👉ਬਿਜਲੀ ਦੀ ਮੰਗ ਸਬੰਧੀ ਸੂਬੇ ਵਿਚ ਨਵਾਂ ਰਿਕਾਰਡ ਸਥਾਪਤ: ਬਿਜਲੀ ਮੰਤਰੀ
Chandigarh News:ਪੰਜਾਬ ਸਰਕਾਰ ਨੇ ਅੱਜ ਮਿਤੀ 11 ਜੂਨ 2025 ਨੂੰ ਸੂਬੇ ਵਿਚ ਬਿਜਲੀ ਦੀ ਸਭ ਤੋਂ ਵੱਧ ਮੰਗ 16711 ਮੈਗਾਵਾਟ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੇ ਕੱਟ ਲਗਾਏ ਸੂਬਾ ਵਾਸੀਆਂ ਨੂੰ ਸਪਲਾਈ ਕੀਤੀ। ਇਹ ਜਾਣਕਾਰੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਇਥੇ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਬੀਤੇ ਕੱਲ੍ਹ ਮਿਤੀ 10 ਜੂਨ 2025 ਨੂੰ ਹੀ ਸੂਬੇ ਵਿਚ 16192 ਮੈਗਾਵਾਟ ਬਿਜਲੀ ਦੀ ਮੰਗ ਸਬੰਧੀ ਰਿਕਾਰਡ ਸਥਾਪਤ ਹੋਇਆ ਸੀ ਜ਼ੋ ਕਿ 24 ਘੰਟਿਆਂ ਤੋਂ ਪਹਿਲਾਂ ਹੀ ਟੁੱਟ ਗਿਆ। ਇਸ ਤੋਂ ਪਹਿਲਾਂ ਬੀਤੇ ਬੀਤੇ ਸਾਲ 29 ਜੂਨ 2024 ਨੂੰ ਸੂਬੇ ਵਿਚ 16058 ਮੈਗਾਵਾਟ ਦੀ ਮੰਗ ਦਾ ਰਿਕਾਰਡ ਦਰਜ ਹੋਇਆ ਸੀ।
ਇਹ ਵੀ ਪੜ੍ਹੋ ਪੰਜਾਬ ਟਰਾਂਸਪੋਰਟ ਵਿਭਾਗ ਨੇ ਸਾਲ 2022-2025 ਦੌਰਾਨ 5375.65 ਕਰੋੜ ਦਾ ਰਿਕਾਰਡ ਵਾਧੂ ਮਾਲੀਆ ਕੀਤਾ ਇਕੱਠਾ:ਲਾਲਜੀਤ ਭੁੱਲਰ
ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੀ.ਐਸ.ਪੀ.ਸੀ.ਐਲ.ਅਤੇ ਪੀ ਐਸ.ਟੀ.ਸੀ.ਐਲ. ਦੇ ਅਧਿਕਾਰੀ ਅਤੇ ਕਰਮਚਾਰੀ ਦਿਨ ਰਾਤ ਸੂਬਾ ਵਾਸੀਆਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ। ਜਿਸ ਲਈ ਉਹ ਸਭ ਵਧਾਈ ਦੇ ਪਾਤਰ ਹਨ।ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਗਰਮ ਰੁੱਤ ਅਤੇ ਝੋਨੇ ਦੀ ਬਿਜਾਈ ਦੇ ਸੀਜ਼ਨ ਦੇ ਮੱਦੇਨਜ਼ਰ 17000 ਮੈਗਾਵਾਟ ਬਿਜਲੀ ਦਾ ਪਹਿਲਾ ਹੀ ਪ੍ਰਬੰਧ ਕੀਤਾ ਗਿਆ ਸੀ ਜਿਸ ਸਦਕਾ ਅੱਜ ਅਤੇ ਬੀਤੇ ਕੱਲ੍ਹ ਪੈਦਾ ਹੋਈ ਬਿਜਲੀ ਦੀ ਸਿਖਰਲੀ ਮੰਗ ਨੂੰ ਸੋਖਿਆ ਹੀ ਪੂਰਾ ਕੀਤਾ ਜਾ ਸਕਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।