ਫ਼ਿਰੋਜ਼ਪੁਰ, 7 ਦਸੰਬਰ: ਪੰਜਾਬ ਪੁਲਿਸ ਨੇ ਆਪਣੇ ਹੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਅਤੇ ਉਸਦੇ ਸਾਥੀਆਂ ਨੂੰ ਕਾਬੂ ਕੀਤਾ ਹੈ, ਜਿਸ ਉਪਰ ਪੈਸੇ ਲੈ ਕੇ ਮੁਲਜਮਾਂ ਨੂੰ ਬੇਗੁਨਾਹੀ ਦੇ ਸਰਟੀਫਿਕੇਟ ਵੰਡਣ ਦੇ ਦੋਸ਼ ਲੱਗੇ ਸਨ। ਫ਼ਿਰੋਜਪੁਰ ਜ਼ਿਲ੍ਹੇ ਨਾਲ ਸਬੰਧਤ ਇਸ ਮਾਮਲੇ ਦੀ ਜਾਂਚ ਐਸ.ਪੀ ਡੀ ਰਣਧੀਰ ਕੁਮਾਰ ਵਲੋਂ ਕੀਤੀ ਗਈ ਸੀ, ਜਿਸਦੇ ਆਧਾਰ ’ਤੇ ਇਹ ਕਾਰਵਾਈ ਕਰਦਿਆਂ ਫ਼ਿਰੋਜਪੁਰ ਸਿਟੀ ਦੇ ਡੀਐਸਪੀ ਸੁਰਿੰਦਰਪਾਲ ਬਾਂਸਲ ਅਤੇ ਉਸਦੇ ਸਾਥੀਆਂ ਵਿਰੁਧ ਥਾਣਾ ਕੈਂਟ ਵਿਚ ਪਰਚਾ ਦਰਜ਼ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਡੀਐਸਪੀ ਸੁਰਿੰਦਰਪਾਲ ਵਿਰੁਧ ਸਿਕਾਇਤਾਂ ਮਿਲ ਰਹੀਆਂ ਸਨ ਕਿ ਇਸਦੇ ਕੁੱਝ ਜਰਾਇਮ ਪੇਸ਼ਾ ਲੋਕਾਂ ਨਾਲ ਮਿਲਕੇ ਇੱਕ ਗਿਰੋਹ ਬਣਾਇਆ ਹੋਇਆ ਹੈ ਜੋ ਪੁਲਿਸ ਜਾਂਚਾਂ ਦੇ ਨਾਂ ’ਤੇ ਲੋਕਾਂ ਕੋਲੋਂ ਮੋਟੀਆਂ ਰਕਮਾਂ ਵਸੂਲਦੇ ਸਨ।
ਵਿਜੀਲੈਂਸ ਵੱਲੋਂ ਰਿਸ਼ਵਤ ਦੇ ਦੋਸ਼ਾਂ ਹੇਠ ਕਾਬੂ ਕੀਤਾ ਮਿਲਕ ਪਲਾਂਟ ਦਾ ਮੈਨੇਜਰ ਨਿਕਲਿਆਂ ਕਰੋੜਪਤੀ
ਇਸ ਗਿਰੋਹ ’ਚ ਡੀਐਸਪੀ ਦਾ ਮੁੱਖ ਸਾਥੀ ਗੁਰਮੇਜ ਸਿੰਘ ਨਾਂ ਦਾ ਵਿਅਕਤੀ ਸੀ, ਜਿਸਦੇ ਉਪਰ ਸਾਲ 2022 ਵਿਚ ਰੇਲਵੇ ਵਿਭਾਗ ਵਿਚ ਨੌਕਰੀ ਦਿਵਾਉਣ ਦੇ ਨਾਂ ’ਤੇ ਸੱਤ ਲੱਖ ਰੁਪਏ ਠੱਗੀ ਮਾਰਨ ਦਾ ਮਾਮਲਾ ਦਰਜ਼ ਕੀਤਾ ਗਿਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਗੁਰਮੇਜ ਸਿੰਘ ਨੂੰ ਵੀ ਇਸੇ ਡੀਐਸਪੀ ਨੇ ਬਿਨ੍ਹਾਂ ਸਬੂਤਾਂ ਤੋਂ ਬੇਗੁਨਾਹ ਕਰਾਰ ਦੇ ਦਿੱਤਾ ਸੀ। ਜਿਸਤੋਂ ਬਾਅਦ ਦੋਨਾਂ ਦੀ ਦੋਸਤੀ ਹੋ ਗਈ ਤੇ ਮੁੜਕੇ ਇੰਨ੍ਹਾਂ ਨੇ ਮੋਟੀਆਂ ਰਕਮਾਂ ਲੈ ਕੇ ਬੇਗੁਨਾਹੀ ਦੇ ਸਰਟੀਫਿਕੇਟ ਦਾ ਧੰਦਾ ਚਲਾ ਲਿਆ। ਮੁਢਲੀ ਜਾਂਚ ਦੌਰਾਨ ਪੁਲਿਸ ਦੇ ਹੱਥ ਇਹ ਵੀ ਸੂਚਨਾ ਲੱਗੀ ਹੈ ਕਿ ਡੀਐਸਪੀ ਸਾਹਿਬ ਇੰਨ੍ਹੀਂ ਬਹਾਦਰੀ ਦੇ ਨਾਲ ਇਹ ਧੰਦਾ ਚਲਾ ਰਹੇ ਸਨ ਕਿ ਰਿਸਵਤ ਦੇ ਪੈਸੇ ਵੀ ਅਪਣੇ ਤੇ ਆਪਣੇ ਜਾਣਕਾਰਾਂ ਦੇ ਖ਼ਾਤਿਆਂ ਵਿਚ ਪਵਾ ਰਹੇ ਸਨ।
ਪੌਣੇ ਚਾਰ ਕਿਲੋ ਸੋਨੇ ਦੀ ਲੁੱਟ ਦਾ ਮਾਮਲਾ: ਪੁਲਿਸ ਮੁਲਾਜਮਾਂ ਦਾ ਸਾਥ ਦੇਣ ਵਾਲਾ ਸਰਪੰਚ ਵੀ ਗ੍ਰਿਫਤਾਰ
ਪਤਾ ਲੱਗਿਆ ਹੈ ਕਿ ਡੀਐਸਪੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸਦੀ ਸਰਕਾਰੀ ਅਤੇ ਲੁਧਿਆਣਾ ਸਥਿਤ ਪ੍ਰਾਈਵੇਟ ਰਿਹਾਇਸ਼ ਦੀ ਵੀ ਤਲਾਸ਼ੀ ਲਈ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਵਿਚ ਕੁੱਝ ਹੋਰ ਵਿਅਕਤੀ ਵੀ ਸ਼ਾਮਲ ਹਨ, ਜਿੰਨ੍ਹਾਂ ਬਾਰੇ ਜਲਦੀ ਹੀ ਖ਼ੁਲਾਸਾ ਕੀਤਾ ਜਾਵੇਗਾ। ਦਸਣਾ ਬਣਦਾ ਹੈ ਕਿ ਗੁਰਮੇਜ ਸਿੰਘ ਪਹਿਲਾਂ ਇੱਕ ਹੋਰ ਮਾਮਲੇ ਵਿਚ ਪੁਲਿਸ ਕੋਲ ਹੈ।