ਦੁਖਦਾਈ ਖ਼ਬਰ: ਵਿਆਹ ਦੇ ਦੂਜੇ ਦਿਨ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਮੌਤ

Date:

spot_img

ਗਿੱਦੜਬਾਹਾ,15 ਦਸੰਬਰ: ਬੀਤੀ ਦੇਰ ਸ਼ਾਮ ਬਠਿੰਡਾ ਰੋਡ ਉਪਰ ਟਰੱਕ ਤੇ ਕਾਰ ਵਿਚਕਾਰ ਹੋਏ ਇਕ ਭਿਆਨਕ ਹਾਦਸੇ ਵਿੱਚ ਕਾਰ ਸਵਾਰ ਇੱਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਵੱਡੀ ਗੱਲ ਇਹ ਵੀ ਪਤਾ ਚੱਲੀ ਹੈ ਕਿ ਮਿਰਤਕ ਨੌਜਵਾਨ ਦਾ ਵਿਆਹ ਦੋ ਦਿਨ ਪਹਿਲਾਂ ਹੀ ਹੋਇਆ ਸੀ ਅਤੇ ਹਾਲੇ ਤੱਕ ਘਰ ਵਿੱਚੋਂ ਵਿਆਹ ਲਈ ਲਗਾਏ ਹੋਏ ਟੈਂਟ ਵੀ ਨਹੀਂ ਪੁੱਟੇ ਗਏ ਸਨ।

ਪੰਜਾਬ ਪੁਲਿਸ ਐਕਸ਼ਨ ਮੋਡ ‘ਚ: ਹੁਣ ਮਾਨਸਾ ਵਿੱਚ ਪੁਲਿਸ ਮੁਕਾਬਲੇ ‘ਚ ਗੈਂਗਸਟਰ ਜ਼ਖਮੀ

ਸੂਚਨਾ ਮੁਤਾਬਕ ਇਹ ਨੌਜਵਾਨ ਵਿਆਹ ਵਿਚ ਪਹਿਨੀਂ ਹੋਈ ਸ਼ੇਰਵਾਨੀ ਵਾਪਸ ਕਰਕੇ ਘਰ ਆਪਣੀ ਸਵਿਫ਼ਟ ਡਿਜ਼ਾਇਨ ਕਾਰ ‘ਤੇ ਵਾਪਸ ਆ ਰਿਹਾ ਸੀ ਕਿ ਭਿਸੀਆਣਾ ਕੋਲ ਇਹ ਘਟਨਾ ਵਾਪਰ ਗਈ। ਜਿਸਦੇ ਚੱਲਦੇ ਵਿਆਹ ਵਾਲੇ ਘਰ ਨੌਜਵਾਨ ਦੀ ਮੌਤ ਕਾਰਨ ਹੁਣ ਸੱਥਰ ਵਿਛ ਗਏ ਹਨ। ਮਿਰਤਕ ਨੌਜਵਾਨ ਦੀ ਪਹਿਚਾਣ ਸੰਦੀਪ ਸਿੰਘ ਪੁੱਤਰ ਸੋਮਪਾਲ ਸਿੰਘ ਪਟਵਾਰੀ ਵਾਸੀ ਪਿੰਡ ਕੋਟਭਾਈ ਦੇ ਤੌਰ ਤੇ ਹੋਈ ਹੈ।

ਭਗਵੰਤ ਮਾਨ ਵੱਲੋਂ ਗੈਂਗਸਟਰਾਂ ਨਾਲ ਸਖ਼ਤੀ ਨਾਲ ਨਿਪਟਣ ਦਾ ਐਲਾਨ

ਉਧਰ ਹਲਕਾ ਗਿੱਦੜਬਾਹਾ ਦੇ ਅਕਾਲੀ ਦਲ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਇਸ ਅਣਹੋਣੀ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਪਰਵਾਰ ਉਪਰ ਇਸ ਤਰਾਂ ਦਾ ਕਹਿਰ ਤੇ ਦੁੱਖਾਂ ਦਾ ਪਹਾੜ ਟੁੱਟੇਗਾ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਿਆਂ ਨੌਜਵਾਨ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਕਿਹਾ ਹੈ।

ਸੁਖਬੀਰ ਸਿੰਘ ਬਾਦਲ ਨੇ ਅਕਾਲੀ ਸਰਕਾਰ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਮੁਆਫੀ ਮੰਗੀ

ਇਕ ਹੋਰ ਹਾਦਸੇ ਵਿੱਚ ਬਾਹਰਵੀਂ ਜਮਾਤ ਦੇ ਵਿਦਿਆਰਥੀ ਦੀ ਹੋਈ ਮੌਤ
ਡੇਰਾ ਬਾਬਾ ਨਾਨਕ: ਉਧਰ ਬੀਤੇ ਕੱਲ੍ਹ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਚ ਵਾਪਰੇ ਇਕ ਹੋਰ ਹਾਦਸੇ ਵਿੱਚ ਬਾਹਰਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਦੂਜਾ ਸਾਥੀ ਜ਼ਖ਼ਮੀ ਹੋ ਗਿਆ। ਘਟਨਾ ਸਮੇਂ ਮ੍ਰਿਤਕ ਵਿਦਾਅਰਥੀ ਲਵਪ੍ਰੀਤ ਸਿੰਘ ਆਪਣੇ ਸਾਥੀ ਰੋਹਿਤ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਸਕੂਲ ਜਾ ਰਿਹਾ ਸੀ। ਇਸ ਦੌਰਾਨ ਰਾਸਤੇ ਵਿਚ ਇਕ ਸਕੂਲ ਬੱਸ ਦੀ ਲਪੇਟ ਵਿਚ ਆਉਣ ਕਾਰਨ ਇਹ ਘਟਨਾ ਵਾਪਰ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here

spot_img

Share post:

Popular

More like this
Related

सत्ता हमारे लिए सुख भोगने का साधन नहीं, बल्कि सेवा का माध्यम है: मुख्यमंत्री नायब सिंह सैनी

👉मुख्यमंत्री ने नारनौल में ‘नमो कमल’ का किया उद्घाटन कहा:...