Raghav Chadha ਦੀ Vote ਦਾ ਮਾਮਲਾ; AAP ਨੇ SIR ‘ਤੇ ਚੁੱਕੇ ਸਵਾਲ !

Date:

spot_img

👉ਦਿੱਲੀ ਦੇ ਰਜਿੰਦਰ ਨਗਰ ‘ਚ ਡਰਾਫ਼ਟ ਰੋਲ ਜਾਰੀ ਕਰਨ ਤੋਂ ਬਾਅਦ ਚੱਢਾ ਦਾ ਨਾਮ ਕੀਤਾ ਸ਼ਾਮਲ: ਅਨੁਰਾਗ ਢਾਂਡਾ
Chandigarh News: Raghav Chadha; ਆਪਣੇ ਸਾਥੀ ਰਾਜ ਸਭਾ ਮੈਂਬਰਾਂ ਦੇ ਨਾਲ ਅਚਾਨਕ ਆਪ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਐਮਪੀ ਰਾਘਵ ਚੱਢਾ (Raghav Chadha) ਦੁਆਰਾ ਪੰਜਾਬ ਸਰਕਾਰ ‘ਤੇ ਆਪਣੀ ਵੋਟ (Vote) ਕਟਵਾਉਣ ‘ਤੇ ਲਗਾਏ ਦੋਸ਼ਾਂ ਦੇ ਜਵਾਬ ਵਿਚ ਪਲਟਵਾਰ ਕਰਦਿਆਂ AAP ਨੇ SIR ਦੀ ਪ੍ਰਕ੍ਰਿਆ ‘ਤੇ ਸਵਾਲ ਖੜ੍ਹੇ ਕੀਤੇ ਹਨ। ਪਾਰਟੀ ਦੇ ਕੌਮੀ ਮੀਡੀਆ ਇੰਚਾਰਜ਼ ਤੇ ਸੀਨੀਅਰ ਆਗੂ ਅਨੁਰਾਗ ਢਾਂਡਾ ਨੇ ਇਸ ਸਬੰਧ ਵਿਚ ਦਿੱਲੀ ‘ਚ ਕੀਤੀ ਇੱਕ ਪ੍ਰੈਸ ਕਾਨਫਰੰਸ ਰਾਹੀਂ ਚੋਣ ਕਮਿਸ਼ਨ ਦੁਆਰਾ ‘ਬੈਕਡੋਰ’ ਰਾਹੀਂ ਦਿੱਲੀ ਦੇ ਰਜਿੰਦਰ ਨਗਰ ‘ਚ ਰਾਘਵ ਚੱਢਾ ਦਾ ਨਾਮ ਸ਼ਾਮਲ ਕਰਨ ਦੇ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ 👉ਬਹਿਬਲ ਕਲਾਂ ਗੋਲੀ ਕਾਂਡ; SIT ਵੱਲੋਂ ਸੁਖਬੀਰ ਬਾਦਲ ਮੁੜ ਤਲਬ

ਸ਼੍ਰੀ ਢਾਂਡਾ ਨੇ ਤੱਥਾਂ ਨੂੰ ਮੀਡੀਆ ਸਾਹਮਣੇ ਰੱਖਦਿਆਂ ਦਾਅਵਾ ਕੀਤਾ ਕਿ, ‘‘ਲੰਘੀ 3 ਸਤੰਬਰ ਨੂੰ ਰਾਘਵ ਚੱਢਾ ਨੇ ਇੱਕ ਟਵੀਟ ਕਰਕੇ ਪੰਜਾਬ ਦੇ ਮੋਹਾਲੀ ਸਥਿਤ ਆਪਣੀ ਵੋਟ ਨੂੰ ਕਟਵਾਉਣ ਲਈ ਪੰਜਾਬ ਸਰਕਾਰ ‘ਤੇ ਦੋਸ਼ ਲਗਾਏ ਸਨ ਪ੍ਰੰਤੂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ 31 ਅਗਸਤ ਨੂੰ ਦਿੱਲੀ ਸੂਬੇ ਲਈ ਡਰਾਫ਼ਟ ਰੋਲ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਦਾ ਨਾਮ ਰਜਿੰਦਰ ਨਗਰ ਦੇ ਇਲਾਕੇ ਵਿਚ ਸੀਰੀਅਲ ਨੰਬਰ 747 ਰਾਹੀਂ ਸ਼ਾਮਲ ਕਰ ਲਿਆ ਗਿਆ।” ਉਨ੍ਹਾਂ ਖੁਦ ਚੱਢਾ ਵੱਲੋਂ ਕੀਤੇ ਟਵੀਟ ਨੂੰ ਸਾਹਮਣੇ ਰੱਖਦਿਆਂ ਕਿਹਾ ਕਿ ਉਸਨੇ ਕਿਹਾ ਸੀ ਕਿ ਮੈਂ ਪੰਜਾਬ ਦਾ ਵੋਟਰ ਹਾਂ, ਮੇਰੀ ਵੋਟਰ ਆਈ.ਡੀ. ਮੋਹਾਲੀ, ਵਿੱਚ ਰਜਿਸਟਰਡ ਹੈ, ਮੇਰਾ ਨਾਮ ਡਰਾਫਟ ਵੋਟਰ ਸੂਚੀ ਵਿੱਚ ਸ਼ਿਫਟ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ,ਅਤੇ ਉਨ੍ਹਾਂ ਦੀ ਵੋਟ ਗਲਤ ਤਰੀਕੇ ਨਾਲ ਰੱਦ ਕੀਤੀ ਗਈ ਪ੍ਰੰਤੂ ਉਹ ਐਸਆਈਆਰ ਵਿਚ ਦਿੱਤੇ ਪ੍ਰਾਵਧਾਨਾਂ ਦੀ ਵਰਤੋਂ ਕਰਦਿਆਂ ਇੱਥੇ ਵੋਟ ਬਣਾਉਣਗੇ।

ਇਹ ਵੀ ਪੜ੍ਹੋ 👉ਭਾਰਤੀ ਪੰਜਾਬਣ ਸਰਬਜੀਤ ਕੌਰ ਨਾਲ ‘ਨਿਕਾਹ’ ਕਰਵਾਉਣ ਵਾਲਾ ਨਾਸਿਰ ਹੁਸੈਨ ਬੁਰਾ ਫ਼ਸਿਆ !

ਅਨੁਰਾਗ ਢਾਂਡਾ ਨੇ ਰਾਘਵ ਚੱਢੇ ਵੱਲੋਂ ਆਪਣੀ ਰਿਹਾਇਸ਼ ਵਾਲੇ ਦੱਸੇ ਫਲੈਟ (ਨੰਬਰ 103) ਦੀ ਵੀਡੀਓ ਵੀ ਜਾਰੀ ਕੀਤੀ, ਜੋ ਪਿਛਲੇ ਕਈ ਮਹੀਨਿਆਂ ਤੋਂ ਖਾਲੀ ਪਿਆ ਹੈ। ਜਿਸਦੇ ਚੱਲਦੇ ਇਹ ਤੱਥ ਵੀ ਗਲਤ ਹਨ। ਇਸ ਤੋਂ ਇਲਾਵਾ ਦਿੱਲੀ ਵਿੱਚ ਰਾਜੇਂਦਰ ਨਗਰ ਦੇ 31 ਅਗਸਤ ਨੂੰ ਜਾਰੀ ਕੀਤੇ ਡਰਾਫਟ ਰੋਲ ਵਿੱਚ ਰਾਘਵ ਚੱਢਾ ਦਾ ਨਾਮ ਕਿਤੇ ਵੀ ਨਹੀਂ ਹੈ, ਕੁੱਲ 746 ਵੋਟਾਂ ਦਿਖਾਈਆਂ ਗਈਆਂ ਹਨ। ਇਸ ਤੋਂ ਬਾਅਦ 6 ਸਤੰਬਰ ਨੂੰ ਹੈਰਾਨੀਜਨਕ ਤਰੀਕੇ ਨਾਲ ਡਰਾਫਟ ਰੋਲ ਵਿੱਚ 747 ਵੋਟਾਂ ਹੋ ਗਈਆਂ ਹਨ, ਤੇ ਇਹ ਵੋਟ ਰਾਘਵ ਚੱਢਾ ਦੀ ਹੈ। ਅਨੁਰਾਗ ਢਾਂਡਾ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਨੂੰ ਦੇਖ ਕੇ ਲੱਗਦਾ ਹੈ ਕਿ, ‘‘ ਚੋਣ ਕਮਿਸ਼ਨ ਆਪਣੀ ਮਨਮਰਜ਼ੀ ਨਾਲ ਜੇਕਰ ਕਿਸੇ ਵਿਅਕਤੀ ਦਾ ਨਾਮ ਹਟਾਉਣਾ ਚਾਹੁੰਦਾ ਜਾਂ ਸ਼ਾਮਲ ਕਰਨਾ ਚਾਹੁੰਦਾ, ਉਹ ਕਰ ਸਕਦਾ ਹੈ। ”

ਇਹ ਵੀ ਪੜ੍ਹੋ 👉ਮੁੱਖ ਮੰਤਰੀ ਸਿਹਤ ਯੋਜਨਾ ਨੇ 560 ਡਾਇਬਿਟਿਕ ਫੁੱਟ ਦੇ ਮਰੀਜ਼ਾਂ ਨੂੰ ਅੰਗ ਬਚਾਉਣ ਦਾ ਮੌਕਾ ਦਿੱਤਾ

ਆਪ ਆਗੂ ਨੇ ਇਹ ਵੀ ਦੋਸ਼ ਲਗਾਇਆ ਕਿ ਉਪਰੋਕਤ ਪ੍ਰੀਕ੍ਰਿਆ ਤੋਂ ਸਪੱਸ਼ਟ ਹੁੰਦਾ ਹੈ ਕਿ SIR ਦੀ ਪੂਰੀ ਪ੍ਰਕਿਰਿਆ ਪਾਰਦਰਸ਼ੀ ਨਹੀਂ ਹੈ ਅਤੇ ਇਸ ਵਿੱਚ, ਭਾਜਪਾ ਆਪਣੀ ਇੱਛਾ ਅਨੁਸਾਰ ਚੋਣ ਕਮਿਸ਼ਨ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਦਿੱਲੀ ਚੋਣ ਕਮਿਸ਼ਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜਦੋਂ ਰਾਘਵ ਚੱਢਾ ਦਾ ਨਾਮ 31 ਅਗਸਤ ਦੇ ਡਰਾਫਟ ਰੋਲ ਵਿੱਚ ਨਹੀਂ ਸੀ, ਤਾਂ ਰਾਘਵ ਚੱਢਾ ਦਾ ਨਾਮ ਹੁਣ ਵੈੱਬਸਾਈਟ ‘ਤੇ ਸਰਚ ਕਰਨ ‘ਤੇ ਸੀਰੀਅਲ ਨੰਬਰ 747 ‘ਤੇ ਕਿਵੇਂ ਆਇਆ, ਕੀ ਇਹ ਪ੍ਰਕਿਰਿਆ ਅਧੀਨ ਕੀਤਾ ਗਿਆ ਸੀ, ਕੀ ਉਸਨੂੰ ਪੰਜਾਬ ਤੋਂ ਟ੍ਰਾਂਸਫਰ ਕੀਤਾ ਗਿਆ ਸੀ, ਜੇਕਰ ਉਸਨੂੰ ਪੰਜਾਬ ਤੋਂ ਟ੍ਰਾਂਸਫਰ ਕੀਤਾ ਜਾਂਦਾ ਹੈ ਤਾਂ EPIC ਨੰਬਰ ਨਹੀਂ ਬਦਲਦਾ, ਵੋਟਰ ਆਈਡੀ ਉਹੀ ਰਹਿੰਦੀ ਹੈ, ਤਾਂ ਕੀ EPIC ਨੰਬਰ ਪੰਜਾਬ ਦੇ ਵੋਟਰ ਆਈਡੀ ਤੋਂ ਵੱਖਰਾ ਹੈ?

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bhagwant Mann govt ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸ

👉•166 ਸ਼ਹਿਰੀ ਸਥਾਨਕ ਇਕਾਈਆਂ ਵਿੱਚ ਚਾਰ ਸ਼ਨੀਵਾਰ ਚਲਾਈਆਂ ਜਾਣਗੀਆਂ...

ਬਹਿਬਲ ਕਲਾਂ ਗੋਲੀ ਕਾਂਡ; SIT ਵੱਲੋਂ ਸੁਖਬੀਰ ਬਾਦਲ ਮੁੜ ਤਲਬ

Chandigarh News : ਸਾਲ 2015 ਵਿਚ ਫ਼ਰੀਦਕੋਟ ਜਿਲ੍ਹੇ ਦੇ...