ਕੋਟਕਪੂਰਾ/ਫ਼ਿਰੋਜਪੁਰ/ਮੋਗਾ, 12 ਮਾਰਚ: ਪਿਛਲੇ ਕੁੱਝ ਸਮੇਂ ਤੋਂ ਸਮਾਜ ਵਿਰੋਧੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਮੰਗਲਵਾਰ ਨੂੰ ਤੜਕਸਾਰ ਕੌਮੀ ਜਾਂਚ ਏਜੰਸੀ (ਐਨਆਈਏ) ਦੀਆਂ ਟੀਮਾਂ ਵੱਲੋਂ ਤਿੰਨ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਕੋਟਕਪੂਰਾ ਦੇ ਇੱਕ ਆਟਾ ਚੱਕੀ ਚਲਾਉਣ ਵਾਲੇ ਵਪਾਰੀ ਤੋਂ ਇਲਾਵਾ ਫ਼ਿਰੋਜਪੁਰ ’ਚ ਮਹਿਲਾ ਅਤੇ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਵਿਚ ਵੀ ਇੱਕ ਨੌਜਵਾਨ ਤੋਂ ਪੁਛਗਿਛ ਕੀਤੀ ਗਈ ਹੈ। ਉਂਝ ਕੌਮੀ ਜਾਂਚ ਏਜੰਸੀ ਵੱਲੋਂ ਪੰਜਾਬ ਤੋਂ ਇਲਾਵਾ ਹਰਿਆਣਾ, ਮੱਧ ਪ੍ਰਦੇਸ਼ ਤੇ ਰਾਜਸਥਾਨ ਆਦਿ ਕਈ ਸੂਬਿਆਂ ਵਿਚ ਵੀ ਇਹ ਛਾਪੇਮਾਰੀ ਕੀਤੀ ਗਈ ਹੈ।
ਪੰਜਾਬ ’ਚ ਸਰਕਾਰੀ ਬੱਸਾਂ ਦਾ ਹੋਵੇਗਾ ਚੱਕਾ ਜਾਮ, ਬੱਸ ’ਤੇ ਸਫ਼ਰ ਕਰਨ ਵਾਲੇ ਰੱਖਣ ਧਿਆਨ
ਸੂਤਰਾਂ ਅਨੁਸਾਰ ਗੈਗਸਟਰਾਂ ਅਤੇ ਅੱਤਵਾਦੀਆਂ ਦੇ ਗਠਜੋੜ ਨੂੰ ਲੈ ਕੇ ਇਹ ਪੜਤਾਲ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਮੁਤਾਬਕ ਕੋਟਕਪੂਰਾ ਚ ਇੱਕ ਆਟਾ ਚੱਕੀ ਚਲਾਉਣ ਵਾਲੇ ਕਾਰੋਬਾਰੀ ਨਰੇਸ਼ ਕੁਮਾਰ ਦੇ ਘਰ ਚ ਛਾਪੇਮਾਰੀ ਹੋ ਰਹੀ ਹੈ। ਟੀਮ ਵੱਲੋਂ ਪਰਿਵਾਰ ਤੋਂ ਸਵਾਲ ਜਵਾਬ ਕੀਤੇ ਜਾ ਰਹੇ। ਇਸਤੋਂ ਇਲਾਵਾ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਘੁਮਾਰ ਮੰਡੀ ਦੇ ਵਿੱਚ ਵੀ ਇੱਕ ਮਹਿਲਾ ਦੇ ਘਰ ਐਨਆਈਏ ਨੇ ਸਵੇਰੇ 6:00 ਵਜੇ ਦੇ ਕਰੀਬ ਚੈਕਿੰਗ ਸ਼ੁਰੂ ਕੀਤੀ ਹੈ। ਪਤਾ ਲੱਗਿਆ ਹੈ ਕਿ ਇਸ ਮਹਿਲਾ ਦੇ ਨਾਂ ’ਤੇ ਇੱਕ ਸਿਮ ਕਾਰਡ ਚੱਲ ਰਿਹਾ ਹੈ, ਜਿਸਦੇ ਰਾਹੀਂ ਪਾਕਿਸਤਾਨ ਤੇ ਹੋਰ ਵਿਦੇਸ਼ਾਂ ਦੇ ਵਿੱਚ ਗੈਂਗਸਟਰਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ।
ਦੇਸ ਭਰ ’ਚ ਨਾਗਰਿਕਤਾ ਸੋਧ ਬਿੱਲ ਲਾਗੂ, ਨੋਟੀਫਿਕੇਸ਼ਨ ਹੋਇਆ ਜਾਰੀ
ਹਾਲਾਂਕਿ ਮਹਿਲਾ ਦੇ ਪਰਿਵਾਰ ਵੱਲੋਂ ਇਹ ਦਾਅਵਾ ਕੀਤਾ ਜਾ ਰਿਜਹਾ ਇਹ ਸਿਮ ਕਾਰਡ ਇੱਕ ਸਾਲ ਪਹਿਲਾਂ ਗੁੰਮ ਹੋ ਗਈ ਸੀ। ਉਧਰ ਮੋਗਾ ਜ਼ਿਲ੍ਹੇ ਵਿਚ ਵੀ ਦੋ ਥਾਵਾਂ ‘ਤੇ ਛਾਪੇਮਾਰੀ ਹੋਈ ਹੈ। ਇਸਦੇ ਵਿਚ ਨਿਹਾਲ ਸਿੰਘ ਵਾਲਾ ਥਾਣੇ ਦੇ ਵਿੱਚ ਆਉਂਦੇ ਬਿਲਾਸਪੁਰ ਪਿੰਡ ਦੇ ਵਿੱਚ ਰਵਿੰਦਰ ਦੇ ਘਰ ਅਤੇ ਚੁਗਾਵਾਂ ਪਿੰਡ ਦੇ ਵਿੱਚ ਦੋ ਘਰਾਂ ਦੇ ਵਿੱਚ ਰੇਡ ਕੀਤੀ ਗਈ ਹੈ। ਸੂਚਨਾ ਮੁਤਾਬਕ ਰਵਿੰਦਰ ਸਿੰਘ ਦੇ ਕੋਲੋਂ ਵੀ ਮੋਬਾਈਲ ਨੰਬਰ, ਜੋਕਿ ਉਸਦੇ ਨਾਮ ’ਤੇ ਚੱਲ ਰਿਹਾ ਸੀ ਉਸਨੂੰ ਲੈ ਕੇ ਪੁਛਗਿਛ ਕੀਤੀ ਜਾ ਰਹੀ ਹੈ।