👉ਸਿਹਤ ਮੰਤਰੀ ਨੇ ਖੂਨਦਾਨੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਦਿੱਤੀ ਵਧਾਈ; ਸਵੈ-ਇੱਛਤ ਖੂਨਦਾਨ ਨੂੰ ਲੋਕ ਲਹਿਰ ਬਣਾਉਣ ਲਈ ਕੀਤੀ ਅਪੀਲ
Health News: Punjab; ਕੇਂਦਰ ਸਰਕਾਰ ਦੇ ‘ਈ-ਰਕਤਕੋਸ਼’ ਪੋਰਟਲ ’ਤੇ ਦਰਜ ਕੀਤੇ ਸਾਲ 2025 ਦੇ ਅੰਕੜਿਆਂ ਮੁਤਾਬਿਕ ਪੰਜਾਬ ਨੇ ਪ੍ਰਤੀ 10 ਲੱਖ ਆਬਾਦੀ ਪਿੱਛੇ ਸਵੈ-ਇੱਛਾ ਨਾਲ ਖੂਨਦਾਨ ਕਰਨ ਵਿੱਚ ਦੇਸ਼ ਭਰ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਸੂਬੇ ਦਾ ਮਾਣ ਵਧਾਇਆ ਹੈ।ਪੰਜਾਬ ਦੇ ਲੋਕਾਂ, ਸਵੈ-ਇੱਛਤ ਖੂਨਦਾਨੀਆਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਨੇਕ ਮਨੁੱਖਤਾਵਾਦੀ ਜਜ਼ਬੇ ਨੂੰ ਪੰਜਾਬੀਆਂ ਦੀ ਨਿਰਸਵਾਰਥ ਭਾਵਨਾ ਅਤੇ ਹਮਦਰਦੀ ਦਾ ਪ੍ਰਤੀਕ ਦੱਸਿਆ।ਨਵੀਂ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਸਵਰਨ ਜਯੰਤੀ ਆਡੀਟੋਰੀਅਮ ਵਿਖੇ ਕਰਵਾਏ ‘ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ’ (ਐਨਵੀਬੀਡੀਡੀ) 2026 ਦੇ ਸਮਾਗਮ ਦੌਰਾਨ ਸੂਬੇ ਨੂੰ ਅਧਿਕਾਰਤ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ 👉ਚਾਵਲਾ ਬਲਾਤਕਾਰ ਕਾਂਡ; ਆਮ ਆਦਮੀ ਪਾਰਟੀ ਨੇ ਵਲਟੋਹਾ ਤੇ ਬਹਿਰੀਨ ਵਾਲੀ ਬੀਬੀ ਦੀ ਆਡੀਓ ਕੀਤੀ ਜਾਰੀ !
ਇਸ ਸਮਾਗਮ ਵਿੱਚ ਡਾ. ਐਮ. ਸ੍ਰੀਨਿਵਾਸ, ਮੈਂਬਰ (ਸਿਹਤ) ਨੀਤੀ ਆਯੋਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਲਵਨੀਸ਼ ਜੀ. ਕ੍ਰਿਸ਼ਨਾ ਅਤੇ ਐਲ.ਐਚ.ਐਮ.ਸੀ. ਦੀ ਡਾਇਰੈਕਟਰ ਡਾ. ਹਿਮਾਨੀ ਆਹਲੂਵਾਲੀਆ ਵੀ ਉਨ੍ਹਾਂ ਨਾਲ ਮੌਜੂਦ ਸਨ।ਸੂਬੇ ਦੀ ਸ਼ਾਨਦਾਰ ਤੇ ਮਿਸਾਲੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਾਲ 2025-26 ਦੌਰਾਨ ਲੋਕਾਂ ਦੇ ਸਹਿਯੋਗ ਨਾਲ ਲਗਾਏ ਗਏ 6583 ਖੂਨਦਾਨ ਕੈਂਪਾਂ ਰਾਹੀਂ ਪੰਜਾਬ ਭਰ ਵਿੱਚ ਕੁੱਲ 5,44,167 ਯੂਨਿਟ ਖੂਨ ਇਕੱਤਰ ਕੀਤਾ ਗਿਆ। ਸੂਬੇ ਵਿੱਚ ਇਕੱਤਰ ਕੀਤੇ ਗਏ ਕੁੱਲ ਖੂਨ ਦਾ 92 ਫੀਸਦੀ ਹਿੱਸਾ ਸਵੈ-ਇੱਛਤ ਸੀ, ਜਦੋਂ ਕਿ ਸਰਕਾਰੀ ਖੂਨ ਕੇਂਦਰਾਂ ਵਿੱਚ ਇਹ ਯੋਗਦਾਨ 99.6 ਫੀਸਦੀ ਸੀ।ਡਾ. ਬਲਬੀਰ ਸਿੰਘ ਨੇ ਕਿਹਾ, ‘‘ਖੂਨਦਾਨ ਮਨੁੱਖਤਾ ਦੀ ਸੇਵਾ ਦੇ ਸਭ ਤੋਂ ਨੇਕ ਕਾਰਜਾਂ ਵਿੱਚੋਂ ਇੱਕ ਹੈ। ਸਵੈ-ਇੱਛਾ ਨਾਲ ਦਾਨ ਕੀਤੇ ਖੂਨ ਦਾ ਇੱਕ- ਇੱਕ ਯੂਨਿਟ ਗੰਭੀਰ ਹਾਲਤ ਵਾਲੇ ਮਰੀਜ਼ ਲਈ ਜੀਵਨ-ਰੇਖਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਵੈ-ਇੱਛਤ ਖੂਨਦਾਨੀ ਇਸ ਰਾਸ਼ਟਰੀ ਸਨਮਾਨ ਸਭ ਤੋਂ ਪਹਿਲੇ ਤੇ ਅਸਲ ਹੱਕਦਾਰ ਹਨ, ਜਿਨ੍ਹਾਂ ਦੀ ਨੇਕ-ਦਿਲੀ ਤੇ ਅਟੁੱਟ ਉਦਾਰਤਾ ਸਾਡੇ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਬਣਾਉਂਦੀ ਹੈ।’’
ਇਹ ਵੀ ਪੜ੍ਹੋ 👉ਲੋਕ ਨਿਰਮਾਣ ਵਿਭਾਗ ਦੇ 17 SDOs ਨੂੰ ਮਿਲੀ ਤਰੱਕੀ, ਬਣੇ Xen, ਦੇਖੋ ਲਿਸਟ
ਸਿਹਤ ਮੰਤਰੀ ਨੇ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕਾਊਂਸਲ (ਪੀਐਸਬੀਟੀਸੀ), ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ (ਪੀਐਸਏਸੀਐਸ), ਸਰਕਾਰੀ ਅਤੇ ਪ੍ਰਾਈਵੇਟ ਬਲੱਡ ਸੈਂਟਰਾਂ, ਗੈਰ-ਸਰਕਾਰੀ ਸੰਸਥਾਵਾਂ , ਵਿਦਿਅਕ ਅਦਾਰਿਆਂ ਅਤੇ ਹੋਰ ਭਾਈਵਾਲਾਂ ਵੱਲੋਂ ਵੱਡੇ ਪੱਧਰ ’ਤੇ ਜਾਗਰੂਕਤਾ ਫੈਲਾਉਣ ਲਈ ਕੀਤੇ ਗਏ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨੌਜਵਾਨਾਂ ਅਤੇ ਵਿਦਿਆਰਥੀ ਵਲੰਟੀਅਰਾਂ ਦੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਭਵਿੱਖ ਲਈ ਖੂਨ ਦਾਨੀਆਂ ਦਾ ਇੱਕ ਮਜ਼ਬੂਤ ਅਤੇ ਨਿਰੰਤਰ ਚੱਲਣ ਵਾਲੇ ਡੇਟਾਬੇਸ ਤਿਆਰ ਕਰਨ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਬਹੁਤ ਅਹਿਮ ਹੈ।ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਖੂਨ ਸੰਚਾਰ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨਾ ਜਾਰੀ ਰੱਖੇਗੀ, ਸੁਰੱਖਿਅਤ ਖੂਨ ਅਤੇ ਇਸਦੇ ਹੋਰ ਤੱਤਾਂ ਦੀ 24 ਘੰਟੇ ਉਪਲਬਧਤਾ ਯਕੀਨੀ ਬਣਾਏਗੀ ਅਤੇ 100 ਫੀਸਦੀ ਸਵੈ-ਇੱਛਤ ਖੂਨ ਦਾਨ ਨੂੰ ਬਰਕਰਾਰ ਰੱਖੇਗੀ ਤਾਂ ਜੋ ਕਿਸੇ ਵੀ ਮਰੀਜ਼ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਇਹ ਵੀ ਪੜ੍ਹੋ 👉ਸਰਹੱਦ ਪਾਰੋਂ ਚੱਲ ਰਹੇ ਤਸਕਰੀ ਨੈੱਟਵਰਕਾਂ ਨਾਲ ਸਬੰਧਤ ਚਾਰ ਮੁਲਜ਼ਮ 10 ਕਿੱਲੋ ਹੈਰੋਇਨ ਅਤੇ 10 ਪਿਸਤੌਲਾਂ ਸਣੇ ਕਾਬੂ
ਸਾਰੇ ਤੰਦਰੁਸਤ ਅਤੇ ਯੋਗ ਨਾਗਰਿਕਾਂ, ਖਾਸ ਕਰਕੇ ਨੌਜਵਾਨਾਂ ਨੂੰ ਦਿਲੋਂ ਅਪੀਲ ਕਰਦਿਆਂ ਸਿਹਤ ਮੰਤਰੀ ਨੇ ਉਨ੍ਹਾਂ ਨੂੰ ਅੱਗੇ ਆਉਣ ਅਤੇ ਪੰਜਾਬ ਵਿੱਚ ਸਵੈ-ਇੱਛਤ ਖੂਨ ਦਾਨ ਨੂੰ ਨਿਰੰਤਰ ਲੋਕ-ਲਹਿਰ ਬਣਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ, ‘‘ਸਾਡੇ ਵੱਲੋਂ ਦਿੱਤਾ ਥੋੜ੍ਹਾ ਜਿਹਾ ਯੋਗਦਾਨ ਕਿਸੇ ਨੂੰ ਜ਼ਿੰਦਗੀ ਦਾ ਦੂਜਾ ਮੌਕਾ ਦੇ ਸਕਦਾ ਹੈ।’’ਜ਼ਿਕਰਯੋਗ ਹੈ ਕਿ ਇਸ ਕੌਮੀ ਸਨਮਾਨ ਸਮਾਰੋਹ ਵਿੱਚ, ਪੰਜਾਬ ਦੀ ਨੁਮਾਇੰਦਗੀ ਡਾ. ਸੁਨੀਤਾ ਦੇਵੀ (ਜੁਆਇੰਟ ਡਾਇਰੈਕਟਰ, (ਬੀਟੀਐਸ-ਕਮ-ਲੈਬ ਸੇਵਾਵਾਂ, ਪੀਐਸਏਸੀਐਸ), ਪੰਕਜ ਕੁਮਾਰੀ (ਡਿਪਟੀ ਡਾਇਰੈਕਟਰ, ਲੈਬ ਸੇਵਾਵਾਂ, ਪੀਐਸਏਸੀਐਸ), ਡਾ. ਕੇਤਕੀ ਸ਼ਰਮਾ (ਸਹਾਇਕ ਡਾਇਰੈਕਟਰ( ਵੀਬੀਡੀ, ਬੀਟੀਐਸ, ਪੀਐਸਬੀਟੀਸੀ) ਅਤੇ ਅੰਮ੍ਰਿਤ ਰਾਜ (ਦਫ਼ਤਰੀ ਸਹਾਇਕ, ਪੀਐਸਬੀਟੀਸੀ) ਨੇ ਕੀਤੀ, ਅਤੇ ਸੂਬੇ ਦੀ ਤਰਫ਼ੋਂ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



