Bathinda News: Punjab Police ‘ਚ ਬੀਤੀ ਦੇਰ ਹੋਏ ਤਬਾਦਲਿਆਂ ਦੇ ਵਿਚ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ 19 ਡੀਐਸਪੀਜ਼ (DSP) ਬਦਲ ਦਿੱਤੇ ਗਏ ਹਨ। ਪੰਜਾਬ ਦੇ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਤਬਾਦਲੇ ਕੀਤੇ ਗਏ ਹਨ। ਬਦਲੇ ਗਏ ਅਧਿਕਾਰੀਆਂ ਵਿਚ ਜਿਆਦਾਤਰ ਗ੍ਰਹਿ ਜਿਲ੍ਹੇ, 3 ਸਾਲ ਤੋਂ ਵੱਧ ਜ਼ਿਲ੍ਹੇ ਵਿਚ ਤੈਨਾਤੀ ਜਾਂ ਪਿਛਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਕਰਵਾਉਣ ਵਾਲੇ ਅਧਿਕਾਰੀ ਸ਼ਾਮਲ ਹਨ।
ਇਹ ਵੀ ਪੜ੍ਹੋ 👉Punjab Police ‘ਚ ਵੱਡਾ ਫ਼ੇਰਬਦਲ; 274 DSP ਬਦਲੇ, ਦੇਖੋ List
ਜਾਰੀ ਸੂਚੀ ਮੁਤਾਬਕ ਬਠਿੰਡਾ ਸਿਟੀ ਦੇ ਡੀਐਸਪੀ-1 ਅੰਮ੍ਰਿਤਪਾਲ ਸਿੰਘ ਭਾਟੀ ਨੂੰ ਬਦਲ ਕੇ ਡੀਐਸਪੀ ਮਾਨਸਾ ਲਗਾਇਆ ਗਿਆ ਹੈ ਤੇ ਉਨ੍ਹਾਂ ਦੀ ਜਗ੍ਹਾਂ ਰਾਮਪੁਰਾ ਫ਼ੂਲ ਵਿਖੇ ਤੈਨਾਤ ਡੀਐਸਪੀ ਮਨੋਜ਼ ਕੁਮਾਰ ਨੂੰ ਇੱਥੈ ਲਗਾਇਆ ਗਿਆ। ਜਦਕਿ ਪਟਿਆਲਾ ਤੋਂ ਬਦਲ ਕੇ ਆਏ ਡੀਐਸਪੀ ਗੁਰਵੀਰ ਸਿੰਘ ਨੂੰ ਰਾਮਪੁਰਾ ਫ਼ੂਲ ਸਬ ਡਿਵੀਜ਼ਨ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਡੀਐਸਪੀ ਭੁੱਚੋਂ ਪ੍ਰਿਤਪਾਲ ਸਿੰਘ ਨੂੰ ਲਹਿਰਾਗਾਗਾ ਅਤੇ ਲੁਧਿਆਣਾ ਤੋਂ ਅੰਗਰੇਜ਼ ਸਿੰਘ ਨੂੰ ਡੀਐਸਪੀ ਭੁੱਚੋਂ ਲਗਾਇਆ ਗਿਆ। ਮੁਕਤਸਰ ਵਿਖੇ ਤੈਨਾਤ ਡੀਐਸਪੀ ਜਸਪਾਲ ਸਿੰਘ ਨੂੰ ਡੀਐਸਪੀ ਐਨਡੀਪੀਐਸ ਬਠਿੰਡਾ, ਰਸ਼ਵਿੰਦਰ ਸਿੰਘ ਇੰਟੈਲੀਜੈਂਸ ਵਿੰਗ ਨੂੰ ਡੀਐਸਪੀ ਮੋੜ ਅਤੇ ਡੀਐਸਪੀ ਜਸਵਰਿੰਦਰ ਸਿੰਘ ਨੂੰ ਡੀਐਸਪੀ ਧੁਰੀ ਲਗਾਇਆ ਗਿਆ। ਬਠਿੰਡਾ ਦੇ ਡੀਐਸਪੀ ਡੀ ਸੰਦੀਪ ਸਿੰਘ ਭਾਟੀ ਨੂੰ ਫ਼ਾਜਲਿਕਾ ਅਤੇ ਕਰਮਜੀਤ ਸਿੰਘ ਡੀਐਸਪੀ ਐਨਡੀਪੀਸੀ ਖੰਨਾ ਨੂੰ ਡੀਐਸਪੀ ਡੀ ਬਠਿੰਡਾ ਤੈਨਾਤ ਕੀਤਾ ਗਿਆ।
ਇਹ ਵੀ ਪੜ੍ਹੋ 👉Mohali Police ਵੱਲੋਂ .32 ਬੋਰ ਦੇ ਨਾਜਾਇਜ਼ ਪਿਸਤੌਲ ਅਤੇ ਇੱਕ ਜ਼ਿੰਦਾ ਕਾਰਤੂਸ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
ਕਪਿਲ ਕੌਸ਼ਲ ਡੀਐਸਪੀ ਨੂੰ ਅੰਮ੍ਰਿਤਸਰ ਨੂੰ ਡੀਐਸਪੀ ਤਲਵੰਡੀ ਸਾਬੋ ਅਤੇ ਡੀਐਸਪੀ ਤਲਵੰਡੀ ਸਾਬੋ ਜਸਜੋਤ ਸਿੰਘ ਨੂੰ ਬਰਨਾਲਾ, ਡੀਐਸਪੀ ਤਪਾ ਜਸਕਰਨ ਸਿੰਘ ਨੂੰ ਡੀਐਸਪੀ ਬਠਿੰਡਾ ਦਿਹਾਤੀ ਲਗਾਇਆ ਗਿਆ। ਬਠਿੰਡਾ ਵਿਖੇ ਡੀਐਸਪੀ ਹੈਡਕੁਆਟਰ ਤੈਨਾਤ ਰਾਹੁਲ ਭਾਰਦਵਾਜ਼ ਨੂੰ ਫ਼ਰੀਦਕੋਟ ਅਤੇ ਪਵਨ ਕੁਮਾਰ ਡੀਐਸਪੀ ਖੰਨਾ ਨੂੰ ਡੀਐਸਪੀ ਹੈਡਕੁਆਟਰ ਲਗਾਇਆ ਗਿਆ। ਇਸੇ ਤਰ੍ਹਾਂ ਡੀਐਸਪੀ ਕਰਮਜੀਤ ਸਿੰਘ ਐਨਡੀਪੀਐਸ ਬਠਿੰਡਾ ਨੂੰ ਮੁਕਤਸਰ ਤੇ ਡੀਐਸਪੀ ਮੁਖਤਿਆਰ ਸਿੰਘ ਨੂੰ ਡੀਐਸਪੀ ਐਨਡੀਪੀਐਸ ਬਠਿੰਡਾ ਲਗਾਇਆ ਗਿਆ। ਡੀਐਸਪੀ ਰਾਜੀਵ ਰਾਏ ਨੂੰ ਕ੍ਰਾਇਮ ਅਗੈਂਸਟ ਵੂਮੈਂਨ ਬਠਿੰਡਾ ਲਗਾਇਆ ਗਿਆ। ਗੁਰਪ੍ਰੀਤ ਸਿੰਘ ਡੀਐਸਪੀ ਕ੍ਰਾਇਮ ਅਗੈਂਸਟ ਵੂਮੈਂਨ ਬਠਿੰਡਾ ਨੂੰ ਸਪੈਸ਼ਲ ਬ੍ਰਾਂਚ ਬਠਿੰਡਾ ਅਤੇ ਡੀਐਸਪੀ ਕਮਾਂਡ ਸੈਂਟਰ ਸੰਜੀਵ ਕੁਮਰ ਬਠਿੰਡਾ ਨੂੰ ਡੀਐਸਪੀ 5ਵੀਂ ਕਮਾਂਡੋ ਬਟਾਲੀਅਨ ਬਠਿੰਡਾ ਵਿਖੇ ਨਵੀਂ ਤੈਨਾਤੀ ਦਿੱਤੀ ਗਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













