ਸਾਬਕਾ ਪੱਤਰਕਾਰ ਚੰਦਰ ਪ੍ਰਕਾਸ਼ ਨੂੰ ਸਦਮਾ, ਪਿਤਾ ਦਾ ਹੋਇਆ ਦਿਹਾਂਤ

Date:

spot_img

 

ਬਠਿੰਡਾ, 7 ਦਸੰਬਰ: ਸਾਬਕਾ ਸੀਨੀਅਰ ਪੱਤਰਕਾਰ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ ਚੰਦਰ ਪ੍ਰਕਾਸ਼ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਏਜੀਐਮ ਸੁਦਰਸ਼ਨ ਗੋਇਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਪਿਛਲੇ ਦਿਨੀਂ ਉਨ੍ਹਾਂ ਦੇ ਪਿਤਾ ਸ਼੍ਰੀ ਰੋਸ਼ਨ ਲਾਲ ਸਾਬਕਾ ਸੁਪਰਡੈਂਟ ਨਗਰ ਨਿਗਮ ਦਾ ਦਿਹਾਂਤ ਹੋ ਗਿਆ। ਇਲਾਕੇ ਦੇ ਪੱਤਰਕਾਰਾਂ, ਉਚ ਅਧਿਕਾਰੀਆਂ, ਵੱਖ ਵੱਖ ਸਿਆਸੀ ਧਿਰਾਂ ਤੋਂ ਇਲਾਵਾ ਆਮ ਸ਼ਹਿਰ ਵਾਸੀਆਂ ਵੱਲੋਂ ਚੰਦਰ ਪ੍ਰਕਾਸ਼ ਦੇ ਪ੍ਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।

ਬੇਗੁਨਾਹੀ ਦੇ ‘ਸਰਟੀਫਿਕੇਟ’ ਵੰਡਣ ਵਾਲਾ ਪੰਜਾਬ ਪੁਲਿਸ ਦਾ ਡੀਐਸਪੀ ਕਾਬੂ

ਇਸਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪ੍ਰਵਾਰ ਨਾਲ ਉਚੇਚੇ ਤੌਰ ’ਤੇ ਦੁੱਖ ਪ੍ਰਗਟਾਉਣ ਬਠਿੰਡਾ ਪੁੱਜੇ। ਇਸ ਦੌਰਾਨ ਚੰਦਰ ਪ੍ਰਕਾਸ਼ ਨੇ ਦਸਿਆ ਕਿ ਮਹਰੂਮ ਪਿਤਾ ਜੀ ਦੀ ਆਤਮਿਕ ਸ਼ਾਂਤੀ ਲਈ ਆਗਾਮੀ 12 ਦਸੰਬਰ ਨੂੰ ਦੁਪਿਹਰ 1 ਤੋਂ 2 ਵਜੇਂ ਤੱਕ ਸਥਾਨਕ ਅਨਾਜ਼ ਮੰਡੀ ਕੋਲ ਸਥਿਤ ਲਾਰਡ ਰਾਮਾ ਹਾਲ ਦੇ ਵਿਚ ਸਮਾਗਮ ਕੀਤਾ ਜਾਵੇਗਾ।

 

spot_img
spot_img

Share post:

Popular

More like this
Related