Ottawa News:ਬੀਤੇ ਕੱਲ ਕੈਨੇਡਾ ਵਿੱਚ ਹੋਈਆਂ ਸੰਘੀ ਚੋਣਾਂ ’ਚ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਕੈਨੇਡਾ ਦੀ ਕੁੱਲ 343 ਸੀਟਾਂ ਵਿਚੋਂ ਜਿੱਤਣ ਵਾਲੇ 22 ਪੰਜਾਬੀ ਮੂਲ ਦੇ ਉਮੀਦਵਾਰ ਹਨ। ਵੱਡੀ ਗੱਲ ਇਹ ਹੈÇ ਕ ਇਹ ਅੰਕੜਾ ਸਾਲ 2021 ਵਿੱਚ ਹੋਈਆਂ ਚੋਣਾਂ ਵਿਚ ਪੰਜਾਬੀ ਮੂਲ ਦੇ ਚੁਣੇ ਗਏ 17 ਉਮੀਦਵਾਰਾਂ ਨਾਲੋਂ 5 ਵੱਧ ਹਨ। ਇਸ ਵਾਰ ਜਿੱਤਣ ਵਾਲੇ ਪੰਜਾਬੀ ਮੂਲ ਦੇ ਉਮੀਦਵਾਰਾਂÇ ਵਚੋਂ ਜਿਆਦਾਤਰ ਲਿਬਰਲ ਪਾਰਟੀ ਨਾਲ ਸਬੰਧਤ ਹਨ। ਜਿਕਰਯੋਗ ਹੈ ਕਿ ਇੰਨ੍ਹਾਂ ਚੋਣਾਂ ਵਿਚ ਪੂਰੇ ਕੈਨੇਡਾ ’ਚ ਵੱਖ ਵੱਖ ਸਿਆਸੀ ਧਿਰਾਂ ਵੱਲੋਂ ਪੰਜਾਬੀ ਮੂਲ ਦੇ 65 ਉਮੀਦਵਾਰ ਚੋਣ ਲੜੇ ਸਨ।
ਇਹ ਵੀ ਪੜ੍ਹੋ ਉਦਯੋਗ ਬਣੇ ਨਵੇਂ ਕਲਾਸਰੂਮ: ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਨਿਵੇਕਲੇ ਬੀ.ਟੈਕ ਪ੍ਰੋਗਰਾਮ ਦਾ ਕੀਤਾ ਆਗ਼ਾਜ਼
ਜਿੰਨ੍ਹਾਂ ਵਿਚੋਂ 22 ਨੂੰ ਸਫ਼ਲਤਾ ਮਿਲੀ ਹੈ। ਹਾਲਾਂਕਿ ਇੰਨ੍ਹਾਂ ਚੋਣਾਂ ਵਿਚ ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਐਨਡੀਪੀ ਨੇਤਾ ਜਗਮੀਤ ਸਿੰਘ ਬਰਨਬੀ ਸੈਂਟਰਲ ਤੋਂ ਹਾਰ ਗਏ ਸਨ। ਹਾਰਨ ਤੋਂ ਬਾਅਦ ਉਨ੍ਹਾਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਦਸਣਾ ਬਣਦਾ ਹੈਕਿ ਇੰਨ੍ਹਾਂ ਚੋਣਾਂ ਵਿਚ ਲਿਬਰਲ ਪਾਰਟੀ ਮੁੜ ਸੱਤਾ ਵਿਚ ਆ ਗਈ ਹੈ ਤੇ ਮਾਰਕ ਕਾਰਨੀ ਮੁੜ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਜਾ ਰਹੇ ਹਨ। ਪੰਜਾਬੀਆਂ ਦਾ ਜਿਆਦਾ ਰੁਝਾਨ ਵੀ ਲਿਬਰਲਾਂ ਵੱਲ ਰਿਹਾ ਹੈ। ਜਿਸਦੇ ਚੱਲਦੇ ਇਸ ਵਾਰ ਜਿੱਤੇ 22 ਉਮੀਦਵਾਰਾਂ ਵਿੱਚੋਂ 12 ਲਿਬਰਲ ਪਾਰਟੀ ਦੇ ਹਨ ਜਦਕਿ 10 ਕੰਜ਼ਰਵੇਟਿਵ ਦੀ ਟਿਕਟ ‘ਤੇ ਜਿੱਤੇ ਹਨ।
ਜੇਕਰ ਪਹਿਲਾਂ ਚੁਣੇ ਗਏ ਐਮ.ਪੀਜ਼ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚ ਸੁੱਖ ਧਾਲੀਵਾਲ ਲਗਾਤਾਰ 6ਵੀਂ ਚੋਣ ਜਿੱਤੇ ਹਨ। ਹਾਲਾਂਕਿ ਲਿਬਰਲ ਪਾਰਟੀ ਦੀ ਕਮਲ ਖੇੜਾ ਚੋਣ ਹਾਰ ਗਈ ਹੈ। ਉਹ ਮੌਜੂਦਾ ਸਰਕਾਰ ਵਿਚ ਸਿਹਤ ਮੰਤਰੀ ਸੀ। ਟਿਮ ਉੱਪਲ ਨੇ ਐਡਮੰਟਨ ਗੇਟਵੇ ਦੇ ਨਵੇਂ ਬਣੇ ਰਾਈਡਿੰਗ ਤੋਂ ਕੰਜ਼ਰਵੇਟਿਵ ਉਮੀਦਵਾਰ ਵਜੋਂ ਆਪਣੀ ਸੀਟ ਬਰਕਰਾਰ ਰੱਖੀ। ਗੌਰਤਲਬ ਹੈ ਕਿ ਪੰਜਾਬੀਆਂ ਦੇ ਹਿੱਤ ਹਮੇਸ਼ਾ ਨਾਲ ਕੈਨੇਡਾ ਨਾਲ ਜੁੜੇ ਰਹੇ ਹਨ ਕਿਉਂਕਿ ਲਗਭਗ ਹਰ ਚੌਥੇ ਘਰ ਵਿਚੋਂ ਕੋਈ ਬੱਚਾ ਕੈਨੇਡਾ ਵਿਚ ਰਹਿ ਰਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।






