ਭਾਵੁਕ ਤਕਰੀਰ ਰਾਹੀਂ ਪੰਜਾਬ ਦੇ ਨਾਮਵਾਰ ਗਾਇਕ ਦੇ ਮਾਪਿਆਂ ਦੀ ਵੇਦਨਾ ਸਰਕਾਰ ਅੱਗੇ ਰੱਖੀ
ਨਵੀਂ ਦਿੱਲੀ, 2 ਜੁਲਾਈ: ਕਰੀਬ ਦੋ ਸਾਲ ਪਹਿਲਾਂ ਬੇਰਹਿਮੀ ਨਾਲ ਕਤਲ ਕੀਤੇ ਗਏ ਪੰਜਾਬੀ ਦੇ ਸਿਰਮੌਰ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪ੍ਰਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਦਾ ਮੁੱਦਾ ਹੁਣ ਸੰਸਦ ਵਿਚ ਗੂੰਜਿਆ ਹੈ। ਸਿੱਧੂ ਪ੍ਰਵਾਰ ਦੇ ‘ਮਿੱਤਰ’ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋਕਿ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਹਨ, ਨੇ ਆਪਣੀ ਪਹਿਲੀ ਹੀ ਤਕਰੀਰ ਦੇ ਵਿਚ ਸਿੱਧੂ ਮੂਸੇਵਾਲਾ ਦੇ ਪ੍ਰਵਾਰ ਅਤੇ ਉਸਦੇ ਲੱਖਾਂ ਪ੍ਰੇਮੀਆਂ ਨਾਲ ਕੀਤੇ ਵਾਅਦੇ ਨੂੰ ਨਿਭਾਉਂਦਿਆਂ ਇੱਕ ਭਾਵੁਕ ਤਕਰੀਰ ਦੇ ਰਾਹੀਂ ਇਹ ਮੁੱਦਾ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ। ਰਾਜਾ ਵੜਿੰਗ ਨੇ ਸੰਸਦ ਵਿਚ ਕਿਹਾ, ‘‘ ਸਿੱਧੂ ਮੂਸੇਵਾਲਾ ਉਹ ਕਲਾਕਾਰ ਸੀ, ਜਿਸਨੂੰ ਚਾਹੁਣ ਵਾਲੇ ਇਕੱਲੇ ਪੰਜਾਬੀ ਹੀ ਨਹੀਂ, ਬਲਕਿ ਦੁਨੀਆਂ ਦੇ ਹਰ ਕੋਨੇ ਵਿਚ ਵਸੇ ਹਰ ਧਰਮ ਤੇ ਜਾਤੀ ਦੇ ਲੋਕ ਸਨ
ਵੜਿੰਗ ਨੇ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ ਧਾਰਾ 43-ਬੀ ਨੂੰ ਟਾਲਣ ਦੀ ਕੀਤੀ ਮੰਗ
ਉਸਦੇ ਗਾਣੇ ਬਿਲਬੋਰਡ ਦੀ ਉਸ ਸੂਚੀ ਵਿਚ ਹਰ ਦੂਜੇ-ਤੀਜ਼ੇ ਦਿਨ ਪਹਿਲੇ ਨੰਬਰ ‘ਤੇ ਹੁੰਦੇ ਸਨ, ਜਿਸਦੇ ਵਿਚ ਦੁਨੀਆਂ ਦੇ ਸਭ ਤੋਂ ਮਸ਼ਹੂਰ 100 ਗਾਣੇ ਚੁਣੇ ਜਾਂਦੇ ਸਨ। ’’ ਆਪਣੀ ਭਾਵੁਕ ਤਕਰੀਰ ਵਿਚ ਸਿੱਧੂ ਦੇ ਪ੍ਰਵਾਰ ਦੀ ਵੇਦਨਾ ਕੇਂਦਰ ਅੱਗੇ ਰੱਖਦਿਆਂ ਰਾਜਾ ਵੜਿੰਗ ਨੇ ਅਫ਼ਸੋਸ ਜ਼ਾਹਰ ਕੀਤਾ ਕਿ, ‘‘ ਉਸਦੇ ਕਾਤਲ ਜੇਲ੍ਹਾਂ ਦੇ ਵਿਚ ਬੈਠੇ ਵੀ ਸਰੇਆਮ ਇੰਟਰਵਿਊਜ਼ ਵਿਚ ਲਲਕਾਰੇ ਮਾਰ ਰਹੇ ਹਨ ਤੇ ਪ੍ਰਵਾਰ ਆਪਣੇ 28 ਸਾਲਾਂ ਜਵਾਨ ਪੁੱਤ ਦੀ ਮੌਤ ਦਾ ਇਨਸਾਫ਼ ਲੈਣ ਲਈ ਦਰ-ਦਰ ਭਟਕ ਰਿਹਾ। ’’ ਲੁਧਿਆਣਾ ਤੋਂ ਐਮ.ਪੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ਵਿਚ ਪ੍ਰਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਇਕੱਲਾ ਪ੍ਰਵਾਰ ਹੀ ਨਹੀਂ, ਬਲਕਿ ਹਰ ਪੰਜਾਬੀ ਤੇ ਉਸਨੂੰ ਚਾਹੁਣ ਵਾਲਾ ਦੁਖ਼ੀ ਹੈ ਤੇ ਸਰਕਾਰ ਦਾ ਫ਼ਰਜ ਬਣਦਾ ਹੈ ਕਿ ਉਹ ਜੇਲ੍ਹਾਂ ’ਚ ਬੈਠੇਅਜਿਹੇ ਗੁੰਡਿਆਂ ਦੇ ਵਿਰੁਧ ਕਾਰਵਾਈ ਕਰੇ ਤਾਂ ਕਿ ਨੌਜਵਾਨਾਂ ਦੇ ਕਤਲ ਹੋਣੋ ਬਚ ਸਕਣ।
ਐਸਐਚਓ ਦੀ ਗੁੰਡਾਗਰਦੀ,ਡਿਊਟੀ ਨੂੰ ਲੈ ਕੇ ਆਪਣੇ ਹੀ ਥਾਣੇਦਾਰ ਨੂੰ ਕੁੱਟ-ਕੁੱਟ ਕੇ ਕੀਤਾ ਅਧਮੋਇਆ
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਰਾਜਾ ਵੜਿੰਗ ਵੱਲੋਂ ਸੰਸਦ ਵਿਚ ਮੁੱਦਾ ਚੂੱਕਣ ’ਤੇ ਕੀਤਾ ਧੰਨਵਾਦ
ਮਾਨਸਾ: ਉਧਰ ਮਹਰੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਰਾਜਾ ਵੜਿੰਗ ਵੱਲੋਂ ਇਹ ਮੁੱਦਾ ਸੰਸਦ ਵਿਚ ਚੁੱਕ ਕੇ ਗੂੰਗੀ-ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਇਨਸਾਫ਼ ਦੀ ਉਮੀਦ ਜਾਗੀ ਹੈ। ਬਲਕੌਰ ਸਿੰਘ ਨੇ ਅੱਗੇ ਕਿਹਾ ਕਿ, ‘‘ ਰਾਜਾ ਵੜਿੰਗ ਉਨ੍ਹਾਂ ਦਾ ਪ੍ਰਵਾਰਕ ਮੈਂਬਰ ਹੈ ਤੇ ਉਸ ਉਪਰ ਉਨ੍ਹਾਂ ਨੂੰ ਪੂਰਾ ਮਾਣ ਹੈ, ਜਿੰਨ੍ਹਾਂ ਆਪਣੇ ਛੋਟੇ ਭਰਾ ਦੇ ਲਈ ਅਵਾਜ਼ ਚੁੱਕੀ ਹੈ। ’’ ਉਨ੍ਹਾਂ ਕਿਹਾ ਕਿ ਮੇਰੇ ਮਨ ਨੂੰ ਸ਼ਾਂਤੀ ਮਿਲੀ ਹੈ ਤੇ ਮਹਿਸੂਸ ਹੋ ਰਿਹਾ ਕਿ ਕਾਂਗਰਸ ਪਾਰਟੀ ਲਈ ਜਿੰਨ੍ਹੀਂ ਮਿਹਨਤ ਕੀਤੀ ਸੀ, ਉਸਦੇ ਨਤੀਜ਼ੇ ਮਿਲਣ ਲੱਗੇ ਹਨ। ਸਿੱਧੂ ਨੇ ਰਾਜਾ ਵੜਿੰਗ ਦੀ ਸਰਾਹਨਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਜੋਸ਼ ਤੇ ਹੋਸ਼ ਨਾਲ ਇਹ ਮੁੱਦਾ ਸੰਸਦ ਵਿਚ ਰੱਖਿਆ ਹੈ, ਉਸਦਾ ਹਰ ਕੋਈ ਸਵਾਗਤ ਕਰ ਰਿਹਾ।
Share the post "ਰਾਜਾ ਵੜਿੰਗ ਨੇ ਸੰਸਦ ’ਚ ਸਿੱਧੂ ਮੂਸੇਵਾਲਾ ਦੇ ਇਨਸਾਫ਼ ਦੀ ਮੰਗ ਦਾ ਮੁੱਦਾ ਚੁੱਕਿਆ"