਤ, ਕਈ ਜਖ਼ਮੀ

ਘਟਨਾ ਦਾ ਪਤਾ ਲੱਗਦੇ ਹੀ ਸਥਾਨਕ ਪੁਲਿਸ ਸਟੇਸ਼ਨ ਤੋ ਇਲਾਵਾ ਸੜਕ ਸੁਰੱਖਿਆ ਫ਼ੋਰਸ ਦੀਆਂ ਟੀਮ ਮੌਕੇ ‘ਤੇ ਪੁੱਜ ਗਈਆਂ ਅਤੇ ਸਮਾਜਸੇਵੀ ਤੇ ਆਮ ਲੋਕਾਂ ਦੀ ਮਦਦ ਨਾਲ ਸੀਸੇ ਭੰਨ ਕੇ ਸਵਾਰੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਅਚਾਨਕ ਅੱਗੇ ਜਾ ਰਹੇ ਕੈਂਟਰ ਚਾਲਕ ਵੱਲੋਂ ਕੱਟ ਮਾਰ ਦੇਣ ਦੇ ਕਾਰਨ ਬੱਸ ਦਾ ਸੰਤੁਲਨ ਵਿਗੜਣ ਕਾਰਨ ਇਹ ਹਾਦਸਾ ਵਾਪਰ ਗਿਆ।

 

+1

LEAVE A REPLY

Please enter your comment!
Please enter your name here