ਰਾਮ ਰਹੀਮ ਨੇ ਜੇਲ ਤੋਂ ਬਾਹਰ ਆਉਣ ਲਈ ਮੁੜ ਮੰਗੀ ਪੈਰੋਲ

0
103
+1

ਚੋਣ ਕਮਿਸ਼ਨ ਨੇ ਹਰਿਆਣਾ ਸਰਕਾਰ ਨੂੰ ਪੁੱਛਿਆ ਸਵਾਲ ਏਨੀ ਕਿਹੜੀ ਐਮਰਜੰਸੀ
ਚੰਡੀਗੜ੍ਹ, 29 ਸਤੰਬਰ: ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ਹੇਠ ਹਰਿਆਣਾ ਦੀ ਸੁਨਾਰੀਆ ਜੇਲ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ ਮੁੜ ਜੇਲ ਵਿੱਚੋਂ ਬਾਹਰ ਆਉਣ ਲਈ ਪੈਰੋਲ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਰਾਮ ਰਹੀਮ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਅਰਜੀ ਦਿੱਤੀ ਗਈ ਹੈ। ਹਰਿਆਣਾ ਦੇ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਸਰਕਾਰ ਵੱਲੋਂ ਇਹ ਅਰਜੀ ਚੋਣ ਕਮਿਸ਼ਨ ਨੂੰ ਭੇਜੀ ਗਈ ਹੈ। ਸੂਚਨਾ ਮੁਤਾਬਕ ਚੋਣ ਕਮਿਸ਼ਨ ਨੇ ਹਰਿਆਣਾ ਸਰਕਾਰ ਨੂੰ ਰਾਮ ਰਹੀਮ ਨੂੰ ਪੈਰੋਲ ਦੇਣ ‘ਤੇ ਸਵਾਲ ਖੜੇ ਕਰਦਿਆਂ ਪੁੱਛਿਆ ਹੈ ਕਿ ਅਜਿਹੀ ਕਿਹੜੀ ਐਮਰਜੈਂਸੀ ਹੈ ਕਿ ਉਸਨੇ ਬਾਹਰ ਆਉਣਾ ਹੈ? ਇੱਥੇ ਦੱਸਣਾ ਬਣਦਾ ਹੈ ਕਿ ਲੰਘੀ ਦੋ ਸਤੰਬਰ ਨੂੰ ਹੀ 21 ਦਿਨਾਂ ਦੀ ਪੈਰੋਲ ਕੱਟ ਕੇ ਰਾਮ ਰਹੀਮ ਮੁੜ ਜੇਲ ਗਿਆ ਹੈ।

ਸੜਕ ਹਾਦਸੇ ‘ਚ ਜਖਮੀ ਹੋਏ ਪੁਲਿਸ ਇੰਸਪੈਕਟਰ ਦੀ ਹੋਈ ਮੌਤ

ਉਹ ਸਜ਼ਾ ਯਾਫਤਾ ਹੋਣ ਤੋਂ ਬਾਅਦ ਹੁਣ ਤੱਕ ਦਰਜਨਾਂ ਵਾਰ ਪੈਰੋਲ ਉੱਪਰ ਜੇਲ ਤੋਂ ਬਾਹਰ ਆ ਚੁੱਕਿਆ ਹੈ । ਜਿਸ ਦੇ ਉੱਪਰ ਵਿਰੋਧੀਆਂ ਅਤੇ ਖਾਸ ਕਰਕੇ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਇਸ ਤੋਂ ਇਲਾਵਾ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਹਾਈਕੋਰਟ ‘ਚ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ। ਜਦੋਂ ਕਿ ਕਈ ਸਿਆਸੀ ਧਿਰਾਂ ਵੱਲੋਂ ਰਾਮ ਰਹੀਮ ਨੂੰ ਵਾਰ ਵਾਰ ਮਿਲ ਰਹੀ ਪੈਰੋਲ ਉੱਪਰ ਸਵਾਲ ਖੜੇ ਕਰਦਿਆਂ ਹਰਿਆਣਾ ਦੀ ਭਾਜਪਾ ਸਰਕਾਰ ਉੱਪਰ ਸਿਆਸੀ ਲਾਹਾ ਲੈਣ ਦੇ ਦੋਸ਼ ਵੀ ਲਗਾਏ ਜਾਂਦੇ ਰਹੇ ਹਨ।

 

+1

LEAVE A REPLY

Please enter your comment!
Please enter your name here