ਨਿਊਜਰਸੀ, 15 ਜੂਨ: ਅਮਰੀਕਾ ਦੇ ਸ਼ਹਿਰ ਨਿਊਜਰਸੀ ਵਿਖੇ ਬੀਤੇ ਕੱਲ ਇੱਕ ਪੰਜਾਬੀ ਨੌਜਵਾਨ ਵੱਲੋਂ ਅੰਨੇਵਾਹ ਦੋ ਭੈਣਾਂ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ਦੌਰਾਨ ਇੱਕ ਭੈਣ ਦੀ ਮੌਤ ਹੋ ਗਈ ਜਦ ਕਿ ਦੂਜੀ ਛੋਟੀ ਭੈਣ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਸਿਟੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨੌਜਵਾਨ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਉਸਦੇ ਕੋਲੋਂ ਉਹ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ, ਜਿਸਦੇ ਨਾਲ ਉਸਨੇ ਗੋਲੀਆਂ ਚਲਾਈਆਂ ਸਨ।
ਉਪ ਚੋਣ:ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ’ਚ ਪ੍ਰਵਾਰ ਸਮੇਤ ਲਗਾਉਣਗੇ ਡੇਰਾ
ਇਸ ਨੌਜਵਾਨ ਦੀ ਪਹਿਚਾਣ ਗੌਰਵ ਗਿੱਲ ਦੇ ਵਜੋਂ ਹੋਈ ਹੈ, ਜੋਕਿ ਨਕੌਦਰ ਨਜਦੀਕ ਹੁਸੈਨਵਾਲ ਪਿੰਡ ਨਾਲ ਸਬੰਧਤ ਦਸਿਆ ਜਾ ਰਿਹਾ। ਮ੍ਰਿਤਕ ਲੜਕੀਆਂ ਜਲੰਧਰ ਦੇ ਨੂਰਮਹਿਲ ਦੇ ਨਜਦੀਕ ਰਾਜੋਆਣਾ ਪਿੰਡ ਦੀਆਂ ਰਹਿਣ ਵਾਲੀਆਂ ਸਨ। ਮ੍ਰਿਤਕ ਜਸਬੀਰ ਕੌਰ (29 ਸਾਲ) ਸ਼ਾਦੀਸੁਦਾ ਹੈ ਤੇ ਉਸਦਾ ਪਤੀ ਟਰੱਕ ਚਲਾਉਂਦਾ ਹੈ। ਸੀ। ਘਟਨਾ ਸਮੇਂ ਉਹ ਟਰੱਕ ਲੈ ਕੇ ਗਿਆ ਹੋਇਆ ਸੀ। ਜਦੋਂਕਿ ਜਖਮੀ ਛੋਟੀ ਗਗਨਦੀਪ ਕੌਰ (19 ਸਾਲ) ਇਸੇ ਸਾਲ ਅਮਰੀਕਾ ਗਈ ਮੁਢਲੀ ਸੂਚਨਾ ਮੁਤਾਬਕ ਗਗਨਦੀਪ ਕੌਰ ਤੇ ਗੌਰਵ ਗਿੱਲ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਜਾਣਦੇ ਸਨ ਤੇ ਹੁਣ ਕਿਸੇ ਗੱਲ ਨੂੰ ਲੈ ਕੇ ਦੋਨਾਂ ਵਿਚਕਾਰ ਵਿਵਾਦ ਚੱਲ ਰਿਹਾ ਸੀ।
Share the post "ਅਮਰੀਕਾ ’ਚ ਪੰਜਾਬੀ ਨੌਜਵਾਨ ਨੇ ਦੋ ਭੈਣਾਂ ’ਤੇ ਚਲਾਈਆਂ ਗੋ+ਲੀਆਂ,ਇੱਕ ਦੀ ਹੋਈ ਮੌ+ਤ"