ਲੁਧਿਆਣਾ, 1 ਮਈ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਲਕੇ ਵੀਰਵਾਰ ਨੂੰ ਲੁਧਿਆਣਾ ’ਚ ਅਪਣੀ ਸਿਆਸੀ ਤਾਲ ਠੋਕਣਗੇ। ਕਾਂਗਰਸ ਛੱਡ ਕੇ ਭਾਜਪਾ ਤੋਂ ਉਮੀਦਵਾਰੀ ਹਾਸਲ ਕਰਨ ਵਾਲੇ ਰਵਨੀਤ ਸਿੰਘ ਬਿੱਟੂ ਵਿਰੁਧ ਗਾਂਧੀ ਪ੍ਰਵਾਰ ਦੀ ਪਹਿਲੀ ਪਸੰਦ ਬਣੇ ਰਾਜਾ ਵੜਿੰਗ ਦੀ ਆਮਦ ਨੂੰ ਲੈ ਕੇ ਇੱਥੋਂ ਦੇ ਕਾਂਗਰਸੀਆਂ ਵੱਲੋਂ ਇੱਕ ਪ੍ਰਭਾਵਸ਼ਾਲੀ ਰੋਡ ਸੋਅ ਕੱਢਿਆ ਜਾਵੇਗਾ। ਇਹ ਰੋਡ ਸੋਅ ਸਵੇਰੇ ਕਰੀਬ 10 ਵਜੇਂ ਸਮਰਾਲਾ ਚੌਕ ਤੋਂ ਸ਼ੁਰੂ ਹੋਵੇਗਾ ਤੇ ਸ਼ਾਮ 5 ਵਜੇਂ ਜਗਰਾਓ ਵਿਖੇ ਸਮਾਪਤ ਹੋਵੇਗਾ। ਇਸ ਦੌਰਾਨ ਰੋਡ ਸੋਅ ਦੀ ਸਮਾਪਤੀ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੱਲੋਂ ਇੱਕ ਪੱਤਰਕਾਰ ਵਾਰਤਾ ਵੀ ਕੀਤੀ ਜਾਵੇਗੀ।
ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਮਾਨਸਾ ਅਦਾਲਤ ਦਾ ਵੱਡਾ ਫੈਸਲਾਂ
ਕਾਂਗਰਸ ਪਾਰਟੀ ਦੇ ਆਗੂਆਂ ਨੇ ਦਸਿਆ ਕਿ ਇਸ ਪ੍ਰਭਾਵਸ਼ਾਲੀ ਰੋਡ ਸੋਅ ਨੂੰ ਹੋਰ ਪ੍ਰਭਾਵੀ ਬਣਾਉਣ ਦੇ ਲਈ ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ’ਚ ਇੱਕਜੁਟਤਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਇਸ ਦੌਰਾਨ ਸਮੂਹ ਵੱਡੇ ਚਿਹਰੇ ਇੱਕ ਮੰਚ ’ਤੇ ਨਜ਼ਰ ਆਉਣਗੇ। ਇਸ ਰੋਡ ਸੋਅ ਤੇ ਅਪਣੇ ਸੂਬਾ ਪ੍ਰਧਾਨ ਦੀ ਪਹਿਲੀ ਆਮਦ ਨੂੰ ਲੈ ਕੇ ਜਿੱਥੇ ਸਥਾਨਕ ਆਗੂ ਪੱਬਾਂ ਭਾਰ ਹਨ, ਊਥੇ ਪੰਜਾਬ ਕਾਂਗਰਸ ਦੇ ਵੱਡੇ ਨੇਤਾ ਵੀ ਇੱਥੇ ਜੁਟੇ ਹੋਏ ਹਨ। ਗੌਰਤਲਬ ਹੈ ਕਿ ਲੁਧਿਆਣਾ ਸੀਟ ਤੋਂ ਚੋਣ ਲੜਾਉਣ ਦੇ ਫੈਸਲੇ ’ਤੇ ਪਹਿਲੀ ਟਿੱਪਣੀ ਕਰਦਿਆਂ ਰਾਜਾ ਵੜਿੰਗ ਨੇ ਐਲਾਨ ਕੀਤਾ ਸੀ ਕਿ ‘‘ ਇਹ ਲੜਾਈ ਵਫ਼ਾਦਾਰੀ ਤੇ ਗਦਾਰੀ ਵਿਚਕਾਰ ਹੈ ਤੇ ਲੁਧਿਆਣਾ ਦੇ ਲੋਕ ਵਫ਼ਾਦਾਰੀ ਦਾ ਮੁੱਲ ਪਾਉਣਗੇ। ’’ ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੋਣਾਂ ਤੱਕ ਲੁਧਿਆਣਾ ਵਿਚ ਡੇਰਾ ਲਗਾਉਣ ਦਾ ਐਲਾਨ ਕੀਤਾ ਹੋਇਆ ਹੈ।
Share the post "ਰਾਜਾ ਵੜਿੰਗ ਭਲਕੇ ਵੀਰਵਾਰ ਨੂੰ ਠੋਕਣਗੇ ਲੁਧਿਆਣਾ ’ ਚ ਸਿਆਸੀ ਤਾਲ, ਕੱਢਿਆ ਜਾਵੇਗਾ ਪ੍ਰਭਾਵਸ਼ਾਲੀ ਰੋਡ ਸ਼ੋਅ"