Punjab by election results: 3 ਸੀਟਾਂ ’ਤੇ AAP ਅਤੇ 1 ਉਪਰ Congress ਅੱਗੇ

0
36

ਬਰਨਾਲਾ ਨੂੰ ਛੱਡ ਬਾਕੀ ਹਲਕਿਆਂ ’ਚ ਭਾਜਪਾ ਬੁਰੀ ਤਰ੍ਹਾਂ ਪਿਛੜੀ
ਚੰਡੀਗੜ੍ਹ, 23 ਨਵੰਬਰ: Punjab by election results:ਪੰਜਾਬ ਦੇ ਵਿਚ ਲੰਘੀ 20 ਨਵੰਬਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਵਿਚ ਪਈਆਂ ਵੋਟਾਂ ਦੇ ਰੁਝਾਨ ਆਉਣੇ ਲਗਾਤਾਰ ਜਾਰੀ ਹਨ। ਹੁਣ ਤੱਕ ਚੋਣ ਕਮਿਸ਼ਨ ਵੱਲੋਂ ਉਪਲਬਧ ਕਰਵਾਏ ਅੰਕੜਿਆਂ ਮੁਤਾਬਕ 1 ਹਲਕੇ ਵਿਚ ਕਾਂਗਰਸ ਤੇ 3 ਹਲਕਿਆਂ ਵਿਚ ਆਮ ਆਦਮੀ ਪਾਰਟੀ ਅੱਗੇ ਹੈ। ਹਾਲਾਂਕਿ ਡੇਰਾ ਬਾਬਾ ਨਾਨਕ ਵਿਚ ਬੜ੍ਹਾ ਫ਼ਸਵਾਂ ਮੁਕਾਬਲਾ ਬਣਿਆ ਹੋਇਆ ਹੈ। ਇੱਥੇ ਹੁਣ 12ਵੇਂ ਗੇੜ੍ਹ ਵਿਚ 1993 ਵੋਟਾਂ ਨਾਲ ਆਪ ਦੇ ਗੁਰਦੀਪ ਸਿੰਘ ਰੰਧਾਵਾ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ ਤੋਂ ਅੱਗੇ ਹਨ।

ਇਹ ਵੀ ਪੜ੍ਹੋ ਮਹਾਰਾਸ਼ਟਰ ਤੇ ਝਾਰਖੰਡ ਚੋਣਾਂ: ਮਹਾਰਾਸ਼ਟਰ ’ਚ ਐਨ.ਡੀ.ਏ ਅਤੇ ਝਾਰਖੰਡ ’ਚ ਫ਼ਸਵੀਂ ਟੱਕਰ

ਬਰਨਾਲਾ ਵਿਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ 3682 ਵੋਟਾਂ ਦੇ ਨਾਲ 13ਵੇਂ ਰਾਉਂਡ ਵਿਚ ਆਪ ਦੇ ਹਰਿੰਦਰ ਸਿੰਘ ਧਾਲੀਵਾਲ ਤੋਂ ਅੱਗੇ ਹਨ। ਇਸ ਹਲਕ ਵਿਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਥੇ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਤੀਜ਼ੇ ਅਤੇ ਆਪ ਦੇ ਬਾਗੀ ਗੁਰਦੀਪ ਸਿੰਘ ਬਾਠ ਚੰਗੀਆਂ ਵੋਟਾਂ ਨਾਲ ਚੌਥੇ ਨੰਬਰ ਉਪਰ ਹਨ। ਉਧਰ ਜੇਕਰ ਚੱਬੇਵਾਲ ਹਲਕੇ ਦੀ ਗੱਲ ਕੀਤੀ ਜਾਵੇ ਤਾਂ 14ਵੇਂ ਰਾਉਂਡ ਵਿਚ ਆਮ ਆਦਮੀ ਪਾਰਟੀ ਦੇ ਡਾ ਇਸ਼ਾਂਕ ਲਗਾਤਾਰ ਅੱਗੇ ਚੱਲ ਰਹੇ ਹਨ ਉਹ ਕਾਂਗਰਸ ਦੇ ਰਣਜੀਤ ਕੁਮਾਰ ਨਾਲੋਂ 28,337 ਵੋਟਾਂ ਦੇ ਨਾਲ ਅੱਗੇ ਹਨ।

ਇਹ ਵੀ ਪੜ੍ਹੋ ਕਾਂਗਰਸ ਲਈ ਖ਼ੁਸੀ ਦੀ ਖ਼ਬਰ: ਕੇਰਲਾ ਦੀ ਵਾਇਨਾਡ ਸੀਟ ’ਤੇ ਪ੍ਰਿਅੰਕਾ ਗਾਂਧੀ ਚੱਲ ਰਹੀ ਹੈ ਅੱਗੇ

ਇਸੇ ਤਰ੍ਹਾਂ ਪੰਜਾਬ ਦੀ ਸਭ ਤੋਂ ਹਾਟ ਸੀਟ ਮੰਨੀ ਜਾ ਰਹੀ ਗਿੱਦੜਬਾਹਾ ਵਿਚ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਬੜਤ ਬਣਾਈ ਹੋਈ ਹੈ। ਉਹ 6ਵੇਂ ਰਾਉਂਡ ਵਿਚ ਕਾਂਗਰਸ ਦੇ ਅੰਮ੍ਰਿੰਤਾ ਵੜਿੰਗ ਤੋਂ 9604 ਵੋਟਾਂ ਦੇ ਨਾਲ ਅੱਗੇ ਹਨ। ਇੰਨ੍ਹਾਂ ਉਪ ਚੋਣਾਂ ਵਿਚ ਇੱਕ ਵੀ ਗੱਲ ਦੇਖਣ ਨੂੰ ਸਾਹਮਣੇ ਆ ਰਹੀ ਹੈ ਕਿ ਇਕੱਲੇ ਬਰਨਾਲਾ ਹਲਕੇ ਨੂੰ ਛੱਡ ਬਾਕੀ ਤਿੰਨਾਂ ਹਲਕਿਆਂ ਵਿਚ ਭਾਜਪਾ ਬਹੁਤ ਬੁਰੀ ਤਰ੍ਹਾਂ ਪਿਛੜੀ ਹੋਈ ਹੈ।

ਇਹ ਵੀ ਪੜ੍ਹੋ By Election Results: ਕੌਣ ਬਣੇਗਾ ‘ਮੁਕੱਦਰ ਦਾ ਸਿਕੰਦਰ’; ਫ਼ੈਸਲਾ ਕੁੱਝ ਘੰਟਿਆਂ ਬਾਅਦ

ਹਾਲੇ ਖ਼ਬਰ ਦਾ ਅੱਪਡੇਟ ਜਾਰੀ ਹੈ…

ਲਗਾਤਾਰ ਨਤੀਜਿਆਂ ਦਾ Update ਦੇਖਣ ਲਈ ਇਸੇ News ਨੂੰ Refresh ਕਰਕੇ ਮੁੜ ਪੜ੍ਹਣਾ ਜਾਰੀ ਰੱਖੋ

 

LEAVE A REPLY

Please enter your comment!
Please enter your name here