ਨਵੀਂ ਦਿੱਲੀ, 4 ਜਨਵਰੀ: ਪਿਛਲੇ ਸਾਲ ਗ੍ਰਿਫ਼ਤਾਰ ਕਰਕੇ ਕੁਝ ਸਾਥੀਆਂ ਸਮੇਤ ਆਸਾਮ ਦੀ ਡਿੱਬਰੂਗੜ੍ਹ ਜੇਲ ਵਿਚ ਬੰਦ ਕੀਤੇ ਗਏ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਨੂੰ ਅੱਜ ਪੰਜਾਬ ਪੁਲਿਸ ਨੇ ਦਿੱਲੀ ਤੋਂ ਗਿਰਫ਼ਤਾਰ ਕਰ ਲਿਆ। ਉਹ ਆਪਣੇ ਪਰਵਾਰ ਅਤੇ ਸਿੱਖ ਸੰਗਤਾਂ ਦੇ ਨਾਲ ਨਾਂਦੇੜ ਸਾਹਿਬ ਤੋਂ ਵਾਪਸ ਆ ਰਿਹਾ ਸੀ ਜਦ ਪੰਜਾਬ ਪੁਲਿਸ ਦੀ ਇਕ ਟੀਮ ਨੇ ਦਿੱਲੀ ਦੇ ਰੇਲਵੇ ਸਟੇਸ਼ਨ ‘ ਤੇ ਘੇਰਾ ਪਾ ਕੇ ਉਸਨੂੰ ਆਪਣੀ ਹਿਰਾਸਤ ਵਿਚ ਲੈ ਲਿਆ।ਹਾਲਾਂਕਿ ਇਸ ਦੌਰਾਨ ਪਰਵਾਰ ਅਤੇ ਸਿੱਖ ਸੰਗਤਾਂ ਨੇ ਇਸਦਾ ਵਿਰੋਧ ਵੀ ਕੀਤਾ ਅਤੇ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹੋਰ ਆਗੂ ਵੀ ਮੌਕੇ ਤੇ ਪੁੱਜ ਗਏ ਪਰੰਤੂ ਪੁਲਿਸ ਨੇ ਇਸ ਮੌਕੇ ਇਸ ਨੌਜਵਾਨ ਦੇ ਗਿਰਫਤਾਰੀ ਵਾਰੰਟ ਦਿਖਾਏ।
ਸ਼ਰਾਬ ਦੇ ਨਸ਼ੇ ‘ਚ ਟੁੰਨ ASI ਨੇ SHO ਨੂੰ ਕੱਢੀਆਂ ਗਾਲਾਂ, ਦੇਖੋ ਫਿਰ ਕੀ ਹੋਇਆ
ਗੌਰਤਲਬ ਹੈ ਕਿ ਭਾਈ ਅਮ੍ਰਿੰਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੀ ਰਿਹਾਈ ਲਈ ਪਰਿਵਾਰਾਂ ਵਲੋਂ ਤਖ਼ਤਾਂ ‘ਤੇ ਅਰਦਾਸ ਕੀਤੀ ਜਾ ਰਹੀ ਹੈ ਅਤੇ ਹੁਣ ਇਹ ਤਖ਼ਤ ਸ੍ਰੀ ਨਾਂਦੇੜ ਸਾਹਿਬ ਵਿਖੇ ਆਖ਼ਰੀ ਅਰਦਾਸ ਸੀ।ਇਸ ਅਰਦਾਸ ਦੇ ਲਈ ਪੰਜਾਬ ਤੋਂ ਵੱਡੀ ਗਿਣਤੀ ਵਿਚ ਸੰਗਤ ਵੀ ਨਾਲ ਗਈ ਹੋਈ ਸੀ। ਇਸ ਦੌਰਾਨ ਮੌਕੇ ਤੇ ਪੁੱਜੇ ਪਰਮਜੀਤ ਸਿੰਘ ਸਰਨਾ ਨੇ ਪੁਲਿਸ ਅਧਿਕਾਰੀਆਂ ਨੂੰ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਹੀ ਕਾਰਵਾਈ ਕਰਨ ਲਈ ਕਿਹਾ ਤੇ ਨਾਲ ਹੀ ਮੌਕੇ ਉੱਪਰ ਲਈ ਤਲਾਸ਼ੀ ਵਿੱਚ ਇਸ ਨੌਜਵਾਨ ਤੋਂ ਬਰਾਮਦ ਸਮਾਨ ਬਾਰੇ ਵੀ ਲਿਖਤੀ ਤੌਰ ‘ਤੇ ਦੇਣ ਲਈ ਕਿਹਾ।
ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਦੇ ਹੁਣ ਧਨਾਢ ਸਿੱਖ ਹੀ ਬਣਨਗੇ ਵੋਟਰ!
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਨਾ ਨੇ ਦੋਸ਼ ਲਗਾਏ ਕਿ ਪੰਜਾਬ ਸਰਕਾਰ ਨੇ ਪਹਿਲਾਂ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਾਈ ਕੁਲਵੰਤ ਸਿੰਘ ਰਾਉਂਕੇ ਨੂੰ ਜੇਲ੍ਹ ਵਿੱਚੋਂ ਪੈਰੋਲ ਮਿਲਣ ਦੇ ਬਾਵਜੂਦ ਵੀ ਘਰ ਨਹੀਂ ਜਾਣ ਦਿੱਤਾ ਜਾ ਰਿਹਾ ਸਗੋਂ ਮੋਗਾ ਪੁਲਿਸ ਵੱਲੋਂ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਹੁਣ ਇਸ ਨੌਜਵਾਨ ਨੂੰ ਗਿਰਫਤਾਰ ਕਰ ਲਿਆ ਜਦਕਿ ਇਹ ਪਿਛਲੇ ਦਸ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਹੀ ਰਹਿ ਰਿਹਾ ਸੀ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਅਤੇ ਪਿਤਾ ਨੇ ਵੀ ਇਸ ਗ੍ਰਿਫਤਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਬਿਨਾਂ ਕਸੂਰੋਂ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਭੈਅ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।