9 Views
ਵਿਭਾਗ ਤੋਂ ਮੰਗੀ ਸੂਚਨਾ
ਚੰਡੀਗੜ੍ਹ, 15 ਜਨਵਰੀ: ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੀਆਂ ਕਰੀਬ ਸਾਢੇ 13 ਹਜਾਰ ਗ੍ਰਾਮ ਪੰਚਾਇਤਾਂ ਨੂੰ ਭੰਗ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਸ ਸਬੰਧ ਵਿੱਚ ਅੱਜ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਵੱਲੋਂ ਜਾਰੀ ਇੱਕ ਪੱਤਰ (ਨੰਬਰ ਡੀ.ਪੀ.ਆਈ-2/2/75/2023/113 ਮਿਤੀ 15-01-2024) ਰਾਹੀਂ ਸਮੂਹ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਤੋਂ ਪੰਚਾਇਤਾਂ ਬਾਰੇ ਜਾਣਕਾਰੀ ਮੰਗੀ ਗਈ ਹੈ।
ਇਸ ਦੇ ਵਿੱਚ ਹਰ ਪੰਚਾਇਤ ਦੀ ਹੋਈ ਪਹਿਲੀ ਮੀਟਿੰਗ ਦਾ ਵੇਰਵਾ ਅਤੇ ਉਸਨੂੰ ਭੰਗ ਕਰਨ ਤੋਂ ਬਾਅਦ ਉੱਥੇ ਲਗਾਏ ਜਾਣ ਵਾਲੇ ਪ੍ਰਬੰਧਕ ਵਜੋਂ ਅਧਿਕਾਰੀ ਦਾ ਨਾਮ ਮੰਗਿਆ ਗਿਆ ਹੈ। ਇਹ ਸੂਚਨਾ ਭਲਕ 16 ਜਨਵਰੀ ਤੱਕ ਹੈਡਕੁਾਰਟਰ ਪਹਿਚਾਣ ਲਈ ਕਿਹਾ ਗਿਆ ਹੈ। ਜਿਸ ਤੋਂ ਸਪਸ਼ਟ ਹੈ ਕਿ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਭੰਗ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ।
ਗੌਰਤਲਬ ਹੈ ਕਿ ਪੰਚਾਇਤੀ ਰਾਜ ਐਕਟ 1994 ਦੀ ਧਾਰਾ 29A ਅਧੀਨ ਭੰਗ ਕੀਤੀਆਂ ਜਾ ਸਕਦੀਆਂ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਪਿਛਲੇ ਸਾਲ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਪੰਚਾਇਤਾਂ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਪ੍ਰੰਤੂ ਇਹ ਮਾਮਲਾ ਹਾਈਕੋਰਟ ਹਾਈਕੋਰਟ ਪੁੱਜ ਗਿਆ ਸੀ ਜਿੱਥੇ ਤਕਨੀਕੀ ਅਧਾਰ ਤੇ ਹਾਈਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਜਿਸ ਦੇ ਚਲਦੇ ਹੁਣ ਪੰਜਾਬ ਸਰਕਾਰ ਫੂਕ ਫੂਕ ਕੇ ਕਦਮ ਰੱਖ ਰਹੀ ਹੈ।