ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਨਿਮਰਤਾ ਨਾਲ ਪੇਸ਼ ਆਉਣ ਲਈ ਪੰਜਾਬ ਪੁਲਿਸ ਦੇ ਟਰੈਫਿਕ ਪੁਲਿਸ ਮੁਲਾਜ਼ਮਾਂ ਦਾ ਸਨਮਾਨ

0
50

👉ਬਟਾਲਾ ਟਰੈਫਿਕ ਟੀਮ ਨੇ ਚਲਾਨ ਕਰਨ ਦੀ ਥਾਂ ਡਰਾਈਵਰਾਂ ਨੂੰ ਕੀਤਾ ਜਾਗਰੂਕ, ਅੱਗੇ ਤੋਂ ਚਲਾਨ ਕਰਨ ਦੀ ਦਿੱਤੀ ਚੇਤਾਵਨੀ
👉ਏਡੀਜੀਪੀ ਰਾਏ ਨੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਦਿੱਤੇ ਪ੍ਰਸ਼ੰਸਾ ਪੱਤਰ
Chandigarh News:ਟਰੈਫਿਕ ਪੁਲਿਸ ਨੂੰ ਹੌਂਸਲਾ ਅਫਜ਼ਾਈ ਦੇਣ ਦੇ ਮੱਦੇਨਜ਼ਰ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਟਰੈਫਿਕ ਅਮਰਦੀਪ ਸਿੰਘ ਰਾਏ ਨੇ, ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕਰਨ ਦੀ ਬਜਾਏ, ਉਨ੍ਹਾਂ ਪ੍ਰਤੀ ਨਿਮਰ ਅਤੇ ਜਾਗਰੂਕ ਰਵੱਈਆ ਅਪਣਾਉਣ ਲਈ, ਬਟਾਲਾ ਦੇ ਚਾਰ ਟਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ।ਸਨਮਾਨਿਤ ਕੀਤੇ ਗਏ ਪੁਲਿਸ ਮੁਲਾਜ਼ਮਾਂ ਵਿੱਚ ਇੰਚਾਰਜ ਟਰੈਫਿਕ ਸਟਾਫ ਬਟਾਲਾ ਇੰਸਪੈਕਟਰ ਸੁਰਿੰਦਰ ਸਿੰਘ, ਉਨ੍ਹਾਂ ਦੇ ਟੀਮ ਮੈਂਬਰ ਏ.ਐਸ.ਆਈ. ਰਣਜੀਤ ਸਿੰਘ, ਏ.ਐਸ.ਆਈ. ਸੁਖਵਿੰਦਰ ਸਿੰਘ ਅਤੇ ਹੋਮ ਗਾਰਡ ਸ਼ਮਸ਼ੇਰ ਸਿੰਘ ਸ਼ਾਮਲ ਹਨ।

ਇਹ ਵੀ ਪੜ੍ਹੋ  ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਕੀਤੀਆਂ ਤਿਆਰੀਆਂ ਮੁਕੰਮਲ 

ਏਡੀਜੀਪੀ ਅਮਰਦੀਪ ਸਿੰਘ ਰਾਏ ਨੇ ਟਰੈਫਿਕ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਮਿਸਾਲੀ ਆਚਰਣ ਲਈ ਪ੍ਰਸ਼ੰਸਾ ਪੱਤਰ (ਕਲਾਸ-1) ਅਤੇ ਨਕਦ ਇਨਾਮ ਭੇਟ ਕੀਤੇ।ਇਹ ਪਹਿਲਕਦਮੀ ਉਸ ਸਮੇਂ ਸੁਰਖੀਆਂ ਵਿੱਚ ਆਈ, ਜਦੋਂ ਇੱਕ ਵਾਇਰਲ ਵੀਡੀਓ ਸਾਹਮਣੇ ਆਈ , ਜਿਸ ਵਿੱਚ ਟਰੈਫਿਕ ਪੁਲਿਸ ਮੁਲਾਜ਼ਮ ਉਲੰਘਣਾ ਕਰਨ ਵਾਲੇ ਵਿਅਕਤੀ , ਜਿਸਨੇ ਆਪਣੀ ਕਾਰ ਸੜਕ ਦੇ ਵਿਚਕਾਰ ਖੜ੍ਹੀ ਕਰ ਦਿੱਤੀ ਸੀ, ਨਾਲ ਬੜੀ ਹਲੀਮੀ ਨਾਲ ਗੱਲਬਾਤ ਕਰ ਰਹੇ ਸਨ। ਹੈਰਾਨੀ ਜਨਕ ਗੱਲ ਇਹ ਸੀ ਕਿ ਡਰਾਇਵਰ ਦਾ ਚਲਾਨ ਕਰਨ ਦੀ ਬਜਾਏ, ਅਧਿਕਾਰੀਆਂ ਨੇ ਉਸ ਨੂੰ ਬੜੀ ਨਿਮਰਤਾ ਨਾਲ ਅਜਿਹੀਆਂ ਉਲੰਘਣਾਵਾਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਬਾਰੇ ਸਮਝਾਇਆ ਅਤੇ ਦੱਸਿਆ ਕਿ ਕਿਵੇਂ ਲਾਪਰਵਾਹੀ ਨਾਲ ਕੀਤੀ ਪਾਰਕਿੰਗ ਘਾਤਕ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ।ਉਨ੍ਹਾਂ ਨੇ ਡਰਾਇਵਰ ਨੂੰ ਇਸ ਵਾਰ ਇਹ ਚੇਤਾਵਨੀ ਦੇ ਕੇ ਛੱਡ ਦਿੱਤਾ ਕਿ ਅਜਿਹੇ ਅਪਰਾਧ ਵਾਰ-ਵਾਰ ਬਰਦਾਸ਼ਤ ਨਹੀਂ ਕੀਤੇ ਜਾਣਗੇ।

ਇਹ ਵੀ ਪੜ੍ਹੋ  ਵਿਜੀਲੈਂਸ ਬਿਊਰੋ ਨੇ ਮੋਟਰ ਵਹੀਕਲ ਇੰਸਪੈਕਟਰ ਨੂੰ 3,600 ਰੁਪਏ ਰਿਸ਼ਵਤ ਲੈਂਦੇ ਕੀਤਾ ਰੰਗੇ ਹੱਥੀਂ ਕਾਬੂ

ਏਡੀਜੀਪੀ ਅਮਰਦੀਪ ਸਿੰਘ ਰਾਏ ਨੇ ਟੀਮ ਦੇ ਵਿਵਹਾਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ‘‘ਮੈਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਵੱਲੋਂ ਬੜੀ ਹਮਦਰਦੀ ਤੇ ਸੁਚੱਜਤਾ ਨਾਲ ਮੌਕਾ ਸੰਭਾਲਣ ਦੇ ਤਰੀਕੇ ਤੋਂ ਪ੍ਰਭਾਵਿਤ ਹੋਇਆ ਹਾਂ। ਅਸੀਂ ਪੰਜਾਬ ਭਰ ਦੇ ਸਾਰੇ ਟਰੈਫਿਕ ਕਰਮਚਾਰੀਆਂ ਨੂੰ ਅਜਿਹੀ ਦੋਸਤਾਨਾ ਪਹੁੰਚ ਅਪਣਾਉਣ ਲਈ ਜਾਗਰੂਕ ਕਰਨ ਦੀ ਯੋਜਨਾ ਬਣਾ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕ ਜੁਰਮਾਨੇ ਦੇ ਡਰੋਂ ਨਹੀਂ ਸਗੋਂ ਜਾਗਰੂਕਤਾ ਨਾਲ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ।’’ਇੰਸਪੈਕਟਰ ਸੁਰਿੰਦਰ ਸਿੰਘ ਨੇ ਟੀਮ ਵੱਲੋਂ ਬੋਲਦਿਆਂ, ਇਸ ਮਾਣ-ਸਨਮਾਨ ਲਈ ਧੰਨਵਾਦ ਕੀਤਾ ਅਤੇ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਹਨਾਂ ਕਿਹਾ, ‘‘ਸਾਡਾ ਉਦੇਸ਼ ਡਰਾਈਵਰਾਂ ਨੂੰ ਉਲੰਘਣਾਵਾਂ ਦੇ ਨਤੀਜਿਆਂ ਬਾਰੇ ਸਮਝਾਉਣਾ ਹੈ, ਨਾ ਕਿ ਸਿਰਫ਼ ਉਨ੍ਹਾਂ ਨੂੰ ਸਜ਼ਾ ਦੇਣਾ,’’।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here