ਕੋਟਾ, 7 ਸਤੰਬਰ: ਉੱਤਰ ਪ੍ਰਦੇਸ਼ ਦੇ ਕੋਟਾ ਰੇਲਵੇ ਸਟੇਸ਼ਨ ਉਪਰ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਰੇਲ ਗੱਡੀ ਚਲਾਉਣ ਨੂੰ ਲੈ ਕੇ ਰੇਲਵੇ ਡਰਾਈਵਰ ਤੇ ਗਾਰਡ ਘਸੁੰਨ-ਮੁੱਕੀ ਹੋ ਗਏ। ਇਸ ਦੌਰਾਨ ਚੱਲੀਆਂ ਡਾਗਾਂ ਤੇ ਡਲਿਆਂ ਦੌਰਾਨ ਰੇਲ ਗੱਡੀ ਦੇ ਸ਼ੀਸ਼ੇ ਵੀ ਫੁੱਟ ਗਏ। ਹਾਲਾਂਕਿ ਇਹ ਘਟਨਾ 5 ਦਿਨ ਪੁਰਾਣੀ ਦੱਸੀ ਜਾ ਰਹੀ ਹੈ ਪ੍ਰੰਤੂ ਇਸਦੀ ਵੀਡੀਓ ਹੁਣ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ, ਜਿਸ ਕਾਰਨ ਰੇਲਵੇ ਵਿਭਾਗ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ। ਅਸਲ ਦੇ ਵਿਚ ਕਹਾਣੀ ਇਹ ਦੱਸੀ ਜਾ ਰਹੀ ਹੈ ਕਿ ਲੰਘੀ 2 ਸਤੰਬਰ ਨੂੰ ਆਗਰਾ ਤੋਂ ਉਦੇਪੁਰ ਦੇ ਵਿਚਕਾਰ ਇਹ ਟਰੇਨ ਚੱਲਣੀ ਸੀ।
ਪੇਡਾ ਨੇ 20 ਹਜ਼ਾਰ ਖੇਤੀ ਸੋਲਰ ਪੰਪਾਂ ਲਈ ਕਿਸਾਨਾਂ ਤੋਂ ਮੰਗੀਆਂ ਅਰਜ਼ੀਆਂ, ਜਾਣੋਂ ਕਦ ਤੱਕ ਕਰ ਸਕਦੇ ਹੋ ਅਪਲਾਈ
ਇਸ ਦੌਰਾਨ ਪਹਿਲੇ ਦਿਨ ਇਸ ਟਰੇਨ ਨੂੰ ਚਲਾਉਣ ਦੇ ਲਈ ਰੇਲਵੇ ਦੇ ਆਗਰਾ ਅਤੇ ਕੋਟਾ ਡਿਵੀਜ਼ਨ ਦੇ ਅਧਿਕਾਰੀ ਆਪਸ ਵਿਚ ਖਹਿਬੜ ਗਏ ਤੇ ਵਾਈਰਲ ਹੋ ਰਹੀ ਵੀਡੀਓ ਮੁਤਾਬਕ ਗੱਡੀ ਚਲਾਉਣ ਨੂੰ ਲੈ ਕੇ ਦੋਨਾਂ ਹੀ ਡਿਵੀਜ਼ਨਾਂ ਦੇ ਡਰਾਈਵਰ(ਲੋਕੋ ਪਾਇਲਟ) ਗੱਡੀ ਵਿਚ ਚੜ ਗਏ। ਇਸ ਦੌਰਾਨ ਤਕਰਾਰਬਾਜ਼ੀ ਵਧ ਗਈ ਤੇ ਮੁੜ ਦੋਨਾਂ ਧਿਰਾਂ ਹੱਥੋਂ ਪਾਈ ਤੇ ਕੁੱਟਮਾਰ ਤੱਕ ਪੁੱਜ ਗਈਆਂ। ਸੂਚਨਾ ਮੁਤਾਬਕ ਇਸ ਕੁੱਟਮਾਰ ’ਚ ਆਗਰਾ ਡਿਵੀਜ਼ਨ ਦੇ ਪਾਇਲਟ, ਸਹਾਇਕ ਪਾਇਲਟ ਤੇ ਗਾਰਡ ਦੀ ਜੰਮ ਕੇ ਕੁੱਟਮਾਰ ਹੋਈ, ਕਿਉਂਕਿ ਇਹ ਘਟਨਾ ਕੋਟਾ ਰੇਲਵੇ ਸਟੇਸ਼ਨ ’ਤੇ ਵਾਪਰਨ ਕਾਰਨ ਕੋਟਾ ਡਿਵੀਜ਼ਨ ਦਾ ਸਟਾਫ਼ ਜਿਆਦਾ ਸੀ। ਫ਼ਿਲਹਾਲ ਇਸ ਘਟਨਾ ਦੀ ਰੇਲਵੇ ਵਿਭਾਗ ਵੱਲੋਂ ਊਚ ਪੱਧਰ ਜਾਂਚ ਕੀਤੀ ਜਾ ਰਹੀ ਹੈ।
Share the post "ਯੂਪੀ ’ਚ ਰੇਲ ਗੱਡੀ ਚਲਾਉਣ ਪਿੱਛੇ ਘਸੁੰਨ-ਮੁੱਕੀ ਹੋਏ ਰੇਲਵੇ ਡਰਾਈਵਰ ਤੇ ਗਾਰਡ"