WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਚੰਡੀਗੜ੍ਹ

ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ: ਡਾ. ਬਲਜੀਤ ਕੌਰ

ਚੰਡੀਗੜ੍ਹ, 29 ਜੁਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਨਾਲ ਜਿੱਥੇ ਆਮ ਲੋਕਾਂ ਦਾ ਜੀਵਨ ਸੁਖਾਲਾ ਹੋਇਆ ਹੈ, ਉੱਥੇ ਹੀ ਲੋਕਾਂ ਦੇ ਕੀਮਤੀ ਸਮੇਂ ਦੀ ਬੱਚਤ ਵੀ ਹੋ ਰਹੀ ਹੈ। ਅੱਜ ਇੱਥੇ 15ਵੇਂ ਸੀ.ਐਸ.ਸੀ ਦਿਵਸ ਮੌਕੇ ਸ਼ਿਰਕਤ ਕਰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਆਮ ਸੇਵਾ ਸੈਂਟਰਾਂ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ, ਵੱਖ-ਵੱਖ ਸਰਕਾਰੀ ਅਤੇ ਨਿੱਜੀ ਖੇਤਰ, ਡਿਜੀਟਲ ਸਮਾਵੇਸ਼, ਸਰਕਾਰੀ ਸੇਵਾਵਾਂ ਤੱਕ ਪਹੁੰਚ, ਵਿੱਤੀ ਸਮਾਂਬੱਧ, ਈ-ਗਵਰਨੈਂਸ, ਉੱਦਮਤਾ ਵਿਕਾਸ, ਹੁਨਰ ਵਿਕਾਸ, ਸਿਹਤ ਸੰਭਾਲ ਸੇਵਾਵਾਂ, ਸਿੱਖਿਆ ਦੀਆਂ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਕੇ ਉਨ੍ਹਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਜਾ ਰਹੀ ਹੈ।

ਵਾਤਾਵਰਣ ਨੂੰ ਸਵੱਛ ਬਨਾਉਣ ਲਈ 1 ਕਰੋੜ 50 ਲੱਖ ਪੌਧੇ ਲਗਾਉਣ ਦਾ ਟੀਚਾ – ਨਾਇਬ ਸਿੰਘ ਸੈਨੀ

ਡਾ. ਬਲਜੀਤ ਕੌਰ ਨੇ ਕਿਹਾ ਕਿ ਆਮ ਸੇਵਾ ਸੈਂਟਰਾਂ ਦੀ ਡਿਜੀਟਲ ਪਾੜੇ ਨੂੰ ਪੂਰਾ ਕਰਨ ਅਤੇ ਸਮਾਂਬੱਧ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਆਮ ਸੇਵਾ ਸੈਂਟਰ ਵੱਲੋਂ ਯੂਆਈਡੀਏਆਈ-ਆਧਾਰ ਸੇਵਾਵਾਂ, ਪੈਨਸ਼ਨ, ਵਿੱਤੀ ਸੇਵਾਵਾਂ (ਬੈਂਕਿੰਗ, ਲੋਨ, ਡਿਜੀ-ਪੇਅ ਅਤੇ ਬੀਮਾ), ਯਾਤਰਾ ਸੇਵਾਵਾਂ:(ਰੇਲਗੱਡੀ, ਬੱਸ, ਹਵਾਈ ਅਤੇ ਹਵਾਈ ਬੁਕਿੰਗ), ਫਾਰੇਕਸ ਅਤੇ ਡੀ.ਟੀ.ਐਚ, ਸਰਕਾਰੀ ਸੇਵਾਵਾਂ (ਆਯੁਸ਼ਮਾਨ ਭਾਰਤ, ਈ-ਸ਼੍ਰਮ, ਪ੍ਰਧਾਨ ਮੰਤਰੀ ਵਿਸ਼ਕਰਮਾ, ਪ੍ਰਧਾਨ ਮੰਤਰੀ ਮਾਨ ਧਨ ਯੋਜਨਾਵਾਂ), ਉਪਯੋਗਤਾ ਬਿੱਲ ਦੇ ਭੁਗਤਾਨ (ਬਿਜਲੀ, ਡਿਸ਼, ਮੋਬਾਈਲ ਰੀਚਾਰਜ), ਟੈਲੀ ਕਾਨੂੰਨੀ ਸੇਵਾਵਾਂ, ਸਿੱਖਿਆ ਸੇਵਾਵਾਂ (ਬਾਲ ਵਿਦਿਆਲਿਆ, ਉਡਾਨ, ਸੀਐਸਸੀ ਹੁਨਰ, ਸਰਕਾਰੀ ਪਰੀਕਸਾ, ਓਲੰਪੀਆਡ ਆਦਿ, ਹੈਲਥਕੇਅਰ ਸਰਵਿਸਿਜ਼, ਖੇਤੀਬਾੜੀ- ਪ੍ਰਧਾਨ ਮੰਤਰੀ ਕਿਸਾਨ, ਈ ਸਾਈਨ ਡਿਫੈਂਸ ਪੈਨਸ਼ਨਰਜ਼, ਗ੍ਰਾਮੀਣ ਈ ਸਟੋਰ ਅਤੇ ਹੋਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

 

Related posts

ਮਾਨ ਸਰਕਾਰ ਕਰਵਾਏਗੀ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ: ਹਰਜੋਤ ਸਿੰਘ ਬੈਂਸ

punjabusernewssite

ਸੂਬਾ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਕਾਰਨ ਭਾਰਤ ਸਰਕਾਰ ਨੇ ਮੋਹਾਲੀ ਹਵਾਈ ਅੱਡੇ ਦਾ ਨਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ ਉਤੇ ਰੱਖਣ ਦਾ ਫੈਸਲਾ ਕੀਤਾ: ਮੁੱਖ ਮੰਤਰੀ

punjabusernewssite

ਪੰਜਾਬ ਪੁਲਿਸ ਵੱਲੋਂ ਕੈਨੇਡਾ ਅਧਾਰਤ ਅੱਤਵਾਦੀ ਗੋਲਡੀ ਬਰਾੜ ਦਾ ਕਾਰਕੁਨ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ

punjabusernewssite