👉ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹਿਤ ਵੱਖ ਵੱਖ ਖੇਤਰਾਂ ਦੀਆਂ ਨਾਮੀ ਸ਼ਖ਼ਸੀਅਤਾਂ ਨੇ ਦਿੱਤੀ ਨਮ ਅੱਖਾਂ ਨਾਲ ਵਿਦਾਈ
Chandigarh News: ਪੰਜਾਬੀ ਬੋਲੀ ਦੇ ਨਾਮਵਾਰ ਗਾਇਕ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਸਿੰਘ ਮਾਨ ਦੀ ਬੀਤੇ ਕੱਲ੍ਹ ਹੋਈ ਬੇਵਕਤੀ ਮੌਤ ਤੋਂ ਬਾਅਦ ਅੱਜ ਉਹਨਾਂ ਦਾ ਚੰਡੀਗੜ੍ਹ ਸਥਿਤ ਸ਼ਮਸ਼ਾਨ ਘਾਟ ਵਿਖੇ ਹਜ਼ਾਰਾਂ ਸੇਜਲ ਅੱਖਾਂ ਦੀ ਮੌਜੂਦਗੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹਿਤ ਵੱਖ ਵੱਖ ਖੇਤਰ ਦੀਆਂ ਨਾਮੀ ਸ਼ਖਸ਼ੀਅਤਾਂ ਵੀ ਮਾਨ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਪੁੱਜੀਆਂ ਹੋਈਆਂ ਸਨ। ਜ਼ਿਕਰਯੋਗ ਹੈ ਕਿ 68 ਸਾਲਾਂ ਗੁਰਪੰਥ ਸਿੰਘ ਮਾਨ ਦਾ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋਇਆ ਸੀ।
ਇਹ ਵੀ ਪੜ੍ਹੋ ਪੰਜਾਬ ਦੇ ਵਿਚ ਅੱਜ ਮੁੜ ਚੱਲਣਗੇ ਗਰਮ ਲੋਅ ਦੇ ‘ਥਪੇੜੇ’, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਜਿਸ ਦੇ ਨਾਲ ਗਾਇਕ ਗੁਰਦਾਸ ਮਾਨ ਅਤੇ ਉਸਦੇ ਪੂਰੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ। ਪੇਸ਼ੇ ਵਜੋਂ ਇੱਕ ਕਿਸਾਨ ਅਤੇ ਆੜਤ ਦਾ ਕੰਮ ਕਰਦੇ ਗੁਰਪੰਥ ਮਾਨ ਦਾ ਆਪਣੇ ਭਰਾ ਗੁਰਦਾਸ ਮਾਨ ਨਾਲ ਅੰਤਾਂ ਦਾ ਮੋਹ ਸੀ ਜੋ ਕਿ ਅਖੀਰ ਤੱਕ ਬਣਿਆ ਰਿਹਾ। ਉਹ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਲੜਕੀ ਛੱਡ ਗਏ ਹਨ। ਉਨ੍ਹਾਂ ਨੂੰ ਇੱਕ ਬਹੁਤ ਹੀ ਨੇਕ ਦਿਲ ਅਤੇ ਮਿਲਵਰਤਣ ਵਾਲਾ ਇਨਸਾਨ ਮੰਨਿਆ ਜਾਂਦਾ ਸੀ। ਅੰਤਿਮ ਸੰਸਕਾਰ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਸਾਹਿਤ ਫਿਲਮੀ, ਗਾਇਕੀ ਅਤੇ ਸਿਆਸਤ ਤੋਂ ਇਲਾਵਾ ਸਮਾਜਿਕ ਤੇ ਧਾਰਮਿਕ ਖੇਤਰ ਦੀਆਂ ਵੱਡੀਆਂ ਸ਼ਖਸ਼ੀਅਤਾਂ ਨੇ ਗੁਰਪੰਥ ਸਿੰਘ ਮਾਨ ਨੂੰ ਵਿਦਾਈ ਦਿੱਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।