👉5% ਵਾਧੂ ਕੋਸ਼ਿਸ਼ ਕਰਨ ਨਾਲ ਆਉਂਦੀ ਹੈ ਕੰਮ ਵਿੱਚ ਉੱਤਮਤਾ : ਮਨਰਾਜ ਗਰੇਵਾਲ ਸ਼ਰਮਾ
👉ਮਹਿਲਾ ਅਧਿਕਾਰੀਆਂ ਨੂੰ ਐਸ.ਐਚ.ਓ. ਵਰਗੀਆਂ ਮੋਹਰੀ ਤੇ ਅਹਿਮ ਭੂਮਿਕਾਵਾਂ ਨਿਭਾਉਣ ਲਈ ਸਰਗਰਮੀ ਨਾਲ ਅੱਗੇ ਆਉਣ ਦੀ ਲੋੜ: ਵਿਸ਼ੇਸ਼ ਡੀ.ਜੀ.ਪੀ. ਗੁਰਪ੍ਰੀਤ ਕੌਰ ਦਿਓ
Jalandhar News : Punjab Police (ਪੰਜਾਬ ਪੁਲਿਸ), ਆਰ.ਸੀ.ਟੀ. ਐਨ.ਜੀ.ਓ.— ਜਮੀਲ ਪਾਵਰਟੀ ਐਕਸ਼ਨ ਲੈਬ (ਜੇ-ਪਾਲ) ਅਤੇ ਹਾਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ, ‘ Çਲੰਗ ਸੰਵੇਦਨਸ਼ੀਲਤਾ ਅਤੇ ਮੇਨਸਟ੍ਰੀਮਿੰਗ ਆਫ਼ ਵਿਮੈਨ ਇਨ ਪੰਜਾਬ ਪੁਲਿਸ’ ਵਿਸ਼ੇ ’ਤੇ ਅਧਾਰਤ ਸਾਲ ਭਰ ਚੱਲਣ ਵਾਲੀ ਸਿਖਲਾਈ ਪਹਿਲਕਦਮੀ ਅੱਜ 134 ਸਾਲ ਪੁਰਾਣੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ (ਐਮਆਰਐਸਪੀਪੀਏ), ਫਿਲੌਰ ਵਿਖੇ ਸਫਲਤਾਪੂਰਵਕ ਮੁਕੰਮਲ ਹੋਈ। ਅੱਜ, ਤੀਜੇ ਗੇੜ ਦਾ ਆਖਰੀ ਦਿਨ ਗਰੁੱਪ ਟੀ1 ਸੀ—ਸਿਰਫ਼ ਔਰਤਾਂ ਲਈ ਸਮੂਹ ਤੇ ਕੇਂਦਰਿਤ ਰਿਹਾ, ਜਿਸ ਵਿੱਚ ਸੂਬੇ ਭਰ ਵਿੱਚ ਮਹਿਲਾ ਹੈਲਪਡੈਸਕਾਂ ’ਤੇ ਤਾਇਨਾਤ ਪੰਜਾਬ ਪੁਲਿਸ ਮਹਿਲਾ ਮਿੱਤਰ ਸ਼ਾਮਲ ਹੋਈਆਂ।ਇਸ ਸਿਖਲਾਈ ਪ੍ਰੋਗਰਾਮ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੀ, ਇੰਡੀਅਨ ਐਕਸਪ੍ਰੈਸ ਦੇ ਰੈਜ਼ੀਡੈਂਟ/ਰਾਸ਼ਟਰੀ ਸੰਪਾਦਕ (ਉੱਤਰੀ) ਮਨਰਾਜ ਗਰੇਵਾਲ ਸ਼ਰਮਾ ਨੇ ਭਾਗ ਲੈਣ ਵਾਲੀਆਂ ਮਹਿਲਾ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਕਿਵੇਂ ਇਸ ਪੁਰਸ਼-ਪ੍ਰਧਾਨ ਖੇਤਰ ਵਿੱਚ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਦਿਆਂ ਪੱਤਰਕਾਰੀ ਵਿੱਚ ਸਨਮਾਨਯੋਗ ਰੁਤਬਾ ਹਾਸਲ ਕੀਤਾ।ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਿਖਰ ’ਤੇ ਪਹੁੰਚਣ ਲਈ ਬਿਨਾਂ ਕਿਸੇ ਸਮਝੌਤੇ ਦੇ ਪੂਰਨ ਸਮਰਪਣ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਆਪਣੇ ਤਜਰਬੇ ਤੋਂ ਦੱਸਿਆ ਕਿ ਹਮੇਸ਼ਾ ‘ 5% ਵਾਧੂ ਕੋਸ਼ਿਸ਼’ ਸਾਨੂੰ ਹੋਰਨਾਂ ਤੋਂ ਵੱਖਰਾ ਤੇ ਅਗਾਂਹਾ ਕਰ ਦਿੰਦੀ ਹੈ। ਉਨ੍ਹਾਂ ਨੇ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਅਡੋਲ ਰਹਿਣ , ਆਪਣੀ ਪੇਸ਼ੇਵਰ ਅਹਿਮੀਅਤ ਬਣਾਉਣ ਅਤੇ ਕੰਮਕਾਜੀ ਥਾਂ ’ਤੇ ਲਿੰਗ ਅਧਾਰਿਤ ਜਾਂ ਅਣਉਚਿਤ ਟਿੱਪਣੀਆਂ ਵਿਰੁੱਧ ਡੱਟ ਕੇ ਬੋਲਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ 👉ਪੰਜਾਬ ਦੇ ਸਿਹਤ ਮੰਤਰੀ ਵੱਲੋਂ ਖੂਨਦਾਨੀਆਂ ਅਤੇ ਨੌਜਵਾਨਾਂ ਨੂੰ ਅੰਗਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ
ਇਸ ਮੌਕੇ ਬੋਲਦਿਆਂ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਪੰਜਾਬ ਪੁਲਿਸ ਦੀ 80,000 ਮੁਲਾਜ਼ਮਾਂ ਦੀ ਮਜ਼ਬੂਤ ਨਫ਼ਰੀ ਵਿੱਚ 11% ਮਹਿਲਾ ਕਰਮਚਾਰੀਆਂ ਨੂੰ ਮਾਣ ਅਤੇ ਸਮਾਨਤਾ ਨਾਲ ਮੁੱਖ ਧਾਰਾ ਵਿੱਚ ਜੋੜਨ ਲਈ ਅਜਿਹੀਆਂ ਸਿਖਲਾਈ ਪਹਿਲਕਦਮੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਮਹਿਲਾ ਅਧਿਕਾਰੀਆਂ ਨੂੰ ਇਹ ਅਹਿਸਾਸ ਦਿਵਾਇਆ ਕਿ ਉਨ੍ਹਾਂ ਨੂੂੰ ਸਨਮਾਨ ਅਤੇ ਬਣਦੀ ਥਾਂ ਤਾਂ ਹੀ ਮਿਲ ਸਕਦੀ ਹੈ ਜੇਕਰ ਉਹ ਆਪਣੇ ਸਵੈ-ਮਾਣ , ਪੇਸ਼ੇਵਰਤਾ, ਦ੍ਰਿੜਤਾ ਅਤੇ ਯੋਗਤਾਵਾਂ ਵਿੱਚ ਪੂਰਨ ਭਰੋਸਾ ਰੱਖਣ। ਉਨ੍ਹਾਂ ਨੇ ਮਹਿਲਾਵਾਂ ਨੂੰ ਪ੍ਰਸ਼ਾਸਨਿਕ ਡੈਸਕਾਂ ਤੋਂ ਅੱਗੇ ਵਧਣ, ਚੁਣੌਤੀਪੂਰਨ ਫੀਲਡ ਅਸਾਈਨਮੈਂਟਾਂ ਨੂੰ ਚੁਣਨ ਅਤੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਵਜੋਂ ਪੋਸਟਿੰਗ ਸਮੇਤ ਫਰੰਟਲਾਈਨ ਲੀਡਰਸ਼ਿਪ ਭੂਮਿਕਾਵਾਂ ਲਈ ਸਰਗਰਮੀ ਨਾਲ ਅੱਗੇ ਆਉਣ ਦੀ ਅਪੀਲ ਕੀਤੀ।ਸਪੈਸ਼ਲ ਡੀਜੀਪੀ ਨੇ ਘਰੇਲੂ ਹਿੰਸਾ ’ਤੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਦੀਆਂ ਪਹਿਲਕਦਮੀਆਂ ਬਾਰੇ ਵੀ ਦੱਸਿਆ, ਜਿਸ ਵਿੱਚ ’ਸਾਂਝ ਰਾਹਤ ਕੇਂਦਰ’ ਪ੍ਰੋਜੈਕਟ ਸ਼ਾਮਲ ਹੈ। ਇਸ ਤੋਂ ਬਾਅਦ ਘਰੇਲੂ ਹਿੰਸਾ ’ਤੇ ਅਧਾਰਤ 15 ਮਿੰਟ ਦੀ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ। ਉਨ੍ਹਾਂ ਕਿਹਾ ਕਿ ਇਹ ਸਬੂਤ-ਅਧਾਰਤ ਪਹਿਲਕਦਮੀ 21ਵੀਂ ਸਦੀ ਦੀਆਂ ਚੁਣੌਤੀਆਂ, ਜਿਨ੍ਹਾਂ ਵਿੱਚ ਸਾਈਬਰ ਅਪਰਾਧ, ਪ੍ਰੌਕਸੀ ਅੱਤਵਾਦ, ਸੰਗਠਿਤ ਗੈਂਗਸਟਰ ਨੈਟਵਰਕ ਅਤੇ ਨਸ਼ਿਆਂ ਦੀ ਵਰਤੋਂ ਸ਼ਾਮਲ ਹਨ, ਨਾਲ ਨਜਿੱਠਣ ਦੇ ਸਮਰੱਥ ਇੱਕ ਸਮਾਵੇਸ਼ੀ, ਭਵਿੱਖ ਮੁਖੀ ਫੋਰਸ ਬਣਾਉਣ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ।
ਇਹ ਵੀ ਪੜ੍ਹੋ 👉DAV College Bathinda ਵਿਖੇ ਟੈਲੀਕਾਮ ਖਪਤਕਾਰ ਸੁਰੱਖਿਆ ਅਤੇ ਸਾਈਬਰ ਸੁਰੱਖਿਆ ਬਾਰੇ ਇੰਟਰੈਕਟਿਵ ਸੈਸ਼ਨ ਆਯੋਜਿਤ
ਇਸ ਤੋਂ ਪਹਿਲਾਂ, ਮਹਾਰਾਸ਼ਟਰ ਕੇਡਰ ਦੀ ਸਾਬਕਾ ਡੀਜੀਪੀ ਮੀਰਨ ਚੱਢਾ ਬੋਰਵਾਂਕਰ ਨੇ 80 ਦੇ ਦਹਾਕੇ ਦੇ ਸ਼ੁਰੂ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਵਜੋਂ ਆਪਣੀਆਂ ਚੁਣੌਤੀਆਂ ਸਾਂਝੀਆਂ ਕੀਤੀਆਂ, ਜਦੋਂ ਉਹ 1981 ਦੇ ਭਾਰਤੀ ਪੁਲਿਸ ਸੇਵਾ (ਆਈਪੀਐਸ) ਬੈਚ ਵਿੱਚ ਇਕਲੌਤੀ ਮਹਿਲਾ ਅਧਿਕਾਰੀ ਸੀ। ਉਨ੍ਹਾਂ ਨੇ ਪੁਣੇ ਯੂਨੀਵਰਸਿਟੀ ਦੇ ਸਹਿਯੋਗ ਨਾਲ ਮਹਾਰਾਸ਼ਟਰ ਪੁਲਿਸ ਵਿੱਚ ਮਹਿਲਾ ਪੁਲਿਸ ਅਧਿਕਾਰੀਆਂ ਦੇ ਸੰਤੁਸ਼ਟੀ ਪੱਧਰ ’ਤੇ ਕੀਤੀ ਗਈ ਇੱਕ ਖੋਜ ਅਤੇ ਉਸ ਦੌਰਾਨ ਜੁਟਾਈ ਅਹਿਮ ਜਾਣਕਾਰੀ ਸਾਂਝੀ ਕੀਤੀ।ਪੰਜਾਬ ਦੇ ਸਾਬਕਾ ਡੀਜੀਪੀ ਆਰ.ਸੀ. ਸਿੰਘ ਨੇ ਸੰਯੁਕਤ ਰਾਸ਼ਟਰ ਵਿੱਚ ਆਪਣੇ ਤਜ਼ਰਬੇ ਸਾਂਝੇ ਕਰਦਿਆ ਦੱਸਿਆ ਕਿ ਸੰਯੁਕਤ ਰਾਸ਼ਟਰ ਵਿੱਚ 50 ਪ੍ਰਤੀਸ਼ਤ ਔਰਤਾਂ ਦੀ ਸ਼ਮੂਲੀਅਤ ਵਾਲੀ ਨੀਤੀ ਅਪਣਾਈ ਗਈ ਸੀ। ਉਨ੍ਹਾਂ ਨੇ ਸਹਾਇਕ ਮੁਖੀ ਵਜੋਂ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ ਜਦੋਂ ਉਨਾਂ ਨੇ ਆਪਣੇ ਅਧੀਨ ਕੰਮ ਕਰਨ ਵਾਲੀਆਂ ਮਹਿਲਾ ਅਧਿਕਾਰੀਆਂ ਨੂੰ ਬਰਾਬਰ ਚੁਣੌਤੀਪੂਰਨ ਭੂਮਿਕਾਵਾਂ ਸੌਂਪੀਆਂ ਅਤੇ ਉਨ੍ਹਾਂ ਫਰਜ਼ਾਂ ਨੂੰ ਪੂਰਾ ਕਰਨ ਲਈ ਢੁਕਵੀਂ ਲੌਜਿਸਟਿਕ ਸਹਾਇਤਾ ਵੀ ਪ੍ਰਦਾਨ ਕੀਤੀ ਸੀ।
ਇਹ ਵੀ ਪੜ੍ਹੋ 👉‘War on drugs’; Fazilka Police ਨੇ 924 ਐਨਡੀਪੀਐਸ ਮਾਮਲਿਆਂ ਵਿੱਚ 1,331 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਇਸ ਮੌਕੇ ’ਤੇ ਵਿਸ਼ੇਸ਼ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਵੀ 51 ਮਾਸਟਰ ਟ੍ਰੇਨਰਾਂ ਨੂੰ ਸੂਬੇ ਭਰ ਵਿੱਚ ਇਸ ਕੈਸਕੇਡਿੰਗ ਸਿਖਲਾਈ ਮਾਡਲ ਨੂੰ ਸਫਲਤਾਪੂਰਵਕ ਲਾਗੂ ਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਲਈ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ।ਇਸ ਦੌਰਾਨ ਇਸ ਨਵੇਕਲੇ ਤੇ ਪ੍ਰਭਾਵੀ ਪ੍ਰੋਜੈਕਟ ਤਹਿਤ ਪੰਜਾਬ ਭਰ ਦੇ 384 ਪੁਲਿਸ ਥਾਣਿਆਂ ਤੋਂ ਲਗਭਗ 1500 ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਗਈ। ਦਸੰਬਰ 2025 ਵਿੱਚ 51 ਮਾਸਟਰ ਟ੍ਰੇਨਰਾਂ ਲਈ ‘ਟ੍ਰੇਨਿੰਗ ਆਫ਼ ਟ੍ਰੇਨਰਜ਼’ (ਟੀਓਟੀ) ਕੋਰਸ ਨਾਲ ਸ਼ੁਰੂ ਹੋਈ, ਇਹ ਪਹਿਲਕਦਮੀ 2026 ਦੇ ਸ਼ੁਰੂ ਵਿੱਚ ਦੋ ਜ਼ਮੀਨੀ ਪੱਧਰ ਦੇ ਜ਼ਿਲ੍ਹਾ-ਪੱਧਰੀ ਦੌਰਾਂ ਵਿੱਚੋਂ ਲੰਘੀ ਅਤੇ ਤਿੰਨ-ਦਿਨਾਂ ਅਕੈਡਮੀ-ਪੱਧਰੀ ਗੇੜ-3 ਵਿੱਚ ਜਾ ਕੇ ਸਮਾਪਤ ਹੋਈ। ਜੇ-ਪਾਲ ਵੱਲੋਂ ਹੁਣ ਸੰਸਥਾਗਤ ਮਾਹੌਲ ਅਤੇ ਕਮਿਊਨਿਟੀ ਪੁਲਿਸਿੰਗ ਅਭਿਆਸਾਂ ’ਤੇ ਪੈਣ ਵਾਲੇ ਲੰਬੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ ਐਂਡਲਾਈਨ ਸਰਵੇਖਣ ਕੀਤਾ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




