Friday, May 1, 2026
spot_img
spot_img

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 8ਵੀਂ ਅਤੇ 12ਵੀਂ ਕਲਾਸ ਦੇ ਨਤੀਜੇ

Date:

spot_img

ਚੰਡੀਗੜ੍ਹ, 30 ਅਪ੍ਰੈਲ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਅਤੇ ਬਾਰਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਾਰ ਬਾਰਵੀਂ ਕਲਾਸ ਵਿੱਚ ਮੁੰਡਿਆਂ ਨੇ ਬਾਜ਼ੀ ਮਾਰੀ ਹੈ। ਲੁਧਿਆਣਾ ਦੇ ਇਕਮਪ੍ਰੀਤ ਸਿੰਘ ਨੇ 100 ਫੀਸਦੀ ਅੰਕ ਹਾਸਲ ਕਰਦੇ ਹੋਏ ਪਹਿਲਾ ਦਰਜਾ ਪ੍ਰਾਪਤ ਕੀਤਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਰਵੀਉਦੈ ਸਿੰਘ ਨੇ 100 ਫੀਸਦੀ ਅੰਕ ਹਾਸਲ ਕਰਦੇ ਹੋਏ ਦੂਜਾ ਦਰਜਾ ਪ੍ਰਾਪਤ ਕੀਤਾ ਹੈ ‘ਤੇ ਬਠਿੰਡਾ ਦੇ ਅਸ਼ਵਨੀ ਨੇ 99.80 ਫੀਸਦੀ ਅੰਕ ਹਾਸਲ ਕਰਦੇ ਹੋਏ ਤੀਜਾ ਦਰਜਾ ਪ੍ਰਾਪਤ ਕੀਤਾ ਹੈ।

ਬੋਰਡ ਵੱਲੋਂ ਅਠਵੀਂ ਦਾ ਨਤੀਜਾ ਵੀ ਐਲਾਨ ਦਿੱਤਾ ਗਿਆ ਹੈ। ਅੱਠਵੀਂ ਵਿੱਚ ਇੱਕ ਵਾਰ ਫਿਰ ਤੋਂ ਕੂੜੀਆ ਨੇ ਬਾਜ਼ੀ ਮਾਰਦੇ ਹੋਏ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਹੈ। ਬਠਿੰਡਾ ਦੇ ਹਰਨੂਰਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ ਸੋ ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਅੰਮ੍ਰਿਤਸਰ ਤੋਂ ਗੁਰਲੀਨ ਕੌਰ ਨੇ 99.67 ਫੀਸਦੀ ਅੰਕ ਪ੍ਰਾਪਤ ਕੀਤੇ ਹਨ ‘ਤੇ ਤੀਸਰੇ ਸਥਾਨ ਤੇ ਸੰਗਰੂਰ ਦਾ ਅਰਮਾਨ ਦੀਪ ਸਿੰਘ ਰਿਹਾ ਜਿਸਨੇ 99.50 ਫੀਸਦੀ ਅੰਕ ਪ੍ਰਾਪਤ ਕੀਤੇ ਹਨ।

Share post:

spot_img

Popular

More like this
Related

Punjab News : ਪੰਜਾਬ ਰੋਡਵੇਜ਼, ਪਨ ਬਸ ਅਤੇ PRTC ਦੇ ਕੱਚੇ ਕਾਮਿਆਂ ਨੇ ਕੀਤਾ ਵੱਡਾ ਐਲਾਨ

Punjab News : ਪੰਜਾਬ ਵਿੱਚ ਟਰਾਂਸਪੋਰਟ ਵਿਭਾਗ ਨਾਲ ਜੁੜੇ...

Chandigarh News : ਅਸਥਾਈ ਤੌਰ ‘ਤੇ ਰੋਕੀ ਗਈ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਕਾਰਵਾਈ

Chandigarh News : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ...

Chandigarh News : ‘ਮਜ਼ਦੂਰ ਦਿਵਸ’ ਮੌਕੇ ਵਿਸ਼ੇਸ਼ ਸੈਸ਼ਨ ਨੂੰ ਵੜਿੰਗ ਨੇ ਬਹੁਤ ਦੇਰੀ ਨਾਲ ਚੁੱਕਿਆ ਕਦਮ

Chandigarh News : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ...

Punjab ਦੇ ਮਸ਼ਹੂਰ ਢਾਬੇ ‘ਤੇ ਤੜਕਸਾਰ ਚੱਲੀਆਂ ਗੋ/ਲੀ/ਆਂ; ਪੁਲਿਸ ਵੱਲੋਂ ਜਾਂਚ ਸ਼ੁਰੂ

Nabha News: Punjab ਦੇ ਇੱਕ ਮਸ਼ਹੂਰ ਢਾਬੇ ‘ਤੇ ਤੜਕਸਾਰ...