ਭੋਆ, 16 ਅਕਤੂਬਰ: ਪੰਜਾਬ ਦੇ ਵਿਚ ਬੀਤੇ ਕੱਲ ਪੰਚਾਇਤੀ ਚੋਣਾਂ ਲਈ ਪਈਆਂ ਵੋਟਾਂ ਦੇ ਦੇਰ ਰਾਤ ਨਤੀਜ਼ੇ ਸਾਹਮਣੇ ਆਏ ਹਨ। ਹਾਲਾਂਕਿ ਇੰਨ੍ਹਾਂ ਚੋਣਾਂ ਵਿਚ ਵੱਖ ਵੱਖ ਪਾਰਟੀਆਂ ਦੇ ਆਮ ਵਰਕਰਾਂ ਤੋਂ ਲੈਕੇ ਬਲਾਕ ਤੇ ਜ਼ਿਲ੍ਹਾ ਪੱਧਰ ਦੇ ਆਗੂ ਵੀ ਚੋਣਾਂ ਆਪਣੀ ਕਿਸਮਤ ਅਜਮਾਉਂਦੇ ਹਨ ਪ੍ਰੰਤੂ ਇਸ ਵਾਰ ਪੰਜਾਬ ਦੇ ਇੱਕ ਕੈਬਨਿਟ ਵਜ਼ੀਰ ਦੀ ਪਤਨੀ ਵੀ ਚੋਣ ਮੈਦਾਨ ਵਿਚ ਡਟੀ ਹੋਈ ਸੀ। ਚੋਣਾਂ ਦੌਰਾਨ ਪਈਆਂ ਵੋਟਾਂ ਦੇ ਬੀਤੀ ਰਾਤ ਸਾਹਮਣੇ ਆਏ ਨਤੀਜਿਆਂ ਦੇ ਵਿਚ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਤੋਂ ਵਿਧਾਇਕ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪਤਨੀ ਉਰਮਿਲਾ ਕਟਾਰੂਚੱਕ ਵੀ ਚੋਣ ਜਿੱਤ ਗਈ ਹੈ।
ਇਹ ਵੀ ਪੜ੍ਹੋ:ਕਰੋੜਾਂ ਦੇ ਗਬਨ ਮਾਮਲੇ ’ਚ ਨਗਰ ਨਿਗਮ SE, Xen, DCFA ਵਿਰੁੱਧ ਵਿਜੀਲੈਂਸ ਵੱਲੋਂ ਕੇਸ ਦਰਜ,Xen ਗ੍ਰਿਫ਼ਤਾਰ
ਉਹ ਅਪਣੇ ਜੱਦੀ ਪਿੰਡ ਕਟਾਰੂਚੱਕ ਤੋਂ ਚੋਣ ਲੜ ਰਹੀ ਸੀ। ਉਹ ਆਪਣੇ ਵਿਰੋਧੀ ਉਮੀਦਵਾਰ ਨਾਲੋਂ ਕਰੀਬ 350 ਵੱਧ ਵੋਟਾਂ ਲੈ ਕੇ ਇਹ ਜਿੱਤ ਪ੍ਰਾਪਤ ਕੀਤੀ ਹੈ। ਮੰਤਰੀ ਦੇ ਪ੍ਰਵਾਰ ਵਿਚ ਇਹ ਸਰਪੰਚੀ ਛੇਵੀਂ ਵਾਰ ਆਈ ਹੈ। ਇਸਤੋਂ ਪਹਿਲਾਂ ਲਗਾਤਾਰ ਪੰਜ ਵਾਰ ਖ਼ੁਦ ਲਾਲ ਚੰਦ ਆਪਣੇ ਪਿੰਡ ਦੇ ਸਰਪੰਚ ਰਹੇ ਹਨ। ਆਪਣੀ ਪਤਨੀ ਦੀ ਜਿੱਤ ’ਤੇ ਖ਼ੁਸੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੀ ਕਟਾਰੂਚੱਕ ਨੇ ਕਿਹਾ ਕਿ ‘‘ ਉਸਨੂੰ ਆਪਣੇ ਪਿੰਡ ਦੇ ਵੋਟਰਾਂ ’ਤੇ ਮਾਣ ਹੈ, ਜਿੰਨ੍ਹਾਂ ਉਸਦੇ ਪ੍ਰਵਾਰ ਨੂੰ ਮੁੜ ਮੌਕਾ ਦਿੱਤਾ ਹੈ। ’’ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੂਰੇ ਹਲਕੇ ਵਿਚ ਹਰੇਕ ਨੂੰ ਚੋਣਾਂ ਲੜਣ ਦੀ ਪੂਰੀ ਖੁੱਲ ਤੇ ਅਧਿਕਾਰ ਦਿੱਤਾ ਗਿਆ, ਸਾਰਥਿਕ ਮੁਕਾਬਲੇ ਹੋੲੈ ਤੇ ਲੋਕਾਂ ਦੀ ਪਸੰਦ ਦੇ ਉਮੀਦਵਾਰ ਜਿੱਤ ਪ੍ਰਾਪਤ ਕਰ ਗਏ।