Punjab By Election: ਪਹਿਲੇ ਦੋ ਘੰਟਿਆਂ ਦੀ ਵੋਟਿੰਗ ਵਿਚ ਗਿੱਦੜਬਾਹਾ ਨੇ ਮਾਰੀ ਬਾਜ਼ੀ

0
26

ਗਿੱਦੜਬਾਹਾ/ਡੇਰਾ ਬਾਬਾ ਨਾਨਕ/ਬਰਨਾਲਾ/ਚੱਬੇਵਾਲਾ, 20 ਨਵੰਬਰ: Punjab By Election:ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਅੱਜ ਹੋ ਰਹੀਆਂ ਜਿਮਨੀ ਚੋਣਾਂ ਦੌਰਾਨ ਹੁਣ ਪਹਿਲੇ ਦੋ ਘੰਟਿਆਂ ਵਿਚ ਪਈਆਂ ਵੋਟਾਂ ਦੇ ਅੰਕੜੇ ਸਾਹਮਣੇ ਆਏ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਅੰਕੜਿਆਂ ਵਿਚ ਸਭ ਤੋਂ ਵੱਧ ਵੋਟਾਂ ਪਾਉਣ ਲਈ ਉਤਸ਼ਾਹ ਗਿੱਦੜਬਾਹਾ ਦੇ ਵੋਟਰਾਂ ਵਿਚ ਦੇਖਿਆ ਜਾ ਰਿਹਾ।

ਇਹ ਵੀ ਪੜ੍ਹੋ ਜੇਲ੍ਹ ਤੋਂ ਬਾਹਰ ਆਏ ਭਾਈ ਰਾਜੋਆਣਾ, ਭਾਰੀ ਸੁਰੱਖਿਆ ਦੇ ਹੇਠ ਭਰਾ ਦੇ ਭੋਗ ਲਈ ਹੋਏ ਰਵਾਨਾ

ਇੱਥੇ ਸਵੇਰੇ 7 ਵਜੇਂ 9 ਵਜੇਂ ਤੱਕ ਸਭ ਤੋਂ ਵੱਧ 13.1 ਫ਼ੀਸਦੀ ਵੋਟਿੰਗ ਹੋਈ ਹੈ। ਇਹ ਹਲਕਾ ਪਹਿਲਾਂ ਤੋਂ ਹੀ ਚਰਚਾ ਵਿਚ ਚੱਲਿਆ ਆ ਰਿਹਾ। ਇਸੇ ਤਰ੍ਹਾਂ 9.7 ਫ਼ੀਸਦੀ ਵੋਟਿੰਗ ਦੇ ਨਾਲ ਡੇਰਾ ਬਾਬਾ ਨਾਨਕ ਦੂੁਜੇ ਨੰਬਰ ਅਤੇ 6.69 ਫ਼ੀਸਦੀ ਨਾਲ ਬਰਨਾਲਾ ਤੀਜ਼ੇ ਅਤੇ ਸਿਰਫ਼ 4.15 ਫ਼ੀਸਦੀ ਵੋਟਿੰਗ ਨਾਲ ਚੱਬੇਵਾਲਾ ਸਭ ਤੋਂ ਪਿੱਛੇ ਚੱਲ ਰਿਹਾ।

 

LEAVE A REPLY

Please enter your comment!
Please enter your name here