ਸਮਾਰੋਹ ਵਿੱਚ ਕਰਾਟੇ, ਤਲਵਾਰਬਾਜ਼ੀ, ਅਥਲੈਟਿਕਸ ਤੇ ਬਾਕਸਿੰਗ ਦੇ ਕੋਚ ਸਨਮਾਨਿਤ
ਤਲਵੰਡੀ ਸਾਬੋ, 30 ਸਤੰਬਰ : ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ, ਉੱਚੇਰੀ ਤੇ ਮਿਆਰੀ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਗੁਰਲਾਭ ਸਿੰਘ ਸਿੱਧੂ ਚਾਂਸਲਰ ਦੀ ਪ੍ਰੇਰਣਾ ਸਦਕਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਐਸ.ਐਸ.ਡੀ ਗਰਲਜ਼ ਕਾਲਜ ਬਠਿੰਡਾ ਦੇ ਸਹਿਯੋਗ ਨਾਲ ਕੁਇਜ਼ ਮੁਕਾਬਲਾ ਆਯੋਜਿਤ ਕੀਤਾ ਗਿਆ। ਜਿਸ ਦੇ ਪਹਿਲੇ ਸੈਸ਼ਨ ਵਿੱਚ ਅਵਨੀਤ ਕੌਰ ਏ.ਆਈ.ਜੀ. ਇੰਟੈਲੀਜੈਂਸ ਤੇ ਦੂਜੇ ਸੈਸ਼ਨ ਵਿੱਚ ਜਗਰੂਪ ਸਿੰਘ ਗਿੱਲ ਐਮ.ਐਲ.ਏ. ਬਠਿੰਡਾ ਸ਼ਹਿਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ਐਡਵੋਕੇਟ ਸੰਜੇ ਗੋਇਲ ਨੇ ਕੀਤੀ। ਇਸ ਮੌਕੇ ਸ਼੍ਰੀ ਸੁਰੇਸ਼ ਗੋਇਲ ਚੀਫ਼ ਜੁਡੀਸ਼ੀਅਲ ਮੈਜੀਸਟ੍ਰੇਟ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸਹਾਇਤਾ ਅਥਾਰਟੀ ਬਠਿੰਡਾ ਅਤੇ ਡਾ. ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਗੈਸਟ ਆਫ਼ ਆਨਰ ਵਜੋਂ ਹਾਜ਼ਰ ਹੋਏ। ਸਮਾਰੋਹ ਵਿੱਚ ਰਾਕੇਸ਼ ਨਰੂਲਾ ਸਮਾਜ ਸੇਵੀ, ਮੈਡਮ ਸਾਰੀਕਾ ਅਤੇ ਪ੍ਰੋ.ਐਨ.ਕੇ.ਗੌਸਾਂਈ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ।
ਪੰਜਾਬ ਰਾਜ ਸਹਿਕਾਰੀ ਬੈਂਕ ਵੱਲੋਂ ਗਾਹਕਾਂ ਲਈ ਯੂ.ਪੀ.ਆਈ. ਸੇਵਾ ਦੀ ਸ਼ੁਰੂਆਤ
ਵੱਖ-ਵੱਖ ਖੇਡਾਂ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਵਾਲੇ ਜੀ.ਕੇ.ਯੂ. ਦੇ ਕੋਚ ਸਿਮਰਨਜੀਤ ਸਿੰਘ ਬਰਾੜ, ਕਰਾਟੇ, ਨਰਿੰਦਰ ਸਿੰਘ ਗਿੱਲ ਅਥਲੈਟਿਕਸ, ਅਮਨਪ੍ਰੀਤ ਕੌਰ ਤਲਵਾਰਬਾਜ਼ੀ ਤੇ ਰਾਜ ਕੁਮਾਰ ਬਾਕਸਿੰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੁਇਜ਼ ਮੁਕਾਬਲੇ ਵਿੱਚ ਹਰਲੀਨ ਕੌਰ ਅਤੇ ਏਕਮਜੀਤ ਕੌਰ ਡੀ.ਏ.ਵੀ. ਕਾਲਜ ਬਠਿੰਡਾ ਦੀ ਟੀਮ ਨੇ 3100 ਰੁਪਏ ਦਾ ਪਹਿਲਾ, ਆਸਥਾ ਅਤੇ ਖੁਸ਼ਪ੍ਰਿਆ ਐਸ.ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਦੀ ਟੀਮ ਨੇ 2100 ਰੁਪਏ ਦਾ ਦੂਜਾ ਅਤੇ ਨਿਹਾਰਿਕਾ ਸ਼ਰਮਾ ਤੇ ਗੁਰਸ਼ਰਨ ਕੌਰ ਮੇਜ਼ਬਾਨ ਐਸ.ਐਸ.ਡੀ. ਗਰਲਜ਼ ਕਾਲਜ, ਬਠਿੰਡਾ ਦੀ ਟੀਮ ਨੇ 1100 ਰੁਪਏ ਦਾ ਤੀਜਾ ਨਕਦ ਇਨਾਮ ਜਿੱਤਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਵਿਦਿਆਰਥਣਾਂ ਯੈਸਨੂਰ ਸ਼ਰਮਾ, ਪ੍ਰਭਜੋਤ ਚੌਹਾਨ ਤੇ ਖੁਸ਼ੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਪਹਿਲੇ ਸ਼ੈਸ਼ਨ ਦੇ ਮੁੱਖ ਮਹਿਮਾਨ ਅਵਨੀਤ ਕੌਰ ਨੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਅਖ਼ਬਾਰਾਂ, ਸਾਹਿਤਕ ਕਿਤਾਬਾਂ ਅਤੇ ਚਲੰਤ ਮਾਮਲਿਆਂ ਸੰਬੰਧੀ ਰਸਾਲੇ ਪੜ੍ਹਨ ਦੀ ਸਲਾਹ ਦਿੱਤੀ। ਉਨ੍ਹਾਂ ਸਾਰਿਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ।
ਬੱਸ ਦੀਆਂ ਬ੍ਰੇਕ ਫ਼ੇਲ ਹੋਣ ਕਾਰਨ ਵਾਪਰਿਆਂ ਹਾਦਸਾ, 4 ਜਣਿਆਂ ਦੀ ਹੋਈ ਮੌ+ਤ, ਮੁੱਖ ਮੰਤਰੀ ਨੇ ਜਤਾਇਆ ਦੁੱਖ
ਦੂਜੇ ਸੈਸ਼ਨ ਦੇ ਮੁੱਖ ਮਹਿਮਾਨ ਐਮ.ਐਲ.ਏ. ਬਠਿੰਡਾ ਸ਼ਹਿਰੀ ਨੇ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦੀ ਗੱਲ ਕੀਤੀ। ਉਨ੍ਹਾਂ ਖਿਡਾਰੀਆਂ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ।ਸ਼੍ਰੀ ਸੁਰੇਸ਼ ਗੋਇਲ ਤੇ ਡਾ. ਵਰਮਾ ਨੇ ਆਯੋਜਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਸਹਾਈ ਹੁੰਦੇ ਹਨ।ਰਾਜੀਵ ਅਰੋੜਾ, ਡਾਇਰੈਕਟਰ ਮੀਡੀਆ ਪਲਾਨਿੰਗ (ਜੀ.ਕੇ.ਯੂ.) ਨੇ ਕੁਇਜ਼ ਮਾਸਟਰ ਦੀ ਭੂਮਿਕਾ ਬਾਖੂਬੀ ਅਦਾ ਕੀਤੀ। ਲਵਲੀਨ ਸੱਚਦੇਵਾ ਤੇ ਡਾ. ਨਵਜੌਤ ਕੌਰ ਦਾ ਸ਼ਾਇਰਾਨਾ ਅੰਦਾਜ਼ ਵਿੱਚ ਮੰਚ ਸੰਚਾਲਨ ਕਾਬਿਲ-ਏ-ਤਾਰੀਫ਼ ਸੀ। ਡਾ. ਵਿਕਾਸ ਗੁਪਤਾ ਨੇ ‘ਵਰਸਿਟੀ ਵੱਲੋਂ ਚਲਾਏ ਜਾ ਰਹੇ ਕੋਰਸਾਂ ਦੀ ਜਾਣਕਾਰੀ ਪੀ.ਪੀ.ਟੀ. ਰਾਹੀਂ ਦਿੱਤੀ।ਡਾ. ਨੀਰੂ ਗਰਗ ਪ੍ਰਿੰਸੀਪਲ ਨੇ ਆਪਣੇ ਧੰਨਵਾਦੀ ਪ੍ਰਸਤਾਵ ਵਿੱਚ ਕਿਹਾ ਕਿ ਭਵਿੱਖ ਵਿੱਚ ਉਹ ਜੀ.ਕੇ.ਯੂ. ਨਾਲ ਸਾਂਝੇ ਤੌਰ ਤੇ ਇਸ ਤਰ੍ਹਾਂ ਦੇ ਆਯੋਜਨ ਵੱਡੇ ਪੱਧਰ ‘ਤੇ ਕਰਨਗੇ ਅਤੇ ਉਨ੍ਹਾਂ ਜੇਤੂਆਂ ਨੂੰ ਵਧਾਈ ਦਿੱਤੀ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਤੇ ਐਸ.ਐਸ.ਡੀ ਗਰਲਜ਼ ਕਾਲਜ ਬਠਿੰਡਾ ਵੱਲੋ ਕੁਇਜ਼ ਮੁਕਾਬਲਾ ਆਯੋਜਿਤ"