ਚੰਡੀਗੜ੍ਹ, 21 ਦਸੰਬਰ: ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਪੰਜ ਨਗਰ ਨਿਗਮ ਤੇ 43 ਨਗਰ ਕੋਂਸਲ ਚੋਣਾਂ ਲਈ ਅੱਜ ਸ਼ਨੀਵਾਰ ਨੂੰ ਪਈਆਂ ਵੋਟਾਂ ਦੇ ਸਾਹਮਣੇ ਆਏ ਨਤੀਜਿਆਂ ਸਾਹਮਣੇ ਆ ਗਏ ਹਨ। ਨਗਰ ਨਿਗਮ ਦੇ ਇੰਨ੍ਹਾਂ ਨਤੀਜਿਆਂ ਵਿਚ ਪਟਿਆਲਾ ਅਤੇ ਜਲੰਧਰ ਵਿਚ ਆਮ ਆਦਮੀ ਪਾਰਟੀ ਨੇ ਜਿੱਤ ਦਾ ਝੰਡਾ ਲਹਿਰਾਇਆ ਹੈ। ਇਸੇ ਤਰ੍ਹਾਂ ਫ਼ਗਵਾੜਾ ਵਿਚ ਕਾਂਗਰਸ ਪਾਰਟੀ ਨੂੰ ਜਿੱਤ ਮਿਲੀ ਹੈ। ਜਦਕਿ ਅੰਮ੍ਰਿਤਸਰ ਤੇ ਲੁਧਿਆਣਾ ਵਿਚ ਆਪ ਤੇ ਕਾਂਗਰਸ ਅੱਗੇ ਹੈ ਪ੍ਰੰਤੂ ਹਾਲੇ ਪੂਰੇ ਨਤੀਜ਼ੇ ਆਉਣੇ ਬਾਕੀ ਹਨ। ਪਟਿਆਲਾ ਦੇ ਅੰਕੜਿਆਂ ਮੁਤਾਬਕ ਆਪ ਨੂੰ 45 ਵਾਰਡਾਂ ਵਿਚ ਸਫ਼ਲਤਾ ਮਿਲੀ ਹੈ। ਭਾਜਪਾ ਨੂੰ ਸਿਰਫ਼ 4, ਕਾਂਗਰਸ ਤੇ ਅਕਾਲੀ ਦਲ ਨੂੰ 3-3 ਸੀਟਾਂ ਮਿਲੀਆਂ ਹਨ।
ਇਹ ਵੀ ਪੜ੍ਹੋ
ਇਸੇ ਤਰ੍ਹਾਂ ਜਲੰਧਰ ਵਿਚ ਆਮ ਆਦਮੀ ਪਾਰਟੀ ਨੂੰ 38, ਕਾਂਗਰਸ ਨੂੰ 17, ਭਾਜਪਾ ਨੂੰ 13 ਅਤੇ ਬਾਕੀਆਂ ਨੂੰ 17 ਸੀਟਾਂ ਮਿਲੀਆਂ ਹਨ। ਫ਼ਗਵਾੜਾ ਵਿਚ ਕਾਂਗਰਸ ਨੂੰ 22, ਆਮ ਆਦਮੀ ਪਾਰਟੀ ਨੂੰ 12, ਭਾਜਪਾ ਨੂੰ 5, ਅਕਾਲੀ ਦਲ ਨੂੰ 2 ਅਤੇ ਅਜਾਦ ਉਮੀਦਵਾਰਾਂ ਨੂੰ 3 ਸੀਟਾਂ ’ਤੇ ਜਿੱਤ ਮਿਲੀਆਂ ਹਨ। ਉਧਰ ਲੁਧਿਆਣਾ ਦੇ ਵਿਚ ਕੁੱਲ ਸਾਹਮਣੇ ਆਏ 46 ਵਾਰਡਾਂ ਦੇ ਨਤੀਜਿਆਂ ਵਿਚ ਆਮ ਨੇ ਸਭ ਤੋਂ ਵੱਧ 20, ਕਾਂਗਰਸ ਨੂੰ 14 ਅਤੇ ਭਾਜਪਾ ਨੂੰ 10 ਸੀਟਾਂ ’ਤੇ ਜਿੱਤ ਮਿਲੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿਚ ਕਾਂਗਰਸ ਨੂੰ 19, ਆਪ ਨੂੰ 15, ਭਾਜਪਾ ਨੂੂੰ 6, ਅਕਾਲੀ ਦਲ ਦੇ 5 ਅਤੇ ਇੰਨ੍ਹੇਂ ਹੀ ਅਜਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "Punjab MC Election: ਜਲੰਧਰ ਤੇ ਪਟਿਆਲਾ ’ਚ ਆਪ ਨੂੰ ਮਿਲੀ ਵੱਡੀ ਜਿੱਤ, ਫ਼ਗਵਾੜਾ ’ਚ ਕਾਂਗਰਸ ਜਿੱਤੀ"